ਮਹਾਰਾਸ਼ਟਰ ''ਚ ਹੁਣ ਆਵਾਜ਼ ਨਾਲ ਹੋਵੇਗੀ ਕੋਰੋਨਾ ਦੀ ਜਾਂਚ
Sunday, Aug 09, 2020 - 11:57 PM (IST)
ਮੁੰਬਈ - ਦੇਸ਼ 'ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧਦੇ ਜਾ ਰਹੇ ਹਨ। ਮਹਾਰਾਸ਼ਟਰ ਸਭ ਤੋਂ ਜ਼ਿਆਦਾ ਕੋਰੋਨਾ ਪ੍ਰਭਾਵਿਤ ਸੂਬੇ 'ਚ ਟਾਪ 'ਤੇ ਹੈ। ਮਹਾਰਾਸ਼ਟਰ 'ਚ ਮਰੀਜਾਂ ਦੀ ਗਿਣਤੀ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ। ਹੁਣ ਮਹਾਰਾਸ਼ਟਰ ਸਰਕਾਰ ਕੋਰੋਨਾ ਟੈਸਟਿੰਗ ਲਈ ਇੱਕ ਨਵੀਂ ਤਕਨੀਕ ਦਾ ਇਸਤੇਮਾਲ ਕਰਨ ਜਾ ਰਹੀ ਹੈ। ਇਸ ਤਕਨੀਕ ਤੋਂ ਬਾਅਦ ਆਵਾਜ਼ ਨਾਲ ਹੀ ਕੋਰੋਨਾ ਦੀ ਜਾਂਚ ਹੋ ਜਾਵੇਗੀ।
ਅਜਿਹਾ ਅਸੀਂ ਨਹੀਂ ਖੁਦ ਸ਼ਿਵਸੇਨਾ ਨੇਤਾ ਆਦਿਤਿਆ ਠਾਕਰੇ ਨੇ ਕਿਹਾ ਹੈ। ਆਦਿਤਿਆ ਨੇ ਟਵਿੱਟਰ 'ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਆਦਿਤਿਆ ਠਾਕਰੇ ਨੇ ਟਵੀਟ ਕੀਤਾ, ਬੀ.ਐੱਮ.ਸੀ. ਅਵਾਜ ਦੇ ਨਮੂਨਿਆਂ ਦੀ ਵਰਤੋ ਕਰਕੇ AI-ਆਧਾਰਿਤ ਕੋਵਿਡ ਟੈਸਟਿੰਗ ਦਾ ਇੱਕ ਪ੍ਰੀਖਣ ਕਰੇਗੀ। ਆਰ.ਟੀ.- ਪੀ.ਸੀ.ਆਰ. ਟੈਸਟਿੰਗ ਵੀ ਹੁੰਦੀ ਰਹੇਗੀ ਪਰ ਦੁਨਿਆਭਰ 'ਚ ਟੈਸਟ ਕੀਤੀਆਂ ਗਈਆਂ ਤਕਨੀਕਾਂ ਸਾਬਤ ਕਰਦੀਆਂ ਹਨ ਕਿ ਮਹਾਮਾਰੀ ਨੇ ਸਾਨੂੰ ਸਾਡੀ ਸਿਹਤ ਢਾਂਚੇ 'ਚ ਤਕਨੀਕ ਦੀ ਵਰਤੋ ਨਾਲ ਚੀਜਾਂ ਨੂੰ ਵੱਖਰੇ ਤਰੀਕੇ ਨਾਲ ਦੇਖਣ ਅਤੇ ਵਿਕਸਿਤ ਕਰਨ 'ਚ ਮਦਦ ਕੀਤੀ ਹੈ।
ਮਹਾਰਾਸ਼ਟਰ 'ਚ ਕੋਰੋਨਾ ਨਾਲ ਨਜਿੱਠਣ ਲਈ ਸਰਕਾਰ ਲਗਾਤਾਰ ਨਵੇਂ ਕਦਮ ਚੁੱਕ ਰਹੀ ਹੈ। ਅਜਿਹੇ 'ਚ ਵਾਇਸ ਸੈਂਪਲ ਨਾਲ ਟੈਸਟਿੰਗ ਵੀ ਇੱਕ ਵੱਖਰਾ ਕਦਮ ਹੀ ਹੈ। ਸੂਬੇ 'ਚ ਕੋਰੋਨਾ ਦੀ ਸਥਿਤੀ 'ਤੇ ਗੱਲ ਕਰੀਏ ਤਾਂ ਸ਼ਨੀਵਾਰ ਨੂੰ 11 ਹਜ਼ਾਰ 81 ਮਰੀਜ਼ ਠੀਕ ਹੋ ਕੇ ਡਿਸਚਾਰਜ ਹੋਏ ਹਨ। ਇਸ ਤੋਂ ਬਾਅਦ ਮਰੀਜ਼ਾਂ ਦੇ ਠੀਕ ਹੋਣ ਦੀ ਗਿਣਤੀ 3 ਲੱਖ 38 ਹਜ਼ਾਰ 262 ਹੋ ਗਈ ਹੈ।