ਕੋਰੋਨਾ ਕਾਰਣ 19 ਤੋਂ 31 ਮਾਰਚ ਤਕ ਫਿਲਮ ਅਤੇ ਟੀ. ਵੀ. ਸ਼ੋਅ ਦੀ ਸ਼ੂਟਿੰਗ ’ਤੇ ਰੋਕ

Monday, Mar 16, 2020 - 12:15 AM (IST)

ਕੋਰੋਨਾ ਕਾਰਣ 19 ਤੋਂ 31 ਮਾਰਚ ਤਕ ਫਿਲਮ ਅਤੇ ਟੀ. ਵੀ. ਸ਼ੋਅ ਦੀ ਸ਼ੂਟਿੰਗ ’ਤੇ ਰੋਕ

ਨਵੀਂ ਦਿੱਲੀ (ਇੰਟ.)-ਕੋਰੋਨਾ ਕਾਰਣ ਇੰਡੀਅਨ ਮੋਸ਼ਨ ਪਿਕਚਰਜ਼ ਐਸੋਸੀਏਸ਼ਨ, ਫੈੱਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈ ਅਤੇ ਇੰਡੀਅਨ ਫਿਲਮ ਐਂਡ ਟੈਲੀਵਿਜ਼ਨ ਡਾਇਰੈਕਟਰ ਨੇ ਇਕ ਮੀਟਿੰਗ ਕੀਤੀ, ਜਿਸ ਵਿਚ ਸਾਰਿਆਂ ਨੇ ਤੈਅ ਕੀਤਾ ਕਿ ਫਿਲਮ ਅਤੇ ਟੀ. ਵੀ. ਸ਼ੋਅ ਦੀ ਸ਼ੂਟਿੰਗ 19 ਤੋਂ 31 ਮਾਰਚ ਤਕ ਰੋਕ ਦਿੱਤੀ ਜਾਵੇ।
ਇਰਫਾਨ ਖਾਨ-ਕਰੀਨਾ ਕਪੂਰ ਦੀ ਫਿਲਮ ‘ਅੰਗਰੇਜ਼ੀ ਮੀਡੀਆਮ’ ਦਿੱਲੀ ਵਿਚ ਦੋਬਾਰਾ ਰਿਲੀਜ਼ ਕੀਤੀ ਜਾਵੇਗੀ। ਅਕਸ਼ੈ ਕੁਮਾਰ, ਰਣਬੀਰ ਸਿੰਘ ਅਤੇ ਅਜੇ ਦੇਵਗਨ ਸਮੇਤ ਕੈਟਰੀਨਾ ਕੈਫ ਦੀ ਫਿਲਮ ‘ਸੂਰਿਆਵੰਸ਼ੀ’ ਦੀ ਰਿਲੀਜ਼ ਟਾਲ ਦਿੱਤੀ ਗਈ ਹੈ। ਇਹ ਫਿਲਮ 24 ਮਾਰਚ ਨੂੰ ਰਿਲੀਜ਼ ਹੋਣੀ ਸੀ। ਸਲਮਾਨ ਖਾਨ ਅਤੇ ਦਿਸ਼ਾ ਪਟਾਨੀ ਦੀ ਫਿਲਮ ਦੀ ਸ਼ੂਟਿੰਗ ਪਹਿਲਾਂ ਤੋਂ ਹੀ ਕੈਂਸਲ ਹੈ। ਇਸ ਤੋਂ ਇਲਾਵਾ ਪਰਿਣੀਤੀ ਚੋਪੜਾ ਅਤੇ ਅਰਜੁਨ ਕਪੂਰ ਦੀ ਫਿਲਮ ‘ਸੰਦੀਪ ਔਰ ਪਿੰਕੀ ਫਰਾਰ’ ਜੋ 20 ਮਾਰਚ ਨੂੰ ਰਿਲੀਜ਼ ਹੋਣ ਵਾਲੀ ਸੀ, ਨੂੰ ਵੀ ਕੈਂਸਲ ਕਰ ਦਿੱਤਾ ਗਿਆ ਹੈ। ਹਾਲਾਂਕਿ ਇਹ ਅਜੇ ਸਾਫ ਨਹੀਂ ਹੈ ਕਿ ਇਹ ਸਾਰੀਆਂ ਫਿਲਮਾਂ ਕਦੋਂ ਰਿਲੀਜ਼ ਹੋਣਗੀਆਂ।


author

Sunny Mehra

Content Editor

Related News