ਡੈਲਟਾ ਵੇਰੀਐਂਟ ਖ਼ਿਲਾਫ਼ ਕੋਰੋਨਾ ਦੀ ਵੈਕਸੀਨ ਅੱਠ ਗੁਣਾ ਘੱਟ ਅਸਰਦਾਰ, ਅਧਿਐਨ
Monday, Jul 05, 2021 - 11:11 PM (IST)
ਨਵੀਂ ਦਿੱਲੀ - ਕੋਰੋਨਾ ਵਾਇਰਸ ਦੇ ਡੈਲਟਾ ਅਤੇ ਡੈਲਟਾ ਪਲੱਸ ਵੇਰੀਐਂਟ ਨੇ ਭਾਰਤ ਸਮੇਤ ਦੁਨੀਆਭਰ ਵਿੱਚ ਕਾਫ਼ੀ ਤਬਾਹੀ ਮਚਾਈ ਹੈ। ਹੁਣ ਇੱਕ ਨਵੇਂ ਅਧਿਐਨ ਸਾਹਮਣੇ ਆਈ ਹੈ, ਜਿਸ ਨਾਲ ਚਿੰਤਾਵਾਂ ਹੋਰ ਵੱਧ ਜਾਂਦੀਆਂ ਹਨ।
ਦਿੱਲੀ ਸਥਿਤ ਇੱਕ ਹਸਪਤਾਲ ਦੀ ਸਟੱਡੀ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਖ਼ਿਲਾਫ਼ ਵੈਕਸੀਨ ਅੱਠ ਗੁਣਾ ਘੱਟ ਅਸਰਦਾਰ ਹੈ। ਇਸ ਦਾ ਮਤਲਬ ਇਹ ਹੈ ਕਿ ਵੁਹਾਨ ਵਿੱਚ ਮਿਲੇ ਕੋਰੋਨਾ ਦੇ ਵੇਰੀਐਂਟ ਦੀ ਤੁਲਨਾ ਵਿੱਚ ਕੋਵਿਡ ਟੀਕਾ ਡੈਲਟਾ ਵੇਰੀਐਂਟ 'ਤੇ ਅੱਠ ਗੁਣਾ ਘੱਟ ਪ੍ਰਭਾਵੀ ਹੈ।
ਇਹ ਵੀ ਪੜ੍ਹੋ: CISCE ਨੇ ਘਟਾਇਆ 10ਵੀਂ ਅਤੇ 12ਵੀਂ ਦਾ ਸਿਲੇਬਸ, ਕੋਵਿਡ ਕਾਰਨ ਲਿਆ ਫੈਸਲਾ
ਵਿਸ਼ਵ ਸਿਹਤ ਸੰਗਠਨ ਦੁਆਰਾ ਕੋਰੋਨਾ ਵਾਇਰਸ ਦੇ B.1.617.2 ਜਾਂ ਡੈਲਟਾ ਵੇਰੀਐਂਟ ਨੂੰ ਪਹਿਲਾਂ ਹੀ ਚਿੰਤਾ ਦਾ ਇੱਕ ਰੂਪ ਕਰਾਰ ਦਿੱਤਾ ਜਾ ਚੁੱਕਾ ਹੈ। ਅਧਿਐਨ ਵਿੱਚ ਦਾਅਵਾ ਕੀਤਾ ਗਿਆ ਹੈ, ਭਾਰਤ ਵਿੱਚ ਡੈਲਟਾ ਵੇਰੀਐਂਟ ਦਾ ਪ੍ਰਭੁਤਵ ਪਹਿਲਾਂ ਤੋਂ ਪੀੜਤ ਵਿਅਕਤੀਆਂ ਵਿੱਚ ਐਂਟੀਬਾਡੀ ਨੂੰ ਖਤਮ ਕਰਣ ਅਤੇ ਵਾਇਰਸ ਦੀ ਸੰਕਰਾਮਕਤਾ ਵਿੱਚ ਵਾਧੇ ਤੋਂ ਪ੍ਰੇਰਿਤ ਹੈ।
ਇਹ ਵੀ ਪੜ੍ਹੋ: ਛੇੜਛਾੜ ਦਾ ਵਿਰੋਧ ਕਰਣ 'ਤੇ ਪ੍ਰੇਮੀ ਨੇ ਪ੍ਰੇਮਿਕਾ ਨੂੰ ਜ਼ਿੰਦਾ ਸਾੜਿਆ, ਦੋਸ਼ੀ ਗ੍ਰਿਫਤਾਰ
ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਸਹਿਤ ਭਾਰਤ ਵਿੱਚ ਤਿੰਨ ਕੇਂਦਰਾਂ 'ਤੇ 100 ਤੋਂ ਜ਼ਿਆਦਾ ਹੈਲਥ ਵਰਕਰਾਂ 'ਤੇ ਅਧਿਐਨ ਕੀਤੀ ਗਈ ਹੈ। ਕੈਂਬਰਿਜ ਇੰਸਟੀਚਿਊਟ ਆਫ ਥੈਰਾਪਿਊਟਿਕ ਇੰਮਿਊਨੋਲਾਜੀ ਐਂਡ ਇੰਫੈਕਸ਼ਿਅਸ ਡਿਜੀਜ਼ ਦੇ ਵਿਗਿਆਨੀ ਵੀ ਇਸ ਅਧਿਐਨ ਦਾ ਹਿੱਸਾ ਸਨ। ਖੋਜਕਾਰਾਂ ਨੇ ਪਾਇਆ ਹੈ ਕਿ ਵੈਕਸੀਨ ਦੀਆਂ ਦੋਨਾਂ ਡੋਜ਼ ਲੈ ਚੁੱਕੇ ਹੈਲਥ ਵਰਕਰਾਂ ਦੇ ਪੀੜਤ ਹੋਣ ਦੇ ਪਿੱਛੇ ਦੀ ਵਜ੍ਹਾ ਜ਼ਿਆਦਾਤਰ ਵਿੱਚ ਡੈਲਟਾ ਵੇਰੀਐਂਟ ਹੀ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।