ਯੂ.ਪੀ. ''ਚ ਇਸ ਮਹੀਨੇ ਲੱਗ ਸਕਦੀ ਹੈ ਕੋਰੋਨਾ ਦੀ ਵੈਕਸੀਨ!, ਅਫਸਰਾਂ-ਕਰਮਚਾਰੀਆਂ ਦੀਆਂ ਛੁੱਟੀਆਂ ਰੱਦ

Wednesday, Dec 16, 2020 - 08:20 PM (IST)

ਯੂ.ਪੀ. ''ਚ ਇਸ ਮਹੀਨੇ ਲੱਗ ਸਕਦੀ ਹੈ ਕੋਰੋਨਾ ਦੀ ਵੈਕਸੀਨ!, ਅਫਸਰਾਂ-ਕਰਮਚਾਰੀਆਂ ਦੀਆਂ ਛੁੱਟੀਆਂ ਰੱਦ

ਨਵੀਂ ਦਿੱਲੀ - ਕੋਰੋਨਾ ਵੈਕਸੀਨ ਨੂੰ ਲੈ ਕੇ ਉੱਤਰ ਪ੍ਰਦੇਸ਼ ਸਰਕਾਰ ਨੇ ਆਪਣੀ ਤਿਆਰੀ ਪੂਰੀ ਕਰ ਲਈ ਹੈ। ਥਾਂ-ਥਾਂ ਸਪਲਾਈ ਚੈਨ ਬਣਾਉਣ ਦੇ ਨਾਲ ਹੀ ਸਿਹਤ ਕਰਮੀਆਂ ਦੀਆਂ ਛੁੱਟੀਆਂ 'ਤੇ ਵੀ ਕੈਂਚੀ ਚਲਾ ਦਿੱਤੀ ਗਈ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਪਰਿਵਾਰ ਕਲਿਆਣ ਵਿਭਾਗ ਤੋਂ ਡਾਇਰੈਕਟੋਰੇਟ ਜਨਰਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਦਸੰਬਰ ਅਤੇ ਜਨਵਰੀ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਸਰਕਾਰ ਦਾ ਦਾਅਵਾ ਹੈ ਕਿ ਜੇਕਰ ਵੈਕਸੀਨ ਨੂੰ ਮਨਜ਼ੂਰੀ ਮਿਲ ਗਈ ਤਾਂ ਯੂ.ਪੀ. ਵਿੱਚ ਇਸ ਮਹੀਨੇ ਤੋਂ ਇਸ ਨੂੰ ਲਗਾਉਣਾ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਦੇ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ।
23-26 ਫਰਵਰੀ ਨੂੰ ਹੋਣਗੀਆਂ JEE Mains  ਦੀਆਂ ਪ੍ਰੀਖਿਆਵਾਂ, ਸ਼ਿਖਿਆ ਮੰਤਰੀ ਨੇ ਗਿਣਾਏ ਨਵੇਂ ਬਦਲਾਅ

ਪਰਿਵਾਰ ਕਲਿਆਣ ਵਿਭਾਗ ਵਲੋਂ ਬੁੱਧਵਾਰ ਨੂੰ ਜਾਰੀ ਆਦੇਸ਼ ਵਿੱਚ ਕਿਹਾ ਗਿਆ, ਕੋਰੋਨਾ ਦੀ ਰੋਕਥਾਮ ਲਈ ਕੋਸ਼ਿਸ਼ ਕੀਤੇ ਜਾ ਰਹੇ ਹਨ, ਦਸੰਬਰ ਅਤੇ ਜਨਵਰੀ ਵਿੱਚ ਕੋਰੋਨਾ ਵਾਇਰਸ ਦੀ ਵੈਕਸੀਨ ਲੱਗਣਾ ਪ੍ਰਸਤਾਵਿਤ ਹੈ, ਜਿਸ ਵਿੱਚ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਸਹਿਯੋਗ ਜ਼ਰੂਰੀ ਹੈ। ਇਸ ਲਈ ਫੈਸਲਾ ਲਿਆ ਗਿਆ ਹੈ ਕਿ ਸਾਰੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਜਾਣ।

ਪਰਿਵਾਰ ਕਲਿਆਣ ਵਿਭਾਗ ਨੇ ਆਪਣੇ ਆਦੇਸ਼ ਵਿੱਚ ਕਿਹਾ, ਡਾਇਰੈਕਟੋਰੇਟ ਜਨਰਲ ਦੇ ਸਾਰੇ ਅਧਿਕਾਰੀ ਅਤੇ ਕਰਮਚਾਰੀ, ਜਿਨ੍ਹਾਂ ਵਿੱਚ ਠੇਕੇਦਾਰੀ ਅਤੇ ਦਿਹਾੜੀਦਾਰ ਮਜ਼ਦੂਰ ਵੀ ਸ਼ਾਮਲ ਹਨ, ਉਨ੍ਹਾਂ ਦੀਆਂ ਪਹਿਲਾਂ ਤੋਂ ਮਨਜੂਰ ਸਾਰੀਆਂ ਛੁੱਟੀਆਂ ਨੂੰ ਮੁਅੱਤਲ ਕੀਤਾ ਜਾਂਦਾ ਹੈ। ਸਾਰੇ ਕਰਮਚਾਰੀ ਆਪਣੇ ਯੋਗਦਾਨ ਦੇ ਅੰਕੜੇ ਜਮ੍ਹਾਂ ਕਰਵਾਉਣ, ਨਹੀਂ ਤਾਂ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


author

Inder Prajapati

Content Editor

Related News