ਗਾਜੀਆਬਾਦ ਅਤੇ ਨੋਇਡਾ ਸਰਹੱਦ ''ਤੇ ਵਧੀ ਸਖਤੀ

Thursday, Jun 04, 2020 - 11:28 AM (IST)

ਗਾਜੀਆਬਾਦ ਅਤੇ ਨੋਇਡਾ ਸਰਹੱਦ ''ਤੇ ਵਧੀ ਸਖਤੀ

ਨਵੀਂ ਦਿੱਲੀ-ਦਿੱਲੀ ਦੇ ਨਾਲ ਲੱਗਦੇ ਐੱਨ.ਸੀ.ਆਰ ਦੀ ਸਰਹੱਦ ਨੂੰ ਸੀਲ ਕੀਤੇ ਜਾਣ 'ਤੇ ਜੰਗ ਜਾਰੀ ਹੈ। ਦਿੱਲੀ ਦੇ ਨੇੜਲੇ ਨੋਇਡਾ ਅਤੇ ਗਾਜੀਆਬਾਦ ਦੀ ਸਰਹੱਦ 'ਤੇ ਸਖਤੀ ਵਧਾਈ ਗਈ ਹੈ। ਆਉਣ-ਜਾਣ ਵਾਲਿਆਂ ਦੀ ਚੈਂਕਿੰਗ ਕੀਤੀ ਜਾ ਰਹੀ ਹੈ ਹਾਲਾਂਕਿ ਗੁਰੂਗ੍ਰਾਮ ਸਰਹੱਦ 'ਤੇ ਆਵਾਜਾਈ ਆਸਾਨ ਹੈ। ਦਿੱਲੀ ਸਰਹੱਦ ਨੂੰ ਸਰਕਾਰ ਨੇ ਇਕ ਹਫਤੇ ਦੇ ਲਈ ਸੀਲ ਕੀਤਾ ਹੈ।

ਦਿੱਲੀ-ਨੋਇਡਾ ਸਰਹੱਦ 'ਤੇ ਸਵੇਰ ਤੋਂ ਹੀ ਲੋਕਾਂ ਨੂੰ ਟ੍ਰੈਫਿਕ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨੋਇਡਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਦਿੱਲੀ ਤੋਂ ਆਉਣ ਵਲੇ ਲੋਕਾਂ ਦੇ ਕਾਰਨ ਉਨ੍ਹਾਂ ਦੇ ਇਲਾਕੇ 'ਚ ਮਰੀਜ਼ ਵੱਧ ਰਹੇ ਹਨ। ਸਵੇਰ ਦੇ ਸਮੇਂ ਦਿੱਲੀ-ਨੋਇਡਾ ਸਰਹੱਦ 'ਤੇ ਚੈਕਿੰਗ ਹੁੰਦੀ ਹੈ ਪਰ ਦੁਪਹਿਰ ਤੋਂ ਬਾਅਦ ਸਰਹੱਦ 'ਤੇ ਆਉਣਾ-ਜਾਣਾ ਆਸਾਨ ਹੋ ਜਾਂਦਾ ਹੈ।

ਐੱਨ.ਸੀ.ਆਰ ਦੀ ਸਰਹੱਦ ਨੂੰ ਸੀਲ ਕਰਨ ਖਿਲਾਫ ਦਿੱਲੀ ਹਾਈਕੋਰਟ 'ਚ ਅੱਜ ਸੁਣਵਾਈ ਹੈ। ਪਟੀਸ਼ਨ 'ਚ ਦਿੱਲੀ ਸਰਕਾਰ ਦੀ ਸਰਹੱਦ ਸੀਲ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਦਿੱਲੀ ਦੀ 29 ਸਰਹੱਦ ਪੁਆਇੰਟ ਨੂੰ ਸੀਲ ਕੀਤੇ ਜਾਣ ਨਾਲ ਆਮ ਲੋਕਾਂ ਦੀ ਮੁਸ਼ਕਿਲਾਂ ਵਧੀਆਂ ਹਨ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਲੋਕਾਂ ਦਾ ਆਪਣੇ ਘਰਾਂ ਤੋਂ ਦਫਤਰਾਂ ਤੱਕ ਜਾਣਾ ਮੁਸ਼ਕਿਲ ਹੋ ਗਿਆ ਹੈ।


author

Iqbalkaur

Content Editor

Related News