ਸਾਵਧਾਨ! ਚਮੜੀ 'ਤੇ 21 ਅਤੇ ਪਲਾਸਟਿਕ 'ਤੇ 8 ਘੰਟੇ ਜਿਊਂਦਾ ਰਹਿੰਦੈ ਓਮੀਕ੍ਰੋਨ
Saturday, Jan 29, 2022 - 09:43 AM (IST)
ਨਵੀਂ ਦਿੱਲੀ (ਨੈਸ਼ਨਲ ਡੈਸਕ)- ਓਮੀਕ੍ਰੋਨ ਵੇਰੀਐਂਟ ਭਾਰਤ ਸਮੇਤ ਦੁਨੀਆਭਰ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਵਿਚ ਵਾਧੇ ਦਾ ਕਾਰਨ ਬਣਿਆ ਹੈ ਪਰ ਇਹ ਵੇਰੀਐਂਟ ਇਸ ਮਹਾਮਾਰੀ ਤੋਂ ਬਾਹਰ ਨਿਕਲਣ ਵਿਚ ਕਾਰਗਰ ਸਾਬਿਤ ਹੋ ਸਕਦਾ ਹੈ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨੇ ਆਪਣੇ ਅਧਿਐਨ ਵਿਚ ਇਹ ਖੁਲਾਸਾ ਕੀਤਾ ਹੈ ਕਿ ਓਮੀਕ੍ਰੋਨ ਵੇਰੀਐਂਟ ਨਾਲ ਇਨਫੈਕਟਿਡ ਹੋਣ ਤੋਂ ਬਾਅਦ ਇਸ ਨਾਲ ਵਿਕਸਿਤ ਹੋਣ ਵਾਲੀ ਐਂਟੀਬਾਡੀ ਨਾ ਸਿਰਫ਼ ਇਸ ਵੇਰੀਐਂਟ ਦੇ ਖ਼ਿਲਾਫ਼ ਸਗੋਂ ਕੋਰੋਨਾ ਵਾਇਰਸ ਦੇ ਹੋਰ ਵੇਰੀਐਂਟਸ ਦੇ ਵਿਰੁੱਧ ਵੀ ਅਸਰਦਾਰ ਹੋਵੇਗੀ। ਇਨ੍ਹਾਂ ਵਿਚ ਡੇਲਟਾ ਵੇਰੀਐਂਟ ਵੀ ਸ਼ਾਮਲ ਹੈ, ਜਿਸਨੇ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿਚ ਲੱਖਾਂ ਲੋਕਾਂ ਦੀ ਜਾਨ ਲੈ ਲਈ ਸੀ। ਉਧਰ ਇਕ ਹੋਰ ਖੋਜ ਮੁਤਾਬਕ ਕੋਰੋਨਾ ਵਾਇਰਸ ਦਾ ਓਮੀਕ੍ਰੋਨ ਵੇਰੀਐਂਟ ਚਮੜੀ ’ਤੇ 21 ਘੰਟੇ, ਜਦਕਿ ਪਲਾਸਟਿਕ ਦੀ ਸਤ੍ਹਾ ’ਤੇ 8 ਦਿਨਾਂ ਤੱਕ ਜਿਊਂਦਾ ਰਹਿ ਸਕਦਾ ਹੈ।
ਇਹ ਵੀ ਪੜ੍ਹੋ : ਨੱਕ ਰਾਹੀਂ ਲੈਣ ਵਾਲੀ ਕੋਰੋਨਾ ਦਵਾਈ ਦਾ ਹੋਵੇਗਾ ਪ੍ਰੀਖਣ, ਭਾਰਤ ਬਾਇਟੇਕ ਨੂੰ ਮਿਲੀ ਮਨਜ਼ੂਰੀ
ਅਧਿਐਨ ਦੀ ਸਮੀਖਿਆ ਅਤੇ ਪਬਲਿਸ਼ ਹੋਣਾ ਬਾਕੀ
ਆਈ. ਸੀ. ਐੱਮ. ਆਰ. ਨੇ ਆਪਣੀ ਸਟੱਡੀ ਵਿਚ ਕਿਹਾ ਕਿ ਓਮੀਕ੍ਰੋਨ ਵੇਰੀਐਂਟ ਨਾਲ ਇਨਫੈਕਟਿਡ ਵਿਅਕਤੀਆਂ ਵਿਚ ਬਿਹਤਰ ਇਮਿਊਨ ਰਿਸਪੌਂਸ ਦੇਖਣ ਨੂੰ ਮਿਲਿਆ। ਇਸ ਨਾਲ ਨਾ ਸਿਰਫ ਇਸ ਵੇਰੀਐਂਟ ਦੀ ਰੋਕਥਾਮ ਵਿਚ ਮਦਦ ਮਿਲੀ ਸਗੋਂ ਡੇਲਟਾ ਸਮੇਤ ਕੋਰੋਨਾ ਵਾਇਰਸ ਦੇ ਹੋਰ ਵੇਰੀਐਂਟਸ ਦੇ ਖਿਲਾਫ ਵੀ ਇਹ ਅਸਰਦਾਰ ਰਿਹਾ। ਇਸ ਸਟੱਡੀ ਵਿਚ ਦੱਸਿਆ ਗਿਆ ਕਿ ਓਮੀਕ੍ਰੋਨ ਡੇਲਟਾ ਵੇਰੀਐਂਟ ਦੇ ਖ਼ਿਲਾਫ਼ ਅਸਰਦਾਰ ਤਰੀਕੇ ਨਾਲ ਕੰਮ ਕਰਦਾ ਹੈ। ਇਸ ਤੋਂ ਇਲਾਵਾ ਡੇਲਟਾ ਵੇਰੀਐਂਟ ਨਾਲ ਦੁਬਾਰਾ ਇਨਫੈਕਟਿਡ ਹੋਣ ਦਾ ਖਤਰਾ ਵੀ ਘੱਟ ਰਹਿੰਦਾ ਹੈ। ਆਈ. ਸੀ. ਐੱਮ. ਆਰ. ਨੇ ਓਮੀਕ੍ਰੋਨ ਵੇਰੀਐਂਟ ਨਾਲ ਸਬੰਧਤ ਵਿਸ਼ੇਸ਼ ਵੈਕਸੀਨ ਆਈ. ਸੀ. ਐੱਮ. ਆਰ. ਨੇ ਕਿਹਾ ਕਿ ਇਹ ਸਟੱਡੀ ਸਿਰਫ ਉਨ੍ਹਾਂ ਲੋਕਾਂ ’ਤੇ ਕੀਤੀ ਗਈ ਜੋ ਓਮੀਕ੍ਰੋਨ ਵੇਰੀਐਂਟ ਨਾਲ ਇਨਫੈਕਟਿਡ ਹੋਏ ਹਨ। ਫਿਲਹਾਲ ਇਸ ਅਧਿਐਨ ਦੀ ਸਮੀਖਿਆ ਨਹੀਂ ਕੀਤੀ ਗਈ ਹੈ ਅਤੇ ਇਸਦਾ ਪਬਲਿਸ਼ ਹੋਣਾ ਬਾਕੀ ਹੈ।
ਇਹ ਵੀ ਪੜ੍ਹੋ : ਮਨਜਿੰਦਰ ਸਿਰਸਾ ਦੀ ਪਟੀਸ਼ਨ 'ਤੇ SIT ਨੂੰ ਨੋਟਿਸ, ਕਾਂਗਰਸ ਨੇਤਾ ਕਮਲਨਾਥ ਵਿਰੁੱਧ ਹੋ ਸਕਦੀ ਹੈ ਕਾਰਵਾਈ
ਪਲਾਸਟਿਕ ਦੀ ਸਤ੍ਹਾ ’ਤੇ 8 ਦਿਨ ਜਿਊਂਦਾ ਰਹਿੰਦੈ ਓਮੀਕ੍ਰੋਨ
ਜਾਪਾਨ ਵਿਚ ਕਿਓਟੋ ਪ੍ਰੀਫੈਕਚਰਲ ਯੂਨੀਵਰਸਿਟੀ ਆਫ ਮੈਡੀਸਨ ਦੇ ਖੋਜਕਾਰਾਂ ਨੇ ਇਹ ਅਧਿਐਨ ਕੀਤਾ ਹੈ। ਖੋਜਕਾਰਾਂ ਨੇ ਚਮੜੀ ’ਤੇ ਵਾਇਰਸ ਦੇ ਜੀਵਨ ਚੱਕਰ ਦਾ ਪਤਾ ਲਗਾਉਣ ਲਈ ਕੈਡਵਰ (ਲਾਸ਼) ’ਤੇ ਪ੍ਰੀਖਣ ਕੀਤਾ ਹੈ। ਕੈਡਵਰ ਦੀ ਚਮੜੀ ’ਤੇ ਵਾਇਰਸ ਦਾ ਮੂਲ ਰੂਪ 8.6 ਘੰਟੇ, ਅਲਫਾ 19.6, ਬੀਟਾ 19.1, ਗਾਮਾ 11 ਘੰਟੇ, ਡੇਲਟਾ 16.8 ਘੰਟੇ, ਜਦਕਿ ਓਮੀਕ੍ਰੋਨ 21.1 ਘੰਟੇ ਤੱਕ ਜਿਊਂਦਾ ਪਾਇਆ ਗਿਆ। ਖੋਜਕਾਰਾਂ ਦਾ ਕਹਿਣਾ ਹੈ ਕਿ ਜ਼ਿਆਦਾ ਸਮੇਂ ਤੱਕ ਸਤ੍ਹਾ ’ਤੇ ਜਿਊਂਦਾ ਰਹਿਣਾ ਵਾਇਰਸ ਦੇ ਪ੍ਰਸਾਰ ਵਿਚ ਯੋਗਦਾਨ ਦੇ ਸਕਦੀ ਹੈ। ਖੋਜ ਵਿਚ ਪਤਾ ਲੱਗਾ ਹੈ ਕਿ ਪਲਾਸਟਿਕ ਦੀ ਸਤ੍ਹਾ ’ਤੇ ਵਾਇਰਸ ਦਾ ਓਰੀਜਨਲ ਸਟ੍ਰੇਨ 56 ਘੰਟੇ, ਅਲਫਾ ਸਟ੍ਰੇਨ 191.3 ਘੰਟੇ, ਬੀਟਾ 156.6 ਘੰਟੇ, ਗਾਮਾ 59.3 ਘੰਟੇ ਅਤੇ ਡੇਲਟਾ ਵੇਰੀਐਂਟ 114 ਘੰਟੇ ਤੱਕ ਜਿਊਂਦਾ ਰਹਿਣ ਵਿਚ ਸਮਰੱਥ ਸੀ। ਉਥੇ, ਕੋਰੋਨਾ ਵਾਇਰਸ ਦਾ ਲੇਟੇਸਟ ਵੇਰੀਐਂਟ ਓਮੀਕ੍ਰੋਨ 193.5 ਘੰਟੇ ਤੱਕ ਜਿਊਂਦਾ ਰਹਿ ਸਕਦਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ