WHO ਦਾ ਦਾਅਵਾ: ਭਾਰਤ ’ਚ ਕਹਿਰ ਢਾਹ ਰਿਹਾ ਕੋਰੋਨਾ ਦਾ ‘ਟ੍ਰਿਪਲ ਮਿਊਟੈਂਟ’ ਪੂਰੀ ਦੁਨੀਆ ਲਈ ਖ਼ਤਰਾ

Tuesday, May 11, 2021 - 11:43 AM (IST)

WHO ਦਾ ਦਾਅਵਾ: ਭਾਰਤ ’ਚ ਕਹਿਰ ਢਾਹ ਰਿਹਾ ਕੋਰੋਨਾ ਦਾ ‘ਟ੍ਰਿਪਲ ਮਿਊਟੈਂਟ’ ਪੂਰੀ ਦੁਨੀਆ ਲਈ ਖ਼ਤਰਾ

ਨਵੀਂ ਦਿੱਲੀ— ਭਾਰਤ ’ਚ ਕੋਰੋਨਾ ਵਾਇਰਸ ਦੇ ਟ੍ਰਿਪਲ ਮਿਊਟੈਂਟ ਦੀ ਪਹਿਚਾਣ ਹੋ ਚੁੱਕੀ ਹੈ। ਟ੍ਰਿਪਲ ਮਿਊਟੈਂਟ ਦਾ ਮਤਲਬ ਹੈ ਕਿ ਕੋਰੋਨਾ ਵਾਇਰਸ ਦੇ ਤਿੰਨ ਵੱਖ-ਵੱਖ ਸਟ੍ਰੇਨ ਯਾਨੀ ਕਿ ਰੂਪ ਮਿਲ ਕੇ ਇਕ ਨਵੇਂ ਵੈਰੀਐਂਟ ਵਿਚ ਬਦਲ ਗਏ ਹਨ। ਇਕ ਰਿਪੋਰਟ ਮੁਤਾਬਕ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦਾ ਮੰਨਣਾ ਹੈ ਕਿ ਭਾਰਤ ’ਚ ਕੋਰੋਨਾ ਵਾਇਰਸ ਦਾ ਟ੍ਰਿਪਲ ਮਿਊਟੈਂਟ ਸਿਰਫ਼ ਇੱਥੋਂ ਲਈ ਨਹੀਂ ਸਗੋਂ ਪੂਰੀ ਦੁਨੀਆ ਲਈ ਖ਼ਤਰਾ ਹੈ। ਰਿਪੋਰਟ ਮੁਤਾਬਕ ਇਹ ਵੈਰੀਐਂਟ ਜ਼ਿਆਦਾ ਆਸਾਨੀ ਨਾਲ ਫੈਲ ਸਕਦਾ ਹੈ। ਵਾਇਰਸ ਦੇ ਇਸ ਮਿਊਟੈਂਟ ’ਤੇ ਵੈਕਸੀਨ ਕਿੰਨੀ ਅਸਰਦਾਰ ਹੈ, ਇਸ ਨੂੰ ਲੈ ਕੇ ਹੁਣ ਲੋਕਾਂ ਦੇ ਮਨ ’ਚ ਸਵਾਲ ਉਠ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਟ੍ਰਿਪਲ ਮਿਊਟੈਂਟ ਵੈਕਸੀਨ ਤੋਂ ਵੀ ਬਚ ਸਕਦਾ ਹੈ।

ਇਹ ਵੀ ਪੜ੍ਹੋ : ਆਂਧਰਾ ਪ੍ਰਦੇਸ਼ ’ਚ ਮਿਲਿਆ ਕੋਰੋਨਾ ਦਾ ਨਵਾਂ ਰੂਪ, ਮੌਜੂਦਾ ਵਾਇਰਸ ਨਾਲੋਂ 15 ਗੁਣਾ ਜ਼ਿਆਦਾ ਖ਼ਤਰਨਾਕ

PunjabKesari

ਨਵਾਂ ਵੈਰੀਐਂਟ ਬੀ.1.617 ਬੀ.1.617 ਵਧੇਰੇ ਖ਼ਤਰਨਾਕ—
ਕੋਵਿਡ-19 ਲਈ ਡਬਲਿਊ. ਐੱਚ. ਓ. ਦੀ ਤਕਨੀਕੀ ਮੁਖੀ ਮਾਰੀਆ ਵਾਨ ਕੇਰਖੋਵ ਨੇ ਕਿਹਾ ਕਿ ਭਾਰਤ ਵਿਚ ਕੋਰੋਨਾ ਦਾ ਨਵਾਂ ਵੈਰੀਐਂਟ ਬੀ.1.617 ਪਹਿਲਾਂ ਤੋਂ ਜ਼ਿਆਦਾ ਖ਼ਤਰਨਾਕ ਹੈ। ਸਟੱਡੀ ਵਿਚ ਇਹ ਵੇਖਿਆ ਗਿਆ ਹੈ ਕਿ ਇਹ ਆਸਾਨੀ ਨਾਲ ਫੈਲਦਾ ਹੈ। ਕੁਝ ਮਾਮਲਿਆਂ ਵਿਚ ਵੇਖਿਆ ਗਿਆ ਹੈ ਕਿ ਇਹ ਵੈਕਸੀਨ ਵਲੋਂ ਪ੍ਰਦਾਨ ਕੀਤੀ ਜਾਣ ਵਾਲੀ ਸੁਰੱਖਿਆ ਤੋਂ ਵੀ ਬਚਣ ਵਿਚ ਸਮਰੱਥ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵੈਰੀਐਂਟ ਨੂੰ ਅਸੀਂ ਗਲੋਬਲ ਹੈਲਥ ਰਿਸਕ ਦੇ ਰੂਪ ’ਚ ਵਰਗੀਕ੍ਰਿਤ ਕਰ ਰਹੇ ਹਾਂ। ਹਾਲਾਂਕਿ ਅਜੇ ਵੀ ਕੋਰੋਨਾ ਦੀ ਖ਼ੁਰਾਕ ਨੂੰ ਇਸ ’ਤੇ ਪ੍ਰਭਾਵੀ ਮੰਨਿਆ ਜਾ ਰਿਹਾ ਹੈ। ਇਸ ਬਾਰੇ ਏਜੰਸੀ ਆਪਣੀ ਹਫ਼ਤਾਵਾਰੀ ਰਿਪੋਰਟ ਮੰਗਲਵਾਰ ਨੂੰ ਜਾਰੀ ਕਰੇਗੀ, ਜਿਸ ’ਚ ਸਥਿਤੀ ਹੋਰ ਸਾਫ਼ ਹੋਵੇਗੀ। ਉਂਝ ਭਾਰਤ ਵਿਚ ਦੂਜੀ ਲਹਿਰ ਦੇ ਪਿੱਛੇ ਇਸ ਵੈਰੀਐਂਟ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸੰਭਲ ਜਾਓ; ਨਹੀਂ ਤਾਂ ਬਸਤੇ ਦੀ ਥਾਂ ਬੱਚਿਆਂ ਦੇ ਮੋਢਿਆਂ ’ਤੇ ਹੋਣਗੇ ‘ਆਕਸੀਜਨ ਦੇ ਯੰਤਰ’

PunjabKesari

ਕੀ ਟ੍ਰਿਪਲ ਮਿਊਟੈਂਟ ’ਤੇ ਵੈਕਸੀਨ ਹੈ ਅਸਰਦਾਰ?
ਕੁਝ ਰਿਪੋਰਟਾਂ ਵਿਚ ਇਹ ਕਿਹਾ ਗਿਆ ਸੀ ਕਿ ਅਜੇ ਇਹ ਕਹਿਣਾ ਮੁਸ਼ਕਲ ਹੈ ਕਿ ਕਿਹੜੀ ਵੈਕਸੀਨ ਇਸ ’ਤੇ ਕੰਮ ਕਰੇਗੀ ਅਤੇ ਕਿਹੜੀ ਨਹੀਂ। ਫ਼ਿਲਹਾਲ ਸਾਨੂੰ ਇਹ ਯਕੀਨੀ ਕਰਨ ਦੀ ਲੋੜ ਹੈ ਕਿ ਅਸੀਂ ਖ਼ੁਦ ਨੂੰ ਬੀਮਾਰ ਹੋਣ ਤੋਂ ਬਚਾਉਣ ਲਈ ਸਾਰੇ ਉਪਾਅ ਅਤੇ ਸਾਵਧਾਨੀਆਂ ਵਰਤੀਏ। ਇਹ ਵੈਰੀਐਂਟ ਇੰਨਾ ਖ਼ਤਰਨਾਕ ਹੈ ਕਿ ਇਹ ਸਰੀਰ ’ਚ ਐਂਟੀਬਾਡੀ ਬਣਾਉਣ ਤੋਂ ਵੀ ਰੋਕਦਾ ਹੈ ਅਤੇ ਬਹੁਤ ਤੇਜ਼ੀ ਨਾਲ ਫੈਲਦਾ ਹੈ।

PunjabKesari

ਭਾਰਤ ਵਿਚ ਕੋਰੋਨਾ ਦੇ ਵੱਧਦੇ ਮਾਮਲੇ ਅਤੇ ਮੌਤ ਲਈ ਸਿਰਫ਼ ਕੋਰੋਨਾ ਦੇ ਨਵੇਂ ਵੈਰੀਐਂਟ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ। ਇਸ ਲਈ ਲੋਕਾਂ ਦੀ ਲਾਪਰਵਾਹੀ ਵੀ ਜ਼ਿੰਮੇਦਾਰ ਹੈ। ਲੋਕਾਂ ਨੇ ਸਰੀਰਕ ਦੂਰੀ ਦਾ ਖ਼ਿਆਲ ਨਹੀਂ ਰੱਖਿਆ ਅਤੇ ਮਾਸਕ ਪਹਿਨਣਾ ਵੀ ਛੱਡ ਦਿੱਤਾ।

ਇਹ ਵੀ ਪੜ੍ਹੋ : ਪਤੀ ਦੀ ਕੋਰੋਨਾ ਨਾਲ ਮੌਤ, ਪਤਨੀ ਨਹੀਂ ਸਹਾਰ ਸਕੀ ਗ਼ਮ, ਹਸਪਤਾਲ ਦੀ 9ਵੀਂ ਮੰਜ਼ਿਲ ਤੋਂ ਮਾਰੀ ਛਾਲ


author

Tanu

Content Editor

Related News