ਕੋਵਿਡ ਦੇ ਫੈਲਣ ਦੀ ਰਫਤਾਰ ਹੋਰ ਵਧੀ, ਸਰਗਰਮ ਮਾਮਲਿਆਂ ਦੀ ਗਿਣਤੀ ਪੁੱਜੀ 3758 ਤੱਕ

Monday, Jun 02, 2025 - 12:50 AM (IST)

ਕੋਵਿਡ ਦੇ ਫੈਲਣ ਦੀ ਰਫਤਾਰ ਹੋਰ ਵਧੀ, ਸਰਗਰਮ ਮਾਮਲਿਆਂ ਦੀ ਗਿਣਤੀ ਪੁੱਜੀ 3758 ਤੱਕ

ਨਵੀਂ ਦਿੱਲੀ- ਦੇਸ਼ ’ਚ ਕੋਵਿਡ-19 ਇਨਫੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੇ ਐਤਵਾਰ ਰਾਤ 8 ਵਜੇ ਤੱਕ ਦੇ ਅੰਕੜਿਆਂ ਅਨੁਸਾਰ ਦੇਸ਼ ’ਚ ਸਰਗਰਮ ਮਾਮਲਿਆਂ ਦੀ ਕੁੱਲ ਗਿਣਤੀ 3758 ਤੱਕ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 2 ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ’ਚ ਕੇਰਲ ਦੀ ਇਕ 24 ਸਾਲਾ ਕੁੜੀ ਤੇ ਕਰਨਾਟਕ ਦਾ ਅਕ 63 ਸਾਲਾ ਵਿਅਕਤੀ ਸ਼ਾਮਲ ਹਨ।

ਸੂਬਾ ਵਾਰ ਅੰਕੜਿਆਂ ਅਨੁਸਾਰ ਕੇਰਲ ’ਚ ਪੀੜਤਾਂ ਦੀ ਗਿਣਤੀ ਸਭ ਤੋਂ ਵੱਧ 1400 ਤੱਕ ਪਹੁੰਚ ਗਈ ਹੈ। ਐਤਵਾਰ ਇੱਥੇ 64 ਨਵੇਂ ਮਾਮਲੇ ਸਾਹਮਣੇ ਆਏ। ਦਿੱਲੀ ’ਚ ਇਹ ਗਿਣਤੀ 61 ਸੀ। ਇੱਥੇ ਕੁੱਲ ਗਿਣਤੀ 436 ਹੋ ਗਈ ਹੈ। ਪੱਛਮੀ ਬੰਗਾਲ ’ਚ 82 ਨਵੇਂ ਮਾਮਲੇ ਸਾਹਮਣੇ ਆਏ । ਇੱਥੇ ਕੁੱਲ ਗਿਣਤੀ 282 ਹੋ ਗਈ। ਗੁਜਰਾਤ ’ਚ 55 ਨਵੇਂ ਮਾਮਲੇ ਸਾਹਮਣੇ ਆਏ।

ਐਤਵਾਰ ਗਾਜ਼ੀਆਬਾਦ ’ਚ ਕੋਰੋਨਾ ਦੇ 2 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ। ਇਨ੍ਹਾਂ ’ਚ 8 ਸਾਲ ਦਾ ਇਕ ਬੱਚਾ ਵੀ ਸ਼ਾਮਲ ਹੈ। ਜ਼ਿਲਾ ਨਿਗਰਾਨ ਅਧਿਕਾਰੀ ਡਾ. ਆਰ. ਕੇ. ਗੁਪਤਾ ਨੇ ਦੱਸਿਆ ਕਿ ਵਸੁੰਧਰਾ ’ਚ ਰਹਿਣ ਵਾਲਾ ਇਕ 80 ਸਾਲਾ ਵਿਅਕਤੀ ਪਿਛਲੇ ਕਈ ਦਿਨਾਂ ਤੋਂ ਬੁਖਾਰ ਤੇ ਜ਼ੁਕਾਮ ਤੋਂ ਪੀੜਤ ਸੀ।

ਇਕ ਨਿੱਜੀ ਡਾਕਟਰ ਦੀ ਸਲਾਹ ’ਤੇ ਉਸ ਦਾ ਕੋਵਿਡ ਟੈਸਟ ਕਰਵਾਇਆ ਗਿਆ ਜਿਸ ਦੀ ਰਿਪੋਰਟ ਪਾਜ਼ੇਟਿਵ ਅਾਈ। ਇਸ ਤੋਂ ਇਲਾਵਾ ਰਾਜਾਪੁਰ ਦੇ ਇਕ 8 ਸਾਲ ਦੇ ਬੱਚੇ ’ਚ ਕੋਰੋਨਾ ਦੀ ਪੁਸ਼ਟੀ ਹੋਈ ਹੈ।


author

Rakesh

Content Editor

Related News