ਕੇਰਲ ਦੀ ਲਾੜੀ ਅਤੇ ਤਾਮਿਲਨਾਡੂ ਦੇ ਲਾੜੇ ਨੇ ਸਰਹੱਦ ''ਤੇ ਰਚਾਇਆ ਵਿਆਹ, ਇਸ ਤਰ੍ਹਾਂ ਮਿਲੀ ਮਨਜ਼ੂਰੀ

06/10/2020 1:24:27 PM

ਨਵੀਂ ਦਿੱਲੀ- ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਬਚਾਅ ਨੂੰ ਲੈ ਕੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੇ ਪਾਲਣ ਕਾਰਨ ਕਈ ਲੋਕ ਸਾਦੇ ਤਰੀਕੇ ਨਾਲ ਵਿਆਹ ਕਰ ਰਹੇ ਹਨ। ਅਜਿਹੇ 'ਚ ਇਕ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵਿਆਹ 'ਚ ਸਾਰੇ ਲੋਕ ਸ਼ਾਮਲ ਨਹੀਂ ਹੋ ਸਕਦੇ ਸਨ, ਜਿਸ ਕਾਰਨ ਵਿਆਹ ਕਰਨ ਲਈ ਇਕ ਜੋੜਾ ਕੇਰਲ ਤਾਮਿਲਨਾਡੂ ਦੀ ਸਰਹੱਦ 'ਤੇ ਆ ਗਿਆ ਅਤੇ ਇਡੀਕੀ ਦੇ ਚਿਨਾਰ ਪੁਲ 'ਤੇ ਵਿਆਹ ਰਚਾਇਆ।

PunjabKesari
ਇਸ ਵਿਆਹ ਦੀ ਜਾਣਕਾਰੀ ਦਿੰਦੇ ਹੋਏ ਦੇਵੀਕੁਲਮ ਦੇ ਸਾਬਕਾ ਵਿਧਾਇਕ ਏਕੇਮਣੀ ਨੇ ਦੱਸਿਆ ਕਿ ਲਾੜੀ ਕੇਰਲ ਤੋਂ ਅਤੇ ਲਾੜਾ ਤਾਮਿਲਨਾਡੂ ਤੋਂ ਹੈ। ਇਹੀ ਕਾਰਨ ਹੈ ਕਿ ਦੋਹਾਂ ਸੂਬਿਆਂ ਤੋਂ ਪਰਿਵਾਰ ਇਸ ਵਿਆਹ 'ਚ ਸ਼ਾਮਲ ਨਹੀਂ ਹੋ ਸਕਦੇ ਸਨ। ਇਸ ਲਈ ਦੋਹਾਂ ਸੂਬਿਆਂ ਦੀ ਸਰਹੱਦ 'ਤੇ ਵਿਆਹ ਸਮਾਰੋਹ ਦਾ ਆਯੋਜਨ ਕਰਵਾਇਆ ਗਿਆ।

PunjabKesariਦੱਸਣਯੋਗ ਹੈ ਕਿ ਭਾਰਤ 'ਚ ਇਸ ਸਮੇਂ ਕੋਰੋਨਾ ਨੇ ਆਤੰਕ ਮਚਾਇਆ ਹੋਇਆ ਹੈ। ਅਜਿਹੇ 'ਚ ਕੇਂਦਰ ਅਤੇ ਸੂਬਾ ਸਰਕਾਰਾਂ ਨਿਯਮਿਤ ਤੌਰ 'ਤੇ ਪਾਬੰਦੀਆਂ ਲਗਾ ਰਹੀਆਂ ਹਨ। ਇਹੀ ਕਾਰਨ ਹੈ ਕਿ ਵੱਖ-ਵੱਖ ਸੂਬਿਆਂ ਤੋਂ ਹੋਣ ਕਾਰਨ ਇਸ ਜੋੜੇ ਦਾ ਵਿਆਹ ਸੰਭਵ ਨਹੀਂ ਸੀ। ਜਿਸ ਤੋਂ ਬਾਅਦ ਇਸ ਜੋੜੇ ਨੇ ਸਰਹੱਦ 'ਤੇ ਹੀ ਵਿਆਹ ਕਰਨ ਦਾ ਫੈਸਲਾ ਕੀਤਾ। ਵਿਆਹ ਲਈ ਲਾੜਾ-ਲਾੜਾ ਸਮੇਤ ਸਾਰੇ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਰਹੇ ਤਾਂ ਕਿ ਸਾਰੇ ਨਿਯਮਾਂ ਦਾ ਪਾਲਣ ਹੋ ਸਕੇ।


DIsha

Content Editor

Related News