ਕਨਿਕਾ ਦੀ ਪਾਰਟੀ 'ਚ ਸ਼ਾਮਲ ਯੋਗੀ ਦੇ ਮੰਤਰੀ ਸਮੇਤ 45 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ

Saturday, Mar 21, 2020 - 02:44 PM (IST)

ਕਨਿਕਾ ਦੀ ਪਾਰਟੀ 'ਚ ਸ਼ਾਮਲ ਯੋਗੀ ਦੇ ਮੰਤਰੀ ਸਮੇਤ 45 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ

ਲਖਨਊ— ਉੱਤਰ ਪ੍ਰਦੇਸ਼ ਦੇ ਸਿਹਤ ਮੰਤਰੀ ਜੈ ਪ੍ਰਤਾਪ ਸਿੰਘ ਕੋਰੋਨਾ ਵਾਇਰਸ ਨਾਲ ਪੀੜਤ ਨਹੀਂ ਹੈ। ਜੈ ਪ੍ਰਤਾਪ ਸਿੰਘ ਦੀ ਕੋਰੋਨਾ ਵਾਇਰਸ ਦੀ ਟੈਸਟ ਰਿਪੋਰਟ ਆ ਗਈ ਹੈ ਅਤੇ ਇਹ ਰਿਪੋਰਟ ਨੈਗੇਟਿਵ ਆਈ ਹੈ। ਸਿਹਤ ਮੰਤਰੀ ਜੈ ਪ੍ਰਤਾਪ ਸਿੰਘ ਲਖਨਊ 'ਚ ਸਿੰਗਰ ਕਨਿਕਾ ਕਪੂਰ ਨਾਲ ਇਕ ਪਾਰਟੀ 'ਚ ਮੌਜੂਦ ਸਨ।

ਕਨਿਕਾ ਕਪੂਰ ਨਾਲ ਪਾਰਟੀ 'ਚ ਮੌਜੂਦ ਹੋਰ 30 ਲੋਕਾਂ ਦੇ ਸੈਂਪਲ ਰਿਪੋਰਟ ਆ ਗਏ ਹਨ। ਸਾਰਿਆਂ ਦੀ ਸੈਂਪਲ ਰਿਪੋਰਟ ਨੈਗੇਟਿਵ ਆਈ ਹੈ ਯਾਨੀ ਕਿ ਇਨ੍ਹਾਂ ਲੋਕਾਂ ਨੂੰ ਕੋਰੋਨਾ ਵਾਇਰਸ ਨਹੀਂ ਹੈ। ਇਸ ਤੋਂ ਇਲਾਵਾ ਵਾਇਰਸ ਦੇ 15 ਹੋਰ ਰਿਪੋਰਟ ਵੀ ਨੈਗੇਟਿਵ ਆਏ ਹਨ। ਇਸ ਤਰ੍ਹਾਂ ਨਾਲ ਕੁੱਲ 45 ਲੋਕਾਂ ਦੀ ਕੋਰੋਨਾ ਵਾਇਰਸ ਰਿਪੋਰਟ ਨੈਗੇਟਿਵ ਹੈ। ਕੋਰੋਨਾ ਇਨਫੈਕਸ਼ਨ ਨਾਲ ਅਣਹੋਣੀ ਦੇ ਖਦਸ਼ੇ ਕਾਰਨ ਡਰ ਰਹੇ ਲੋਕਾਂ ਲਈ ਇਹ ਇਕ ਬੇਹੱਦ ਰਾਹਤ ਭਰੀ ਖਬਰ ਹੈ। ਦੱਸਣਯੋਗ ਹੈ ਕਿ ਲੰਡਨ ਤੋਂ ਵਾਪਸ ਆ ਕੇ ਸਿੰਗਰ ਕਨਿਕਾ ਕਪੂਰ ਲਖਨਊ 'ਚ ਇਕ ਵੱਡੇ ਹੋਟਲ 'ਚ ਰੁਕੀ ਸੀ। ਇਸ ਸੂਚਨਾ ਤੋਂ ਬਾਅਦ ਇਸ ਹੋਟਲ ਨੂੰ ਫਿਲਹਾਲ ਲਈ ਬੰਦ ਕਰ ਦਿੱਤਾ ਗਿਆ।

PunjabKesariਕਨਿਕਾ ਕਪੂਰ ਇਕ ਹੋਰ ਪਾਰਟੀ 'ਚ ਸ਼ਾਮਲ ਹੋਈ ਸੀ। ਇਸ 'ਚ 100 ਤੋਂ ਵਧ ਸੈਲੀਬ੍ਰਿਟੀਜ਼ ਸ਼ਾਮਲ ਹੋਏ ਸਨ। ਇਸ ਪਾਰਟੀ 'ਚ ਕਈ ਵੱਡੇ ਰਾਜਨੇਤਾ, ਨੌਕਰਸ਼ਾਹ ਸ਼ਾਮਲ ਸਨ। ਇਸ ਪਾਰਟੀ 'ਚ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਨਾਲ ਹੀ ਉਨ੍ਹਾਂ ਦੇ ਬੇਟੇ ਅਤੇ ਸੰਸਦ ਮੈਂਬਰ ਦੁਸ਼ਯੰਤ ਸਿੰਘ, ਕਾਂਗਰਸ ਦੇ ਨੇਤਾ ਜਿਤਿਨ ਪ੍ਰਸਾਦ, ਯੂ.ਪੀ. ਸਰਕਾਰ ਦੇ ਸਿਹਤ ਮੰਤਰੀ ਜੈ ਪ੍ਰਤਾਪ ਸਿੰਘ ਵੀ ਸ਼ਾਮਲ ਹੋਏ ਸਨ। ਸ਼ੁੱਕਰਵਾਰ ਨੂੰ ਜਦੋਂ ਕਨਿਕਾ ਕਪੂਰ ਕੋਰੋਨਾ ਵਾਇਰਸ ਨਾਲ ਪੀੜਤ ਪਾਈ ਗਈ ਤਾਂ ਲਖਨਊ 'ਚ ਹੱਲਚੱਲ ਮਚ ਗਈ। ਇਸ ਤੋਂ ਬਾਅਦ ਕਈ ਲੋਕਾਂ ਨੇ ਆਪਣਾ ਕੋਰੋਨਾ ਵਾਇਰਸ ਦਾ ਟੈਸਟ ਕਰਵਾਇਆ। ਹਾਲਾਂਕਿ ਰਾਹਤ ਦੀ ਗੱਲ ਇਹ ੈਹ ਕਿ ਸਾਰਿਆਂ ਦੇ ਟੈਸਟ ਨੈਗੇਟਿਵ ਆਏ ਹਨ।


author

DIsha

Content Editor

Related News