ਭਾਰਤ 'ਚ ਵੱਧ ਰਿਹੈ ਬਰਡ ਫਲੂ ਦਾ ਖ਼ੌਫ਼, ਜਾਣੋ ਇਸ ਨਾਲ ਜੁੜੇ ਕੁਝ ਸਵਾਲਾਂ ਦੇ ਜਵਾਬ

01/05/2021 6:30:46 PM

ਨਵੀਂ ਦਿੱਲੀ- ਕੋਰੋਨਾ ਵਾਇਰਸ ਲਾਗ਼ ਦਰਮਿਆਨ ਇਕ ਹੋਰ ਖ਼ਤਰਨਾਕ ਬੀਮਾਰੀ ਫੈਲਣੀ ਸ਼ੁਰੂ ਹੋ ਗਈ। ਇੱਥੇ ਕਾਫ਼ੀ ਸੂਬਿਆਂ ਤੋਂ ਪ੍ਰਵਾਸੀ ਪੰਛੀਆਂ ਦੇ ਮਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਨ੍ਹਾਂ 'ਚ ਏਵੀਅਨ ਇੰਫਲੂਐਂਜਾ ਪਾਇਆ ਗਿਆ ਹੈ, ਜਿਸ ਨੂੰ ਬਰਡ ਫਲੂ ਵੀ ਕਿਹਾ ਜਾਂਦਾ ਹੈ। ਰਾਜਸਥਾਨ 'ਚ 27 ਦਸੰਬਰ ਨੂੰ ਪਹਿਲੀ ਵਾਰ ਬਰਡ ਫਲੂ ਦਾ ਪਤਾ ਲੱਗਾ ਸੀ, ਕਿਉਂਕਿ ਝਾਲਾਵਾੜ 'ਚ ਮ੍ਰਿਤ ਪਾਏ ਗਏ 100 ਤੋਂ ਵੱਧ ਕਾਂਵਾਂ ਦੀ ਮੌਤ ਏਵੀਅਨ ਇੰਫਲੂਐਂਜਾ ਨਾਲ ਹੋਈ ਸੀ, ਜਿਸ ਨੂੰ ਐੱਚ5 ਐੱਨ8 ਵੀ ਕਿਹਾ ਜਾਂਦਾ ਹੈ।

ਰਾਜਸਥਾਨ ਤੋਂ ਇਲਾਵਾ ਹੁਣ ਹਰਿਆਣਾ, ਕੇਰਲ, ਮੱਧ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ 'ਚ ਵੀ ਪੰਛੀਆਂ ਦੀ ਮੌਤ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹਰਿਆਣਾ ਤੋਂ ਲੱਖਾਂ ਮੁਰਗੇ ਮਾਰੇ ਗਏ ਸਨ, ਹਿਮਾਚਲ ਪ੍ਰਦੇਸ਼ 'ਚ ਪ੍ਰਵਾਸੀ ਪੰਛੀਆਂ ਦੀ ਮੌਤ ਹੋ ਗਈ ਸੀ, ਜਿੱਥੇ ਇਕ ਹਫ਼ਤੇ 'ਚ ਲਗਭਗ 2000 ਤੋਂ ਵੱਧ ਪ੍ਰਵਾਸੀ ਪੰਛੀ ਪੋਂਗ ਡੈਮ 'ਚ ਮਾਰੇ ਗਏ ਹਨ ਅਤੇ ਹੁਣ ਅਧਿਕਾਰੀਆਂ ਵਲੋਂ ਪੁਸ਼ਟੀ ਹੋਈ ਹੈ ਕਿ ਇਹ ਏਵੀਅਨ ਇੰਫਲੂਐਂਜਾ ਕਾਰਨ ਹੋਇਆ ਹੈ।

PunjabKesari

ਕੀ ਹੁੰਦਾ ਹੈ ਏਵੀਅਨ ਇੰਫਲੂਐਂਜਾ (ਬਰਡ ਫਲੂ)?
ਬਰਡ ਫਲੂ ਕਈ ਤਰ੍ਹਾਂ ਦੇ ਹੁੰਦੇ ਹਨ ਪਰ ਐੱਚ5 ਐੱਨ1 ਪਹਿਲਾ ਅਜਿਹਾ ਏਵੀਅਨ ਇੰਫਲੂਐਂਜਾ ਹੈ, ਜੋ ਇਨਸਾਨਾਂ ਨੂੰ ਪੀੜਤ ਕਰਦਾ ਹੈ। ਇਸ ਦਾ ਪਹਿਲਾ ਮਾਮਲਾ 1997 'ਚ ਹਾਂਗਕਾਂਗ 'ਚ ਆਇਆ ਸੀ। ਉਸ ਸਮੇਂ ਬਰਡ ਫਲੂ ਦੇ ਪ੍ਰਕੋਪ ਨੂੰ ਪੋਲਟਰੀ ਫਾਰਮ 'ਚ ਇਨਫੈਕਟਡ ਮੁਰਗੀਆਂ ਨਾਲ ਜੋੜਿਆ ਗਿਆ ਸੀ।

ਕੀ ਬਰਡ ਫਲੂ ਇਨਸਾਨਾਂ ਨੂੰ ਵੀ ਕਰ ਸਕਦਾ ਹੈ ਇਨਫੈਕਟਡ?
ਬਰਡ ਫਲੂ ਇਕ ਵਾਇਰਲ ਇਨਫੈਕਸ਼ਨ ਦੀ ਤਰ੍ਹਾਂ ਹੈ, ਜੋ ਨਾ ਸਿਰਫ਼ ਪੰਛੀਆਂ ਸਗੋਂ ਹੋਰ ਜਾਨਵਰਾਂ ਅਤੇ ਇਨਸਾਨਾਂ ਲਈ ਵੀ ਓਨਾ ਹੀ ਖ਼ਤਰਨਾਕ ਹੈ। ਬਰਡ ਫਲੂ ਨਾਲ ਪੀੜਤ ਪੰਛੀਆਂ ਦੇ ਸੰਪਰਕ 'ਚ ਆਉਣ ਨਾਲ ਜਾਨਵਰ ਅਤੇ ਇਨਸਾਨ ਇਸ ਤੋਂ ਆਸਾਨੀ ਨਾਲ ਪੀੜਤ ਹੋ ਜਾਂਦੇ ਹਨ। ਇਹ ਵਾਇਰਸ ਇੰਨਾ ਖ਼ਤਰਨਾਕ ਹੁੰਦਾ ਹੈ ਕਿ ਇਸ ਨਾਲ ਮੌਤ ਵੀ ਹੋ ਸਕਦੀ ਹੈ। 

PunjabKesariਕੀ ਇਹ ਇੰਫਲੂਐਂਜਾ ਇਕ ਵਿਅਕਤੀ ਤੋਂ ਦੂਜੇ ਵਿਅਕਤੀ 'ਚ ਫੈਲ ਸਕਦਾ ਹੈ?
ਇਹ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਅਨੁਸਾਰ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਫੈਲ ਸਕਦਾ ਹੈ ਪਰ ਇਹ ਇਕ ਦੁਰਲੱਭ ਮਾਮਲਾ ਹੈ। ਇਹ ਦੱਸਿਆ ਗਿਆ ਹੈ ਕਿ 2003 ਤੋਂ 2019 ਤੱਕ, ਡਬਲਿਊ.ਐੱਚ.ਓ. ਨੇ ਦੁਨੀਆ ਭਰ 'ਚ ਐੱਚ5ਐੱਨ1 ਦੇ ਕੁੱਲ 861 ਮਨੁੱਖੀ ਮਾਮਲਿਆਂ ਦੀ ਪੁਸ਼ਟੀ ਕੀਤੀ, ਜਿਨ੍ਹਾਂ 'ਚੋਂ 455 ਮੌਤਾਂ ਦਰਜ ਕੀਤੀਆਂ ਗਈਆਂ। 

ਕੀ ਇਕ ਵਿਅਕਤੀ ਨੂੰ ਆਂਡੇ, ਚਿਕਨ ਜਾਂ ਬਤੱਖ ਖਾਣ ਤੋਂ ਬਚਣਾ ਚਾਹੀਦਾ?
ਅੱਧ ਪੱਕਿਆ ਆਂਡਾ ਅਤੇ ਚਿਕਨ ਨਾ ਖਾਓ। ਘੱਟ ਤਾਪਮਾਨ 'ਤੇ ਉਬਲਿਆ ਆਂਡਾ ਆਦਿ ਖਾਣ ਤੋਂ ਬਚੋ।

PunjabKesariਬਰਡ ਫਲੂ ਦੇ ਲੱਛਣ ਕੀ ਹੈ
ਮਾਸ ਪੇਸ਼ੀਆਂ 'ਚ ਦਰਦ
ਸਿਰਦਰਦ
ਸਾਹ ਲੈਣ 'ਚ ਕਠਿਨਾਈ
ਖੰਘ
ਬੁਖ਼ਾਰ
ਗਲ਼ੇ 'ਚ ਖਾਰਸ਼

ਕਿਹੜੇ ਲੋਕਾਂ ਨੂੰ ਹੁੰਦਾ ਹੈ ਬਰਡ ਫਲੂ ਦਾ ਖ਼ਤਰਾ
ਐੱਚ5ਐੱਨ1 'ਚ ਲੰਬੇ ਸਮੇਂ ਤੱਕ ਜਿਊਂਦੇ ਰਹਿਣ ਦੀ ਸਮਰੱਥਾ ਹੁੰਦੀ ਹੈ। ਪੀੜਤ ਪੰਛੀਆਂ ਦੇ ਮਲ ਅਤੇ ਲਾਰ 'ਚ ਇਹ ਵਾਇਰਸ 10 ਦਿਨਾਂ ਤੱਕ ਜਿਊਂਦਾ ਰਹਿੰਦਾ ਹੈ। ਦੂਸ਼ਿਤ ਥਾਂਵਾਂ ਨੂੰ ਛੂਹਣ ਨਾਲ ਇਹ ਇਨਫੈਕਸ਼ਨ ਫੈਲ ਸਕਦਾ ਹੈ। ਪਰ ਇਸ ਦੇ ਫੈਲਣ ਦਾ ਸਭ ਤੋਂ ਵੱਧ ਖ਼ਤਰਾ ਮੁਰਗੀ ਪਾਲਣ ਨਾਲ ਜੁੜੇ ਲੋਕਾਂ ਨੂੰ ਹੁੰਦਾ ਹੈ।


DIsha

Content Editor

Related News