ਮਹਾਰਾਸ਼ਟਰ 'ਚ ਕੋਰੋਨਾ ਦੇ ਰਿਕਾਰਡ 7,862 ਨਵੇਂ ਮਾਮਲੇ, ਗਿਣਤੀ 2,38,461 ਪਹੁੰਚੀ

7/10/2020 9:50:10 PM

ਮੁੰਬਈ- ਮਹਾਰਾਸ਼ਟਰ 'ਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ ਹੁਣ ਤੱਕ ਦੇ ਸਭ ਤੋਂ ਜ਼ਿਆਦਾ 7,862 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਸੂਬੇ 'ਚ ਪੀੜਤਾਂ ਦੇ ਮਾਮਲਿਆਂ ਦੀ ਕੁੱਲ ਗਿਣਤੀ 2,38,461 ਹੋ ਗਈ। ਸਿਹਤ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਵਿਭਾਗ ਨੇ ਦੱਸਿਆ ਕਿ ਕੋਰੋਨਾ ਦੇ ਕਾਰਨ 226 ਹੋਰ ਰੋਗੀਆਂ ਦੀ ਮੌਤ ਹੋਣ ਦੇ ਨਾਲ ਸੂਬੇ 'ਚ ਮ੍ਰਿਤਕਾਂ ਦੀ ਗਿਣਤੀ 9,893 ਹੋ ਗਈ। ਵਿਭਾਗ ਨੇ ਇਕ ਬਿਆਨ 'ਚ ਕਿਹਾ ਕਿ ਦਿਨਭਰ 'ਚ 5,366 ਰੋਗੀਆਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ। ਇਸ ਦੇ ਨਾਲ ਹੀ ਸੂਬੇ 'ਚ ਠੀਕ ਹੋਏ ਲੋਕਾਂ ਦੀ ਗਿਣਤੀ 1,32,625 ਤੱਕ ਪਹੁੰਚ ਗਈ। ਬਿਆਨ 'ਚ ਕਿਹਾ ਗਿਆ ਹੈ ਕਿ ਹੁਣ ਤੱਕ 12,53,978 ਲੋਕਾਂ ਦੀ ਜਾਂਚ ਕੀਤੀ ਗਈ ਹੈ। ਵਰਤਮਾਨ 'ਚ ਸੂਬੇ ਵਿਚ ਅਲਾਜ ਅਧੀਨ ਰੋਗੀਆਂ ਦੀ ਗਿਣਤੀ 95,943 ਹੈ।


Gurdeep Singh

Content Editor Gurdeep Singh