ਕਾਉਂਟਡਾਉਨ ਸ਼ੁਰੂ: ਭਾਰਤ ''ਚ 73 ਦਿਨਾਂ ''ਚ ਆਵੇਗੀ ਕੋਰੋਨਾ ਵੈਕਸੀਨ, ਲੱਗੇਗਾ ਮੁਫਤ ਟੀਕਾ

08/23/2020 1:09:33 AM

ਨਵੀਂ ਦਿੱਲੀ - ਭਾਰਤ ਦੀ ਪਹਿਲੀ ਕੋਰੋਨਾ ਵੈਕਸੀਨ ਕੋਵਿਸ਼ਿਲਡ 73 ਦਿਨਾਂ 'ਚ ਇਸਤੇਮਾਲ ਲਈ ਬਾਜ਼ਾਰ 'ਚ ਉਪਲੱਬਧ ਹੋਵੇਗੀ। ਕੋਵਿਸ਼ਿਲਡ ਨੂੰ ਪੁਣੇ ਦੀ ਬਾਇਓਟੈਕ ਕੰਪਨੀ ਸੀਰਮ ਇੰਸਟੀਚਿਊਟ ਬਣਾ ਰਹੀ ਹੈ। ਰਾਸ਼ਟਰੀ ਟੀਕਾਕਰਣ ਪ੍ਰੋਗਰਾਮ ਦੇ ਤਹਿਤ ਭਾਰਤ ਸਰਕਾਰ ਭਾਰਤੀਆਂ ਨੂੰ ਕੋਰੋਨਾ ਦਾ ਮੁਫਤ ਟੀਕਾ ਲਗਾਏਗੀ।

ਅੱਜ ਦਿੱਤਾ ਗਿਆ ਥਰਡ ਫੇਜ਼ ਦੇ ਟ੍ਰਾਇਲ ਦਾ ਪਹਿਲਾ ਡੋਜ਼
ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਅਧਿਕਾਰੀਆਂ ਨੇ ਬਿਜਨੈਸ ਟੂਡੇ ਨੂੰ ਐਕਸਕਲੂਸਿਵ ਜਾਣਕਾਰੀ 'ਚ ਦੱਸਿਆ ਹੈ ਕਿ, ਭਾਰਤ ਸਰਕਾਰ ਨੇ ਸਾਨੂੰ ਵਿਸ਼ੇਸ਼ ਉਸਾਰੀ ਤਰਜੀਹ ਲਾਇਸੈਂਸ ਦਿੱਤਾ ਹੈ। ਇਸ ਦੇ ਤਹਿਤ ਅਸੀਂ ਟ੍ਰਾਇਲ ਪ੍ਰੋਟੋਕਾਲ ਦੀ ਪ੍ਰਕਿਰਿਆ ਨੂੰ ਤੇਜ਼ ਕਰ ਦਿੱਤਾ ਹੈ ਤਾਂਕਿ ਟ੍ਰਾਇਲ 58 ਦਿਨਾਂ 'ਚ ਪੂਰਾ ਹੋ ਜਾਵੇ। ਇਸ ਤਰ੍ਹਾਂ ਅੱਜ ਤੋਂ ਤੀਸਰੇ ਫੇਜ਼ ਦੇ ਟ੍ਰਾਇਲ ਦਾ ਪਹਿਲਾ ਡੋਜ਼ ਦਿੱਤਾ ਗਿਆ ਹੈ, ਦੂਜਾ ਡੋਜ਼ ਅੱਜ ਤੋਂ 29 ਦਿਨਾਂ ਬਾਅਦ ਦਿੱਤਾ ਜਾਵੇਗਾ। ਟ੍ਰਾਇਲ ਦਾ ਅੰਤਮ ਡਾਟਾ ਦੂਜਾ ਡੋਜ਼ ਦਿੱਤੇ ਜਾਣ ਦੇ 15 ਦਿਨ ਬਾਅਦ ਸਾਹਮਣੇ ਆਵੇਗਾ। ਇਸ ਤੋਂ ਬਾਅਦ ਅਸੀਂ ਕੋਵਿਸ਼ਿਲਡ ਨੂੰ ਵਪਾਰਕ ਇਸਤੇਮਾਲ ਲਈ ਬਾਜ਼ਾਰ 'ਚ ਲਿਆਉਣ ਦੀ ਯੋਜਨਾ ਬਣਾ ਰਹੇ ਹਾਂ। ਇਸ ਤੋਂ ਪਹਿਲਾਂ ਇਸ ਵੈਕਸੀਨ ਦਾ ਟ੍ਰਾਇਲ ਪੂਰਾ ਹੋਣ 'ਚ 7 ਤੋਂ 8 ਮਹੀਨੇ ਲੱਗਣ ਦੀ ਗੱਲ ਕਹੀ ਜਾ ਰਹੀ ਸੀ।

17 ਕੇਂਦਰਾਂ 'ਤੇ 1600 ਲੋਕਾਂ  ਵਿਚਾਲੇ ਸ਼ੁਰੂ ਹੋਇਆ ਟ੍ਰਾਇਲ
ਪਰ ਇਸ ਪ੍ਰਕਿਰਿਆ 'ਚ ਹੁਣ ਅੱਜ ਤੋਂ ਹੀ ਤੇਜ਼ੀ ਲਿਆ ਦਿੱਤੀ ਗਈ ਹੈ। 17 ਕੇਂਦਰਾਂ 'ਚ 1600 ਲੋਕਾਂ ਵਿਚਾਲੇ ਕੋਵਿਸ਼ਿਲਡ ਵੈਕਸੀਨ ਦਾ ਟ੍ਰਾਇਲ 22 ਅਗਸਤ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਪ੍ਰਕਿਰਿਆ 'ਚ ਹਰ ਕੇਂਦਰ 'ਤੇ ਲੱਗਭੱਗ 100 ਲੋਕਾਂ 'ਤੇ ਕੋਰੋਨਾ ਵੈਕਸੀਨ ਦਾ ਪ੍ਰੀਖਣ ਕੀਤਾ ਜਾ ਰਿਹਾ ਹੈ।

ਸੀਰਮ ਨੇ Astra Zeneca ਤੋਂ ਖਰੀਦੇ ਵੈਕਸੀਨ ਬਣਾਉਣ ਦੇ ਰਾਇਟਸ
ਸੂਤਰਾਂ ਨੇ ਦੱਸਿਆ ਕਿ ਇਹ ਵੈਕਸੀਨ ਸੀਰਮ ਇੰਸਟੀਚਿਊਟ ਦਾ ਹੈ। ਸੀਰਮ ਇੰਸਟੀਚਿਊਟ ਨੇ Astra Zeneca ਨਾਮ ਦੀ ਕੰਪਨੀ ਤੋਂ ਇਸ ਵੈਕਸੀਨ ਨੂੰ ਬਣਾਉਣ ਲਈ ਅਧਿਕਾਰ ਖਰੀਦੇ ਹਨ। ਇਸ ਦੇ ਲਈ ਸੀਰਮ ਇੰਸਟੀਚਿਊਟ Astra Zeneca ਨੂੰ ਰਾਇਲਟੀ ਦਾ ਭੁਗਤਾਨ ਕਰੇਗੀ। ਇਸ ਦੇ ਬਦਲੇ ਸੀਰਮ ਇੰਸਟੀਚਿਊਟ ਇਸ ਵੈਕਸੀਨ ਨੂੰ ਭਾਰਤ ਅਤੇ ਦੁਨੀਆ ਦੇ 92 ਦੂਜੇ ਦੇਸ਼ਾਂ 'ਚ ਵੇਚੇਗੀ।

ਭਾਰਤੀਆਂ ਨੂੰ ਮੁਫਤ ਟੀਕਾ ਲਗਾਏਗੀ ਕੇਂਦਰ ਸਰਕਾਰ
ਕੇਂਦਰ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਉਹ ਸੀਰਮ ਇੰਸਟੀਚਿਊਟ ਨਾਲ ਸਿੱਧੇ ਕੋਵਿਸ਼ਿਲਡ ਵੈਕਸੀਨ ਖਰੀਦੇਗੀ ਅਤੇ ਭਾਰਤੀਆਂ ਨੂੰ ਕੋਰੋਨਾ ਦਾ ਟੀਕਾ ਮੁਫਤ ਲਗਾਏਗੀ। ਭਾਰਤ ਸਰਕਾਰ ਜੂਨ 2022 ਤੱਕ ਸੀਰਮ ਇੰਸਟੀਚਿਊਟ ਤੋਂ 68 ਕਰੋੜ ਟੀਕੇ ਖਰੀਦੇਗੀ। ਭਾਰਤ ਸਰਕਾਰ ਰਾਸ਼ਟਰੀ ਟੀਕਾਕਰਣ ਮਿਸ਼ਨ ਦੇ ਤਹਿਤ ਭਾਰਤੀਆਂ ਨੂੰ ਮੁਫਤ ਟੀਕਾ ਲਗਾਏਗੀ।

ਭਾਰਤ ਦੀ ਆਬਾਦੀ ਇਸ ਵਕਤ ਲੱਗਭੱਗ 130 ਕਰੋੜ ਹੈ। ਸੀਰਮ ਨਾਲ 68 ਕਰੋੜ ਡੋਜ਼ ਖਰੀਦਣ ਤੋਂ ਬਾਅਦ ਵੈਕਸੀਨ ਦੀ ਬਾਕੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੇਂਦਰ ਸਰਕਾਰ ICMR ਅਤੇ ਭਾਰਤ ਬਾਇਓਟੈਕ ਵੱਲੋਂ ਸੰਯੁਕਤ ਰੂਪ ਨਾਲ ਵਿਕਸਿਤ ਕੀਤੀ ਜਾ ਰਹੀ Covaxine ਅਤੇ ਨਿੱਜੀ ਫਾਰਮਾ ਕੰਪਨੀ Zydus Cadila ਵੱਲੋਂ ਵਿਕਸਿਤ ਕੀਤੀ ਜਾ ਰਹੀ ZyCoV-D ਦਾ ਆਰਡਰ ਦੇ ਸਕਦੀ ਹੈ, ਬਸ਼ਰਤੇ ਇਨ੍ਹਾਂ ਕੰਪਨੀਆਂ ਦਾ ਕੋਰੋਨਾ ਵੈਕਸੀਨ ਦਾ ਟ੍ਰਾਇਲ ਸਫਲ ਰਹੇ।

ਹਰ ਮਹੀਨੇ 6 ਕਰੋੜ ਡੋਜ਼ ਬਣਾਵੇਗਾ ਸੀਰਮ 
ਉਥੇ ਹੀ ਸੀਰਮ ਇੰਸਟੀਚਿਊਟ ਕੋਰੋਨਾ ਵੈਕਸੀਨ ਦੇ 6 ਕਰੋੜ ਡੋਜ਼ ਹਰ ਮਹੀਨੇ ਬਣਾਉਣ 'ਤੇ ਕੰਮ ਕਰ ਰਿਹਾ ਹੈ। ਇਸ ਸਮਰੱਥਾ ਨੂੰ ਅਪ੍ਰੈਲ 2021 ਤੱਕ 10 ਕਰੋੜ ਡੋਜ਼ ਹਰ ਮਹੀਨੇ ਕਰ ਦਿੱਤਾ ਜਾਵੇਗਾ।


Inder Prajapati

Content Editor

Related News