ਇਸ ਸੂਬੇ ਦੇ ਸੀ.ਐੱਮ. ਦਾ ਐਲਾਨ, ਸਾਰੇ ਨਿੱਜੀ ਹਸਪਤਾਲਾਂ ''ਚ ਮੁਫਤ ਹੋਵੇਗਾ ਕੋਰੋਨਾ ਦਾ ਇਲਾਜ

Saturday, May 15, 2021 - 11:52 PM (IST)

ਇਸ ਸੂਬੇ ਦੇ ਸੀ.ਐੱਮ. ਦਾ ਐਲਾਨ, ਸਾਰੇ ਨਿੱਜੀ ਹਸਪਤਾਲਾਂ ''ਚ ਮੁਫਤ ਹੋਵੇਗਾ ਕੋਰੋਨਾ ਦਾ ਇਲਾਜ

ਪਣਜੀ :  ਗੋਆ ਦੀ ਸਰਕਾਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਜੀ.ਐੱਮ.ਸੀ.ਐੱਚ. ਵਿੱਚ ਆਕਸੀਜਨ ਦੀ ਕਮੀ ਦੀ ਵਜ੍ਹਾ ਨਾਲ ਮਰੀਜ਼ਾਂ ਦੀ ਮੌਤ ਹੋਈ। ਸਰਕਾਰ ਨੇ ਕਿਹਾ ਕਿ ਆਕਸੀਜਨ ਦੀ ਕਮੀ ਅਤੇ ਮੌਤ ਦੋਨਾਂ ਨੂੰ ਆਪਸ ਵਿੱਚ ਨਹੀਂ ਜੋੜਿਆ ਜਾ ਸਕਦਾ। ਇਸ ਦੇ ਨਾਲ ਹੀ ਰਾਜ ਦੇ ਸੀ.ਐੱਮ. ਪ੍ਰਮੋਦ ਸਾਵੰਤ ਨੇ ਐਲਾਨ ਕੀਤਾ ਕਿ ਗੋਆ  ਦੇ ਸਾਰੇ ਪ੍ਰਾਈਵੇਟ ਹਸਪਤਾਲਾਂ ਵਿੱਚ ਕੋਰੋਨਾ ਦਾ ਇਲਾਜ ਮੁਫਤ ਵਿੱਚ ਉਪਲੱਬਧ ਕਰਾਇਆ ਜਾਵੇਗਾ।

ਗੋਆ ਸਰਕਾਰ ਨੇ ਰਾਜ ਵਿੱਚ ਕੋਰੋਨਾ ਵਾਇਰਸ ਪੀੜਤਾਂ ਦਾ ਇਲਾਜ ਕਰ ਰਹੇ ਸਾਰੇ 21 ਨਿੱਜੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਭਰਤੀ ਦਾ ਅਧਿਕਾਰ 17 ਮਈ ਤੋਂ ਆਪਣੇ ਹੱਥਾਂ ਵਿੱਚ ਲੈਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਇਹ ਕਦਮ ਵੱਖ-ਵੱਖ ਨਿਯਮਾਂ ਦੇ ਉਲੰਘਣਾ ਦੇ ਮੱਦੇਨਜ਼ਰ ਚੁੱਕਿਆ ਹੈ। ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਇਸ ਕਦਮ ਨਾਲ ਗੋਆ ਮੈਡੀਕਲ ਕਾਲਜ ਅਤੇ ਹਸਪਤਾਲ (ਜੀ.ਐੱਮ.ਸੀ.ਐੱਚ.) ਵਰਗੇ ਹਸਪਤਾਲਾਂ 'ਤੇ ਬੋਝ ਘੱਟ ਹੋਵੇਗਾ।

ਇਹ ਵੀ ਪੜ੍ਹੋ- ਕਾਲਕਾ ਦੁਆਰਾ ਅਮਿਤਾਭ ਦਾ ਪੱਖ ਲੈਣ 'ਤੇ ਸੁਖਬੀਰ ਬਾਦਲ ਸਥਿਤੀ ਸਪੱਸ਼ਟ ਕਰਨ: ਜਾਗੋ

ਜ਼ਿਕਰਯੋਗ ਹੈ ਕਿ ਬੀਤੇ ਚਾਰ ਦਿਨਾਂ ਵਿੱਚ ਜੀ.ਐੱਮ.ਸੀ.ਐੱਚ. ਵਿੱਚ ਇਲਾਜ ਕਰਾ ਰਹੇ 75 ਪੀੜਤਾਂ ਦੀ ਮੌਤ ਹੋਈ ਜਿਸ ਨੇ ਪ੍ਰਸ਼ਾਸਨ ਲਈ ਚਿਤਾਵਨੀ ਦੀ ਘੰਟੀ ਵਜਾ ਦਿੱਤੀ ਹੈ। ਰਾਜ ਸਰਕਾਰ ਦੇ ਫੈਸਲੇ ਦੀ ਵਜ੍ਹਾ ਦੱਸਦੇ ਹੋਏ ਸਾਵੰਤ ਨੇ ਕਿਹਾ ਕਿ ਪ੍ਰਾਈਵੇਟ ਹਸਪਤਾਲ ਉਨ੍ਹਾਂ ਦੇ ਇੱਥੇ ਉਪਲੱਬਧ ਕੁਲ ਬਿਸਤਰਿਆਂ ਵਿੱਚੋਂ 50 ਫ਼ੀਸਦੀ ਬਿਸਤਰਾ ਕੋਵਿਡ-19 ਮਰੀਜ਼ਾਂ ਲਈ ਰਾਖਵੀਂਆਂ ਨਹੀਂ ਕਰ ਰਹੇ ਸਨ।

ਇਹ ਵੀ ਪੜ੍ਹੋ- ਯੂ.ਪੀ. '24 ਮਈ ਤੱਕ ਵਧਿਆ ਲਾਕਡਾਊਨ, ਰੇਹੜੀ-ਪਟੜੀ ਵਾਲਿਆਂ ਨੂੰ ਭੱਤਾ ਦੇਵੇਗੀ ਸਰਕਾਰ

 ਮੁੱਖ ਮੰਤਰੀ ਨੇ ਕਿਹਾ, ‘‘ਸਾਡੇ ਸਾਹਮਣੇ ਕਈ ਘਟਨਾਵਾਂ ਆਈਆਂ ਜਦੋਂ ਨਿੱਜੀ ਹਸਪਤਾਲਾਂ ਨੇ ਡੀ.ਡੀ.ਐੱਸ.ਐੱਸ.ਵਾਈ. ਯੋਜਨਾ (ਰਾਜ ਸਰਕਾਰ ਦੀ ਮੈਡੀਕਲ ਬੀਮਾ ਯੋਜਨਾ) ਦੇ ਤਹਿਤ ਕੋਵਿਡ-19 ਮਰੀਜ਼ਾਂ ਨੂੰ ਇਲਾਜ ਨਹੀਂ ਉਪਲੱਬਧ ਕਰਾਇਆ।’’ ਉਨ੍ਹਾਂ ਕਿਹਾ ਕਿ ਅਜਿਹੀ ਘਟਨਾਵਾਂ ਸਾਹਮਣੇ ਆਈ ਜਿਨ੍ਹਾਂ ਵਿੱਚ ਪ੍ਰਾਈਵੇਟ ਹਸਪਤਾਲਾਂ ਨੂੰ ਮਰੀਜ਼ਾਂ ਤੋਂ ਜ਼ਿਆਦਾ ਫੀਸ ਵਸੂਲਦੇ ਪਾਇਆ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਸਿਰਫ ਇਨ੍ਹਾਂ ਹਸਪਤਾਲਾਂ ਤੋਂ ਮਰੀਜ਼ਾਂ ਦੀ ਭਰਤੀ ਦਾ ਅਧਿਕਾਰ ਲਵੇਗੀ ਜਦੋਂ ਕਿ ਉਨ੍ਹਾਂ ਦਾ ਪ੍ਰਬੰਧਨ ਉਨ੍ਹਾਂ ਦੇ ਕੋਲ ਹੀ ਰਹੇਗਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News