24 ਘੰਟਿਆਂ ''ਚ ਕੋਰੋਨਾ ਵਾਇਰਸ ਦੇ 1553 ਨਵੇਂ ਕੇਸ, 36 ਦੀ ਮੌਤ : ਸਿਹਤ ਮੰਤਰਾਲੇ
Monday, Apr 20, 2020 - 05:06 PM (IST)
ਨਵੀਂ ਦਿੱਲੀ- ਗਲੋਬਲ ਮਹਾਮਾਰੀ ਬਣ ਚੁਕੇ ਕੋਰੋਨਾ ਵਾਇਰਸ ਦਾ ਪ੍ਰਕੋਪ ਭਾਰਤ 'ਚ ਤੇਜ਼ੀ ਨਾਲ ਫੈਲ ਰਿਹਾ ਹੈ। ਸਿਹਤ ਮੰਤਰਾਲੇ ਅਨੁਸਾਰ, ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 1553 ਨਵੇਂ ਕੇਸ ਸਾਹਮਣੇ ਆਏ ਹਨ। ਉੱਥੇ ਹੀ ਕੋਰੋਨਾ ਦੇ ਇਨਫੈਕਸ਼ਨ ਨਾਲ 36 ਲੋਕਾਂ ਦੀ ਮੌਤ ਵੀ ਹੋਈ ਹੈ। ਜਿਸ ਤੋਂ ਬਾਅਦ ਭਾਰਤ 'ਚ ਕੋਰੋਨਾ ਨਾਲ ਇਨਫੈਕਟਡ ਲੋਕਾਂ ਦੀ ਕੁੱਲ ਗਿਣਤੀ 17265 ਹੋ ਗਈ ਹੈ।
59 ਜ਼ਿਲੇ ਕੋਰੋਨਾ ਤੋਂ ਮੁਕਤ ਹੋ ਗਏ ਹਨ
ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ 'ਚ 23 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 59 ਜ਼ਿਲੇ ਕੋਰੋਨਾ ਤੋਂ ਮੁਕਤ ਹੋ ਗਏ ਹਨ। ਇਨਾਂ ਜ਼ਿਲਿਆਂ 'ਚ ਪਿਛਲੇ 14 ਦਿਨਾਂ ਤੋਂ ਕੋਰੋਨਾ ਦਾ ਕੋਈ ਕੇਸ ਨਹੀਂ ਆਇਆ ਹੈ। ਉਥੇ ਹੀ ਪੂਡੁਚੇਰੀ 'ਚ ਮਾਹੇ, ਕਰਨਾਟਕ ਅਤੇ ਕੋਡਾਗੂ ਤੇ ਉਤਰਾਖੰਡ 'ਚ ਪੌੜੀ ਗੜਵਾਲ 'ਚ ਪਿਛਲੇ 28 ਦਿਨਾਂ 'ਚ ਕੋਈ ਮਾਮਲਾ ਦਰਜ ਨਹੀਂ ਹੋਇਆ ਹੈ।
ਗ੍ਰਹਿ ਮੰਤਰਾਲੇ ਪੂਰੇ ਦੇਸ਼ 'ਚ ਲਾਕਡਾਊਨ ਦੀ ਸਥਿਤੀ 'ਤੇ ਨਜ਼ਰ ਬਣਾਏ ਹੋਏ ਹੈ
ਕੇਂਦਰੀ ਗ੍ਰਹਿ ਮੰਤਰਾਲੇ ਪੂਰੇ ਦੇਸ਼ 'ਚ ਲਾਕਡਾਊਨ ਦੀ ਸਥਿਤੀ 'ਤੇ ਨਜ਼ਰ ਬਣਾਏ ਹੋਏ ਹੈ। ਮੰਤਰਾਲੇ 'ਚ ਬਣੇ ਕੰਟਰੋਲ ਰੂਪ ਨਾਲ ਲਾਕਡਾਊਨ ਦੀ ਉਲੰਘਣਾ ਹੋਣ 'ਤੇ ਸੰਬੰਧਤ ਸੂਬੇ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤਾ ਜਾ ਰਿਹਾ ਹੈ। ਸੂਬਿਆਂ ਤੋਂ ਅਪੀਲ ਕੀਤੀ ਗਈ ਹੈ ਕਿ ਉਹ ਆਫ਼ਤ ਪ੍ਰਬੰਧਨ ਕਾਨੂੰਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ।
ਕੇਰਲ ਸਰਕਾਰ ਵਲੋਂ ਲਾਕਡਾਊਨ ਦੇ ਅਧੀਨ ਜਾਰੀ ਨਿਯਮਾਂ ਦੀ ਉਲੰਘਣਾ
ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਕੇਰਲ ਸਰਕਾਰ ਵਲੋਂ ਲਾਕਡਾਊਨ ਦੌਰਾਨ ਦਿੱਤੀ ਗਈ ਛੋਟ ਆਫ਼ਤ ਐਕਟ 2005 ਦੇ ਅਧੀਨ ਜਾਰੀ ਨਿਯਮਾਂ ਦੀ ਉਲੰਘਣਾ ਹੈ। ਸੂਬਾ ਸਰਕਾਰ ਤੋਂ ਅਪੀਲ ਕੀਤੀ ਗਈ ਹੈ ਕਿ ਉਹ ਉਨਾਂ ਗਤੀਵਿਧੀਆਂ ਦੀ ਮਨਜ਼ੂਰੀ ਨਾ ਦੇਣ, ਜਿਨਾਂ ਦੀ ਮਨਜ਼ੂਰੀ ਗ੍ਰਹਿ ਮੰਤਰਾਲੇ ਵਲੋਂ ਨਹੀਂ ਦਿੱਤੀ ਗਈ ਹੈ।