ਚੰਗੀ ਖਬਰ: ਕੋਰੋਨਾ ਵੈਕਸੀਨ ਦੀ ਟੌਕਸਿਸਿਟੀ ਸਟੱਡੀਜ਼ ਸਫਲ, ਹੁਣ ਮਨੁੱਖਾਂ 'ਤੇ ਹੋਵੇਗਾ ਟ੍ਰਾਇਲ
Tuesday, Jul 14, 2020 - 07:49 PM (IST)
ਨਵੀਂ ਦਿੱਲੀ - ਦੇਸ਼ 'ਚ ਕੋਰੋਨਾ ਪੀੜਤ ਮਰੀਜ਼ਾਂ ਦੇ ਇਲਾਜ ਨੂੰ ਲੈ ਕੇ ਇੱਕ ਖੁਸ਼ਖਬਰੀ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ.) ਨੇ ਦੱਸਿਆ ਕਿ ਕੋਰੋਨਾ ਦੇ ਇਲਾਜ ਲਈ 2 ਸਵਦੇਸ਼ੀ ਵੈਕਸੀਨ ਦਾ ਟ੍ਰਾਇਲ ਚੱਲ ਰਿਹਾ ਹੈ। ਵੈਕਸੀਨ ਦੀਆਂ ਜਾਨਵਰਾਂ 'ਤੇ ਟੌਕਸਿਸਿਟੀ ਸਟੱਡੀਜ਼ ਸਫਲ ਰਹੀ ਹੈ।
ਆਈ.ਸੀ.ਐਮ.ਆਰ. ਦੇ ਡਾਇਰੈਕਟਰ ਜਨਰਲ ਡਾ. ਬਲਰਾਮ ਭਾਰਗਵ ਨੇ ਮੰਗਲਵਾਰ ਨੂੰ ਪ੍ਰੈਸ ਕਾਨਫਰੰਸ 'ਚ ਦੱਸਿਆ ਕਿ ਅਧਿਐਨ ਦੇ ਅੰਕੜੇ ਦੇਸ਼ ਦੇ ਡਰੱਗ ਕੰਟਰੋਲਰ ਜਨਰਲ (DGCI) ਨੂੰ ਭੇਜ ਦਿੱਤੇ ਗਏ ਹਨ। ਉੱਥੋਂ ਦੋਵਾਂ ਵੈਕਸੀਨਾਂ ਦਾ ਮਨੁੱਖਾਂ 'ਤੇ ਪ੍ਰੀਖਣ ਕਰਣ ਦੀ ਇਜਾਜ਼ਤ ਮਿਲ ਗਈ ਹੈ।
ਡਾ. ਬਲਰਾਮ ਭਾਰਗਵ ਨੇ ਕਿਹਾ ਕਿ ਮਨੁੱਖਾਂ 'ਤੇ ਮੁੱਢਲੀ ਪੜਾਅ ਦੇ ਟੈਸਟਿੰਗ ਦੀ ਇਜਾਜ਼ਤ ਮਿਲ ਗਈ ਹੈ। ਦੋਵਾਂ ਟੀਕਿਆਂ ਲਈ ਟੈਸਟਿੰਗ ਦੀ ਤਿਆਰੀ ਹੋ ਚੁੱਕੀ ਹੈ ਅਤੇ ਦੋਵਾਂ ਲਈ ਕਰੀਬ 1-1 ਹਜ਼ਾਰ ਲੋਕਾਂ 'ਤੇ ਇਸ ਦੀ ਕਲੀਨਿਕਲ ਅਧਿਐਨ ਵੀ ਕੀਤੇ ਜਾ ਰਹੇ ਹਨ।