ਰਾਮ ਭਗਤਾਂ ਲਈ ਵੱਡੀ ਖ਼ਬਰ, ਹੁਣ ਸਵੇਰੇ 7 ਤੋਂ ਰਾਤ 9:15 ਵਜੇ ਤੱਕ ਹੋਣਗੇ ਰਾਮਲੱਲਾ ਦੇ ਦਰਸ਼ਨ
Monday, Nov 02, 2026 - 05:29 AM (IST)
ਅਯੁੱਧਿਆ (ਇੰਟ) : ਮੌਸਮ ’ਚ ਤਬਦੀਲੀ ਦੇ ਨਾਲ ਸ਼੍ਰੀ ਰਾਮ ਜਨਮ ਭੂਮੀ ਮੰਦਰ ’ਚ ਰਾਮਲੱਲਾ ਦੇ ਦਰਸ਼ਨ ਅਤੇ ਆਰਤੀ ਦਾ ਸਮਾਂ ਬਦਲ ਦਿੱਤਾ ਗਿਆ ਹੈ। ਨਵੀਂ ਵਿਵਸਥਾ 1 ਨਵੰਬਰ ਤੋਂ ਲਾਗੂ ਹੋ ਗਈ ਹੈ। ਇਸ ਅਧੀਨ ਸ਼ਰਧਾਲੂ ਹੁਣ ਸਵੇਰੇ 7 ਵਜੇ ਤੋਂ ਰਾਤ 9.15 ਵਜੇ ਤੱਕ ਰਾਮਲੱਲਾ ਦੇ ਦਰਸ਼ਨ ਕਰ ਸਕਣਗੇ। ਮੰਦਰ ਦੇ ਕਿਵਾੜ ਰਾਤ 10 ਵਜੇ ਬੰਦ ਹੋ ਜਾਣਗੇ। ਨਵੇਂ ਸ਼ਡਿਊਲ ਅਨੁਸਾਰ ਕਿਵਾੜ ਸਵੇਰੇ 4 ਵਜੇ ਖੁੱਲ੍ਹਣਗੇ। ਮੰਗਲਾ ਆਰਤੀ ਸਵੇਰੇ 4:30 ਵਜੇ ਤੇ ਸ਼ਿੰਗਾਰ ਆਰਤੀ ਸ਼ਾਮ 6:30 ਵਜੇ ਕੀਤੀ ਜਾਵੇਗੀ। ਇਸ ਤੋਂ ਬਾਅਦ ਸ਼ਰਧਾਲੂ ਸਵੇਰੇ 7 ਵਜੇ ਤੋਂ ਦਰਸ਼ਨ ਕਰ ਸਕਣਗੇ। ਪਹਿਲਾਂ ਮੰਦਰ ਦੇ ਕਿਵਾੜ ਤੜਕੇ 3:45 ਵਜੇ ਖੁੱਲ੍ਹਦੇ ਸਨ।
ਇਹ ਵੀ ਪੜ੍ਹੋ : ਮਹਾਦੇਵ ਐਪ ਮਾਮਲੇ 'ਚ ਵੱਡੀ ਸਫਲਤਾ ! ਕਿੰਗਪਿਨ ਸੌਰਭ ਚੰਦਰਾਕਰ ਨੂੰ ਓਮਾਨ ਤੋਂ ਲਿਆਂਦਾ ਭਾਰਤ
ਦੁਪਹਿਰ ਵੇਲੇ ਰਾਮਲੱਲਾ ਨੂੰ ਇਕ ਘੰਟੇ ਦਾ ਆਰਾਮ ਦਾ ਸਮਾਂ ਦਿੱਤਾ ਜਾਵੇਗਾ। ਦਰਸ਼ਨ ਦੁਪਹਿਰ 12:30 ਵਜੇ ਤੋਂ 1:30 ਵਜੇ ਤੱਕ ਬੰਦ ਰਹਿਣਗੇ। ਪਹਿਲਾਂ ਆਰਾਮ ਦਾ ਸਮਾਂ 30 ਮਿੰਟ ਸੀ। ਦਰਸ਼ਨ ਸ਼ਾਮ ਨੂੰ ਦੁਬਾਰਾ ਸ਼ੁਰੂ ਹੋਣਗੇ ਅਤੇ ਰਾਤ 9:15 ਵਜੇ ਤੱਕ ਜਾਰੀ ਰਹਿਣਗੇ। ਰਾਤ ਦੀ ਆਰਤੀ 9:30 ਵਜੇ ਕੀਤੀ ਜਾਵੇਗੀ ਅਤੇ ਮੰਦਰ ਦੇ ਕਿਵਾੜ ਰਾਤ 10:00 ਵਜੇ ਬੰਦ ਕਰ ਦਿੱਤੇ ਜਾਣਗੇ। ਪਹਿਲਾਂ ਮੰਦਰ ਰਾਤ 10:30 ਵਜੇ ਬੰਦ ਹੁੰਦਾ ਸੀ। ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਮੀਡੀਆ ਸਲਾਹਕਾਰ ਸ਼ੁਭਾਸ਼ ਚੰਦਰ ਸਿੰਘ ਨੇ ਦੱਸਿਆ ਕਿ ਮੁੱਖ ਪੁਜਾਰੀ ਆਚਾਰੀਆ ਕੇਸ਼ਵ ਨੇ ਮੌਸਮ ਦੇ ਆਧਾਰ ’ਤੇ ਦਰਸ਼ਨ ਅਤੇ ਆਰਤੀ ਲਈ ਨਵੀਂ ਸਮਾਂ-ਸਾਰਣੀ ਤਿਆਰ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
