SIR ਦੇ ਖੁਲਾਸੇ ਤੋਂ ਬਾਅਦ ਜਾਰੀ ਕੀਤਾ ਗਿਆ ਡਾਟਾ, ਪੰਜਾਬ ਸਣੇ 5 ਸੂਬਿਆਂ ਚ ਵੋਟਰਾਂ ਦੀ ਗਿਣਤੀ ਘਟੀ

Monday, Nov 02, 2026 - 09:28 PM (IST)

SIR ਦੇ ਖੁਲਾਸੇ ਤੋਂ ਬਾਅਦ ਜਾਰੀ ਕੀਤਾ ਗਿਆ ਡਾਟਾ, ਪੰਜਾਬ ਸਣੇ 5 ਸੂਬਿਆਂ ਚ ਵੋਟਰਾਂ ਦੀ ਗਿਣਤੀ ਘਟੀ

ਨਵੀਂ ਦਿੱਲੀ - ਉੱਤਰ ਪ੍ਰਦੇਸ਼, ਉਤਰਾਖੰਡ, ਗੋਆ, ਪੰਜਾਬ ਤੇ ਮਣੀਪੁਰ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (ਐੱਸ. ਆਈ. ਆਰ.) ਪੂਰੀ ਹੋਣ ਤੋਂ ਬਾਅਦ ਵੋਟਰਾਂ ਦੀ ਗਿਣਤੀ ’ਚ 12.2 ਫੀਸਦੀ ਦੀ ਗਿਰਾਵਟ ਆਈ ਹੈ।

ਇਹ ਅੰਕੜਾ ਦੱਸਦਾ ਹੈ ਕਿ ਇਨ੍ਹਾਂ 5 ਸੂਬਿਆਂ ’ਚ ਅਗਲੇ ਸਾਲ ਦੇ ਸ਼ੁਰੂ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਚੋਣ ਕਮਿਸ਼ਨ ਅਤੇ ਮੁੱਖ ਚੋਣ ਅਧਿਕਾਰੀਆਂ ਵੱਲੋਂ ਕੁਝ ਦਿਨ ਪਹਿਲਾਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਇਨ੍ਹਾਂ 5 ਸੂਬਿਆਂ ਚ ਵੋਟਰਾਂ ਦੀ ਗਿਣਤੀ ਐੱਸ. ਆਈ. ਆਰ. ਤੋਂ ਪਹਿਲਾਂ ਲੱਗਭਗ 18.71 ਕਰੋੜ ਸੀ ਜੋ ਹੁਣ ਘੱਟ ਕੇ 16.43 ਕਰੋੜ ਰਹਿ ਗਈ ਹੈ।

ਤੀਜੇ ਪੜਾਅ ਦੌਰਾਨ ਪੰਜਾਬ ’ਚ ਐੱਸ. ਆਈ. ਆਰ. ਕੀਤਾ ਗਿਆ ਸੀ। ਇੱਥੇ ਵੋਟਰਾਂ ਦੀ ਗਿਣਤੀ ਡਰਾਫਟ ਸੂਚੀ ਵਿੱਚ 2.15 ਕਰੋੜ ਤੋਂ ਘੱਟ ਕੇ ਅੰਤਮ ਸੂਚੀ ’ਚ 1.94 ਕਰੋੜ ਰਹਿ ਗਈ। ਅੰਤਮ ਸੂਚੀ ’ਚ ਵੱਧ ਕੇ 2.01 ਕਰੋੜ ਹੋ ਗਈ। ਇਹ ਲੱਗਭਗ 6.34 ਫੀਸਦੀ ਦੀ ਸ਼ੁੱਧ ਕਮੀ ਨੂੰ ਦਰਸਾਉਂਦਾ ਹੈ। ਇਨ੍ਹਾਂ 5 ਸੂਬਿਆਂ ’ਚੋਂ ਪੰਜਾਬ ਨੇ ਹਟਾਏ ਗਏ ਨਾਵਾਂ ਦੀ ਸਭ ਤੋਂ ਵੱਧ ਗਿਣਤੀ ਦਰਜ ਕੀਤੀ।

ਡਰਾਫਟ ਸੂਚੀ ’ਚੋਂ ਹਟਾਏ ਗਏ ਲੱਗਭਗ 0.21 ਕਰੋੜ ਨਾਵਾਂ ’ਚੋਂ ਲਗਭਗ 0.07 ਕਰੋੜ (ਲੱਗਭਗ 34 ਫੀਸਦੀ) ਨੂੰ ਬਹਾਲ ਕੀਤਾ ਗਿਆ।

2.29 ਕਰੋੜ ਵੋਟਰ ਘਟੇ
ਸੂਬਿਆਂ ਚ ਕੁੱਲ ਲੱਗਭਗ 2.29 ਕਰੋੜ ਵੋਟਰ ਘਟੇ। ਉੱਤਰ ਪ੍ਰਦੇਸ਼ ਜਿੱਥੇ ਇਨ੍ਹਾਂ ਸੂਬਿਆਂ ’ਚੋਂ ਸਭ ਤੋਂ ਵੱਧ ਵੋਟਿੰਗ ਹੋਈ ਹੈ, ਨੇ ਕੁੱਲ ਗਿਰਾਵਟ ਦਾ ਲਗਭਗ 90 ਫੀਸਦੀ ਹਿੱਸਾ ਪਾਇਆ।

ਉੱਤਰ ਪ੍ਰਦੇਸ਼ ’ਚ ਐੱਸ. ਆਈ. ਆਰ. ਦਾ ਦੂਜਾ ਪੜਾਅ ਕਰਵਾਇਆ ਗਿਆ। ਇੱਥੇ ਵੋਟਰਾਂ ਦੀ ਗਿਣਤੀ, ਜੋ ਐੱਸ. ਆਈ. ਆਰ. ਤੋਂ ਪਹਿਲਾਂ 15.44 ਕਰੋੜ ਸੀ, ਡਰਾਫਟ ਵੋਟਰ ਸੂਚੀ ’ਚ ਘੱਟ ਕੇ 12.56 ਕਰੋੜ ਰਹਿ ਗਈ ਅਤੇ ਅੰਤਿਮ ਵੋਟਰ ਸੂਚੀ ’ਚ ਵੱਧ ਕੇ 13.40 ਕਰੋੜ ਹੋ ਗਈ। ਵੋਟਰਾਂ ਦੀ ਇਹ ਸ਼ੁੱਧ ਗਿਣਤੀ ਲੱਗਭਗ 2.04 ਕਰੋੜ ਜਾਂ 13.24 ਫੀਸਦੀ ਘਟੀ, ਜੋ ਇਨ੍ਹਾਂ 5 ਸੂਬਿਆਂ ਚੋਂ ਸਭ ਤੋਂ ਵੱਧ ਹੈ।
 


author

Inder Prajapati

Content Editor

Related News