ਕੋਰੋਨਾ ਰੋਗੀਆਂ ਦੇ ਇਲਾਜ ''ਚ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਦੀ ਕਾਲਾਬਜ਼ਾਰੀ ਕਰਨ ਦੇ ਦੋਸ਼ ''ਚ 7 ਲੋਕ ਗ੍ਰਿਫ਼ਤਾਰ

Sunday, May 09, 2021 - 11:40 AM (IST)

ਕੋਰੋਨਾ ਰੋਗੀਆਂ ਦੇ ਇਲਾਜ ''ਚ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਦੀ ਕਾਲਾਬਜ਼ਾਰੀ ਕਰਨ ਦੇ ਦੋਸ਼ ''ਚ 7 ਲੋਕ ਗ੍ਰਿਫ਼ਤਾਰ

ਨੋਇਡਾ- ਥਾਣਾ ਸੈਕਟਰ 58 ਪੁਲਸ ਕੋਰੋਨਾ ਦੇ ਇਨਫੈਕਸ਼ਨ 'ਚ ਇਲਾਜ ਲਈ ਵਰਤੀ ਜਾਣ ਵਾਲੀ ਦਵਾਈ ਦੀ ਕਾਲਾਬਾਜ਼ਾਰੀ ਕਰਨ ਅਤੇ ਨਕਲੀ ਟੀਕੇ ਵੇਚਣ ਦੇ ਦੋਸ਼ 'ਚ ਸ਼ਨੀਵਾਰ ਨੂੰ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਕੋਲੋਂ ਪੁਲਸ ਨੇ ਭਾਰੀ ਮਾਤਰਾ 'ਚ ਕੋਰੋਨਾ ਵਾਇਰਸ ਦੇ ਇਲਾਜ 'ਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ। ਸਾਰੇ ਦੋਸ਼ੀ ਮੈਡੀਕਲ ਵਪਾਰ ਨਾਲ ਜੁੜੇ ਹਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਲੋਕ ਨਿਮੋਨੀਆ 'ਚ ਵਰਤੇ ਜਾਣ ਵਾਲੇ ਟੀਕੇ ਉੱਪਰ ਰੇਮਡੇਸੀਵਿਰ ਦਾ ਰੈਪਰ ਲਗਾ ਕੇ ਵੇਚ ਰਹੇ ਸਨ।

ਐਡੀਸ਼ਨਲ ਪੁਲਸ ਡਿਪਟੀ ਕਮਿਸ਼ਨਰ ਰਣਵਿਜੇ ਸਿੰਘ ਨੇ ਦੱਸਿਆ ਕਿ ਥਾਣਾ ਸੈਕਟਰ 58 ਪੁਲਸ ਨੇ ਸ਼ਨੀਵਾਰ ਰਾਤ ਕੋਰੋਨਾ ਵਾਇਰਸ ਦੇ ਇਲਾਜ 'ਚ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਦੀ ਕਾਲਾਬਜ਼ਾਰੀ ਕਰਨ ਵਾਲੇ ਮੁਸ਼ੀਰ ਪੁੱਤਰ ਮੁਬੀਨ, ਸਲਮਾਨ ਖਾਨ, ਸ਼ਾਹਰੁਖ ਖਾਨ, ਅਜਰੂਦੀਨ, ਅਬਦੁੱਲ ਰਹਿਮਾਨ, ਦੀਪਾਂਸ਼ੂ ਉਰਫ਼ ਧਰਮਵੀਰ ਅਤੇ ਬੰਟੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ ਰੇਮਡੇਸੀਵਿਰ ਟੀਕੇ, ਇਕ ਬਿਨਾਂ ਲੇਬਲ ਵਾਲਾ ਟੀਕਾ, 140 ਰੇਮਡੇਸੀਵਿਰ ਟੀਕੇ ਦੇ ਨਕਲੀ ਰੈਪਰ, ਇਕ ਪੈਕੇਟ 'ਚ ਸਫੇਦ ਨਸ਼ੀਲਾ ਪਦਾਰਥ ਅਤੇ ਵੱਖ-ਵੱਖ ਕੰਪਨੀਆਂ ਦੇ ਟੀਕੇ, 2,45,000 ਨਗਦ, 10 ਮੋਬਾਇਲ ਫ਼ੋਨ, 2 ਮੋਟਰਸਾਈਕਲ, ਇਕ ਸਕੂਟੀ, ਕੰਪਿਊਟਰ, ਪ੍ਰਿੰਟਰ, ਸੀ.ਪੀ.ਯੂ. ਆਦਿ ਬਰਾਮਦ ਕੀਤਾ ਹੈ।


author

DIsha

Content Editor

Related News