ਕੋਰੋਨਾ ਅਰਥ ਵਿਵਸਥਾ ਲਈ ਗੰਭੀਰ ਖਤਰਾ, ਸਰਕਾਰ ਨਹੀਂ ਚੁੱਕ ਰਹੀ ਕਦਮ : ਰਾਹੁਲ

02/12/2020 4:10:21 PM

ਨਵੀਂ ਦਿੱਲੀ— ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੋਰੋਨਾ ਵਾਇਰਸ ਰਾਹੀਂ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਨੇ ਦੋਸ਼ ਲਗਾਇਆ ਕਿ ਸਰਕਾਰ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ। ਚੀਨ ਦੇ ਹੁਬੇਈ ਸੂਬੇ ਤੋਂ ਦੁਨੀਆ ਦੇ 25 ਦੇਸ਼ਾਂ 'ਚ ਫੈਲੇ ਜਾਨਲੇਵਾ ਵਾਇਰਸ ਕੋਰੋਨਾ ਕਾਰਨ ਹੁਣ ਤੱਕ 1100 ਤੋਂ ਵਧ ਮੌਤਾਂ ਹੋ ਚੁਕੀਆਂ ਹਨ। ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਨੇ ਇਸ ਨੂੰ ਗਲੋਬਲ ਐਮਰਜੈਂਸੀ ਐਲਾਨ ਕਰ ਦਿੱਤਾ ਹੈ। 

ਰਾਹੁਲ ਨੇ ਇਕ ਟਵੀਟ ਕਰ ਕੇ ਕਿਹਾ,''ਕੋਰੋਨਾ ਵਾਇਰਸ ਦਾ ਖਤਰਾ ਲੋਕਾਂ ਅਤੇ ਦੇਸ਼ ਦੀ ਅਰਥ ਵਿਵਸਥਾ ਲਈ ਗੰਭੀਰ ਖਤਰਾ ਹੈ। ਮੈਨੂੰ ਲੱਗਦਾ ਹੈ ਕਿ ਸਰਕਾਰ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ। ਇਸ 'ਤੇ ਤੁਰੰਤ ਕਾਰਵਾਈ ਦੀ ਜ਼ਰੂਰਤ ਹੈ। ਭਾਰਤ ਸਰਕਾਰ ਨੇ ਹਾਲ ਹੀ ਸੰਸਦ 'ਚ ਬਿਆਨ ਦਿੱਤਾ ਸੀ ਕਿ ਸਰਕਾਰ ਕੋਰੋਨਾ ਤੋਂ ਬਚਣ ਲਈ ਕਈ ਕਦਮ ਚੁੱਕ ਰਹੀ ਹੈ। ਸਰਕਾਰ ਚੀਨ ਤੋਂ ਆਏ ਲੋਕਾਂ 'ਤੇ ਨਜ਼ਰ ਰੱਖ ਰਹੀ ਹੈ। ਇਸ ਤੋਂ ਇਲਾਵਾ ਵੁਹਾਨ ਤੋਂ ਭਾਰਤ ਆਏ ਲੋਕਾਂ ਨੂੰ ਫੌਜ ਅਤੇ ਆਈ.ਟੀ.ਬੀ.ਪੀ. ਕੇਂਦਰਾਂ 'ਚ ਰੱਖ ਕੇ ਉਨ੍ਹਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ। 

PunjabKesariਦੱਸਣਯੋਗ ਹੈ ਕਿ ਚੀਨ ਦੇ ਵੁਹਾਨ ਦੇ ਇਕ ਬਾਜ਼ਾਰ ਤੋਂ ਫੈਲੇ ਇਸ ਵਾਇਰਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਚੀਨ 'ਚ ਇਸ ਵਾਇਰਸ ਨਾਲ 44 ਹਜ਼ਾਰ ਤੋਂ ਵਧ ਲੋਕ ਪੀੜਤ ਹਨ। ਚੀਨ ਦੇ ਬਾਹਰ ਇਸ ਬੀਮਾਰੀ ਨਾਲ ਹੁਣ ਤੱਕ 2 ਮੌਤਾਂ ਹੋਈਆਂ ਹਨ ਪਰ ਕਈ ਦੇਸ਼ਾਂ 'ਚ ਇਸ ਨਾਲ ਪੀੜਤ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਚੀਨ 'ਚ ਤਾਂ ਸਥਿਤੀ ਬੇਹੱਦ ਭਿਆਨਕ ਹੈ। ਵਾਇਰਸ ਦਾ ਕੇਂਦਰ ਰਹੇ ਹੁਬੇਈ ਸੂਬੇ ਨੂੰ ਪੂਰੇ ਚੀਨ ਤੋਂ ਕੱਟ ਦਿੱਤਾ ਗਿਆ ਹੈ। ਉੱਥੇ ਲੋਕਾਂ ਨੂੰ ਘਰਾਂ 'ਚ ਬੰਦ ਰਹਿਣ ਲਈ ਕਿਹਾ ਗਿਆ ਹੈ।


DIsha

Content Editor

Related News