ਦੇਸ਼ ''ਚ ਹੋਰ ਦੋ ਦਿਨ ਦੇਰ ਨਾਲ ਦੁੱਗਣੇ ਹੋ ਰਹੇ ਹਨ ਕੋਰੋਨਾ ਕੇਸ

Sunday, May 17, 2020 - 11:43 PM (IST)

ਦੇਸ਼ ''ਚ ਹੋਰ ਦੋ ਦਿਨ ਦੇਰ ਨਾਲ ਦੁੱਗਣੇ ਹੋ ਰਹੇ ਹਨ ਕੋਰੋਨਾ ਕੇਸ

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਐਤਵਾਰ ਨੂੰ ਕਿਹਾ ਕਿ ਪਿਛਲੇ ਤਿੰਨ ਦਿਨ 'ਚ ਭਾਰਤ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਦੁੱਗਣੇ ਹੋਣ ਦਾ ਸਮਾਂ 13.6 ਦਿਨ ਹੋ ਗਿਆ, ਜਦੋਂ ਕਿ ਪਿਛਲੇ 14 ਦਿਨ 'ਚ ਇਹ ਦਰ 11.5 ਦਿਨ ਸੀ। ਮੌਤ ਦਰ ਡਿੱਗ ਕੇ 3.1 ਫੀਸਦੀ ਹੋ ਗਈ ਹੈ ਅਤੇ ਸਿਹਤਮੰਦ ਹੋਣ ਦੀ ਦਰ 'ਚ ਸੁਧਾਰ ਹੋਇਆ ਹੈ ਅਤੇ ਇਹ 37.5 ਫੀਸਦੀ ਹੋ ਗਈ ਹੈ।

ਭਾਰਤ 'ਚ 80 ਹਜ਼ਾਰ ਕੇਸ 106 ਦਿਨ 'ਚ, ਵਿਦੇਸ਼ 'ਚ 66 ਦਿਨ 'ਚ
ਆਪਣੀ ਇਸ ਗੱਲ ਨੂੰ ਸਾਬਿਤ ਕਰਦੇ ਹੋਏ ਦੇਸ਼ 'ਚ ਇਨਫੈਕਸ਼ਨ ਦੇ ਪ੍ਰਸਾਰ ਦੀ ਗਤੀ ਮੱਧਮ ਹੈ, ਹਰਸ਼ਵਰਧਨ ਨੇ ਕਿਹਾ ਕਿ ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 106 ਦਿਨ 'ਚ 80 ਹਜ਼ਾਰ ਪਹੁੰਚੀ, ਜਦੋਂ ਕਿ ਬ੍ਰਿਟੇਨ, ਇਟਲੀ, ਸਪੇਨ, ਜਰਮਨੀ ਅਤੇ ਅਮਰੀਕਾ 'ਚ ਇਹ ਗਿਣਤੀ ਪਹੁੰਚਣ ਵਿਚ 44 ਤੋਂ 66 ਦਿਨ ਹੀ ਲੱਗੇ ਸਨ।

8 ਸੂਬਿਆਂ 'ਚ 24 ਘੰਟੇ ਵਿਚ ਸਿਫਰ ਕੇਸ
8 ਸੂਬਿਆਂ ਅਤੇ ਕੇਂਦਰ ਸ਼ਾਸਤ ਸੂਬਿਆਂ ਅਰੁਣਾਚਲ ਪ੍ਰਦੇਸ਼, ਚੰਡੀਗੜ੍ਹ, ਲੱਦਾਖ, ਮੇਘਾਲਿਆ, ਮਿਜ਼ੋਰਮ, ਪੁੱਡੂਚੇਰੀ ਅਤੇ ਅੰਡੇਮਾਨ ਨਿਕੋਬਾਰ ਦੀਪ ਸਮੂਹ ਅਤੇ ਦਾਦਰ ਤੇ ਨਾਗਰ ਹਵੇਲੀ 'ਚ ਪਿਛਲੇ 24 ਘੰਟੇ 'ਚ ਕੋਵਿਡ-19 ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਸਿੱਕਿਮ, ਨਾਗਾਲੈਂਡ, ਦਮਨ ਅਤੇ ਦੀਵ ਤੇ ਲਕਸ਼ਦੀਪ 'ਚ ਹੁਣ ਤੱਕ ਕੋਈ ਮਾਮਲਾ ਨਹੀਂ ਆਇਆ ਹੈ।
 


author

Sunny Mehra

Content Editor

Related News