ਕੋਰੋਨਾ ਵਾਇਰਸ : ਵੁਹਾਨ ''ਚ ਫਸੇ ਭਾਰਤੀਆਂ ਨੂੰ ਲੈਣ ਜਾਵੇਗਾ ਫੌਜੀ ਜਹਾਜ਼ ਸੀ-17
Tuesday, Feb 18, 2020 - 09:57 PM (IST)

ਨਵੀਂ ਦਿੱਲੀ (ਏਜੰਸੀ)- ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਅੱਜ ਦੇਸ਼-ਦੁਨੀਆ ਵਿਚ ਫੈਲ ਚੁੱਕਾ ਹੈ। ਕਈ ਦੇਸ਼ਾਂ ਦੇ ਲੋਕ ਵੁਹਾਨ ਅਤੇ ਚੀਨ ਦੇ ਵੱਖ-ਵੱਖ ਸ਼ਹਿਰਾਂ ਵਿਚ ਫਸੇ ਹੋਏ ਹਨ। ਚੀਨ ਨੇ ਆਪਣੇ ਕਈ ਸ਼ਹਿਰਾਂ ਵਿਚ ਲਾਕਡਾਊਨ ਕਰਕੇ ਰੱਖਿਆ ਹੋਇਆ ਹੈ। ਭਾਰਤ ਨੇ ਵੁਹਾਨ ਵਿਚ ਫਸੇ ਭਾਰਤੀਆਂ ਨੂੰ ਕੱਢਣ ਲਈ ਸੀ-17 ਮਾਲ ਢੋਣ ਵਾਲਾ ਜਹਾਜ਼ ਭੇਜਣ ਦਾ ਫੈਸਲਾ ਕੀਤਾ ਹੈ। ਫੌਜ ਦੇ ਸੂਤਰਾਂ ਨੇ ਦੱਸਿਆ ਕਿ ਭਾਰਤ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਆਪਣੇ ਨਾਗਰਿਕਾਂ ਨੂੰ ਵੁਹਾਨ ਤੋਂ ਨਿਕਲਣ ਲਈ 20 ਫਰਵਰੀ ਨੂੰ ਫੌਜ ਦਾ ਸੀ-17 ਮਾਲ ਢੋਣ ਵਾਲਾ ਜਹਾਜ਼ ਭੇਜੇਗਾ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਲਈ ਦਵਾਈਆਂ ਨੂੰ ਵੀ ਲਿਜਾਇਆ ਜਾਵੇਗਾ।