ਕੋਰੋਨਾ ਵੈਕਸੀਨ ਲਗਵਾਉਣ ਆਏ ਸ਼ਖਸ ਨੂੰ ਲਗਾ ਦਿੱਤਾ ਐਂਟੀ ਰੈਬੀਜ਼ ਦਾ ਟੀਕਾ, ਨਰਸ ਮੁਅੱਤਲ
Wednesday, Sep 29, 2021 - 03:47 AM (IST)
ਮੁੰਬਈ - ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਦੇਸ਼ ਭਰ ਵਿੱਚ ਟੀਕਾਕਰਨ ਅਭਿਆਨ ਵੱਡੇ ਪੱਧਰ 'ਤੇ ਚੱਲ ਰਿਹਾ ਹੈ। ਇਸ ਦੌਰਾਨ ਠਾਣੇ ਦੇ ਇੱਕ ਟੀਕਾਕਰਨ ਕੇਂਦਰ ਵਿੱਚ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਮੰਗਲਵਾਰ ਨੂੰ ਇੱਥੇ ਟੀਕੇ ਲਈ ਆਏ ਵਿਅਕਤੀ ਨੂੰ ਐਂਟੀ ਰੈਬੀਜ਼ ਇੰਜੈਕਸ਼ਨ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ, ਇਹ ਘਟਨਾ ਠਾਣੇ ਦੇ ਕਲਵਾ ਇਲਾਕੇ ਦੇ ਇੱਕ ਹੈਲਥ ਸੈਂਟਰ ਦੀ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਐਂਟੀ ਰੈਬੀਜ਼ ਦਾ ਇੰਜੈਕਸ਼ਨ ਲਗਾਉਣ ਵਾਲੀ ਨਰਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ - ਰੋਹਿਣੀ ਸ਼ੂਟਆਉਟ: ਹਮਲਾਵਰਾਂ ਨੂੰ ਕੋਰਟ ਤੱਕ ਲੈ ਗਿਆ ਸੀ ਟਿੱਲੂ ਦਾ ਇਹ ਸ਼ੂਟਰ
ਦੱਸਿਆ ਜਾ ਰਿਹਾ ਹੈ ਕਿ ਹੈਲਥ ਸੈਂਟਰ 'ਤੇ ਰਾਜਕੁਮਾਰ ਯਾਦਵ ਕੋਵਿਸ਼ੀਲਡ ਵੈਕਸੀਨ ਦੀ ਡੋਜ਼ ਲੈਣ ਆਏ ਸਨ ਪਰ ਗਲਤੀ ਨਾਲ ਜਾ ਕੇ ਉਸ ਲਾਈਨ ਵਿੱਚ ਲੱਗ ਗਈ ਜਿੱਥੇ ਏ.ਆਰ.ਵੀ. ਇੰਜੈਕਸ਼ਨ ਲਗਾਇਆ ਜਾਂਦਾ ਹੈ। ਉਥੇ ਹੀ, ਹੈਲਥ ਸੈਂਟਰ ਦੀ ਨਰਸ ਕੀਰਤੀ ਪੋਪਰੇ ਨੇ ਰਾਜਕੁਮਾਰ ਯਾਦਵ ਦੇ ਕੇਸ ਪੇਪਰ ਨੂੰ ਵੇਖੇ ਬਿਨਾਂ ਹੀ ਏ.ਆਰ.ਵੀ. ਇੰਜੈਕਸ਼ਨ ਲਗਾ ਦਿੱਤਾ।
ਇਹ ਵੀ ਪੜ੍ਹੋ - ਦਿੱਲੀ 'ਚ 1 ਜਨਵਰੀ 2022 ਤੱਕ ਪਟਾਕੇ ਚਲਾਉਣ ਅਤੇ ਵੇਚਣ 'ਤੇ ਲਗੀ ਪਾਬੰਦੀ
ਦੂਜੇ ਪਾਸੇ, ਇਸ ਘਟਨਾ ਤੋਂ ਬਾਅਦ ਠਾਣੇ ਨਗਰ ਨਿਗਮ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਟੀਕਾ ਲਗਾਉਣ ਤੋਂ ਪਹਿਲਾਂ ਮਰੀਜ਼ ਦੇ ਕੇਸ ਪੇਪਰ ਦੀ ਜਾਂਚ ਕਰਨਾ ਨਰਸ ਦਾ ਕਰਤੱਵ ਸੀ। ਨਰਸ ਦੀ ਲਾਪਰਵਾਹੀ ਕਾਰਨ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਅਨੁਸ਼ਾਸਨੀ ਕਾਰਵਾਈ ਦੇ ਤਹਿਤ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।