ਹਿਮਾਚਲ ’ਚ ਭਲਕੇ ਤੋਂ ਸ਼ੁਰੂ ਹੋਵੇਗਾ 18 ਤੋਂ 44 ਸਾਲ ਦੇ ਲੋਕਾਂ ਦਾ ਕੋਰੋਨਾ ਟੀਕਾਕਰਨ
Sunday, May 16, 2021 - 05:42 PM (IST)
ਸ਼ਿਮਲਾ— ਹਿਮਾਚਲ ਪ੍ਰਦੇਸ਼ ’ਚ 17 ਮਈ ਯਾਨੀ ਕਿ ਭਲਕੇ ਤੋਂ 18 ਤੋਂ 44 ਸਾਲ ਤੱਕ ਦੇ ਲੋਕਾਂ ਦਾ ਟੀਕਾਕਰਨ ਮੁਹਿੰਮ ਸ਼ੁਰੂ ਰਹੀ ਹੈ। ਜਿਨ੍ਹਾਂ ਨੌਜਵਾਨਾਂ ਨੇ ਪਹਿਲਾਂ ਰਜਿਸਟ੍ਰੇਸ਼ਨ ਕਰਵਾਈ ਹੈ, ਉਸ ਦੇ ਆਧਾਰ ’ਤੇ ਹੀ ਉਨ੍ਹਾਂ ਨੂੰ ਵੈਕਸੀਨ ਲਾਈ ਜਾਵੇਗੀ। ਆਉਣ ਵਾਲੇ ਸੋਮਵਾਰ ਅਤੇ ਵੀਰਵਾਰ ਨੂੰ 18 ਤੋਂ 44 ਸਾਲ ਦੇ ਲੋਕਾਂ ਲਈ ਟੀਕਾਕਰਨ ਦੇ ਸਲਾਟ ਵੀ ਕੋਵਿਨ ਪੋਰਟਲ ’ਤੇ ਖੋਲ੍ਹੇ ਜਾਣਗੇ, ਜਿਸ ’ਤੇ ‘ਪਹਿਲੇ ਆਓ, ਪਹਿਲੇ ਪਾਓ’ ਦੀ ਤਰਜ਼ ’ਤੇ ਸਲਾਟ ਬੁਕ ਕੀਤੇ ਜਾ ਸਕਦੇ ਹਨ।
ਇਹ ਵੀ ਪੜ੍ਹੋ: ਕੋਵਿਡ-19 : ਹਿਮਾਚਲ 'ਚ 17 ਮਈ ਤੋਂ ਸ਼ੁਰੂ ਹੋਵੇਗੀ 18-44 ਉਮਰ ਵਰਗ ਲਈ ਟੀਕਾਕਰਨ ਮੁਹਿੰਮ
18 ਤੋਂ 44 ਸਾਲ ਦੇ ਲੋਕਾਂ ਲਈ ਜ਼ਿਲ੍ਹਾ ਸ਼ਿਮਲਾ ’ਚ ਕੋਰੋਨਾ ਟੀਕਾਕਰਨ 17 ਮਈ 2021 ਤਾਰੀਖ਼ ਨੂੰ ਤੈਅ 27 ਸਿਹਤ ਕੇਂਦਰਾਂ ’ਤੇ ਕੀਤਾ ਜਾਵੇਗਾ। 31 ਮਈ ਤੱਕ ਹਫ਼ਤੇ ਵਿਚ ਦੋ ਦਿਨ ਸੋਮਵਾਰ ਅਤੇ ਵੀਰਵਾਰ ਨੂੰ ਇਹ ਟੀਕਾਕਰਨ ਕੀਤਾ ਜਾਵੇਗਾ। ਸ਼ਿਮਲਾ ਦੇ ਹਿੱਸੇ 13 ਹਜ਼ਾਰ 700 ਖ਼ੁਰਾਕਾਂ ਆਈਆਂ ਹਨ। ਓਧਰ ਸ਼ਿਮਲਾ ਜ਼ਿਲ੍ਹਾ ਸੀ. ਐੱਮ. ਓ. ਸੁਰੇਖਾ ਚੋਪੜਾ ਨੇ ਦੱਸਿਆ ਕਿ ਖ਼ੁਰਾਕਾਂ ਘੱਟ ਅਤੇ ਲਾਭਪਾਤਰੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਸ਼ਿਮਲਾ ਜ਼ਿਲ੍ਹੇ ਵਿਚ ਹਫ਼ਤੇ ਵਿਚ ਦੋ ਦਿਨ ਹੀ ਟੀਕਾਕਰਨ ਦਾ ਫ਼ੈਸਲਾ ਲਿਆ ਗਿਆ ਹੈ।