ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਨੂੰ ਲੱਗਾ ‘ਕੋਰੋਨਾ ਦਾ ਗ੍ਰਹਿਣ’, 92 ਯਾਤਰੀ ਨਿਕਲੇ ਪਾਜ਼ੇਟਿਵ

Thursday, Apr 15, 2021 - 03:03 PM (IST)

ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਨੂੰ ਲੱਗਾ ‘ਕੋਰੋਨਾ ਦਾ ਗ੍ਰਹਿਣ’, 92 ਯਾਤਰੀ ਨਿਕਲੇ ਪਾਜ਼ੇਟਿਵ

ਜੰਮੂ– ਹਰਿਦੁਆਰ ਦੇ ਮਹਾਕੁੰਭ ਤੋਂ ਬਾਅਦ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ’ਚ ਵੀ ਕੋਰੋਨਾ ਦਾ ਗ੍ਰਹਿਣ ਲੱਗ ਗਿਆ ਹੈ। ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਲਈ ਨਵਰਾਤਰੀ ਦੇ ਪਹਿਲੇ ਦਿਨ 14,000 ਤੋਂ ਜ਼ਿਆਦਾ ਸ਼ਰਧਾਲੂ ਜੰਮੂ-ਕਸ਼ਮੀਰ ਦੇ ਕਟੜਾ ਪਹੁੰਚੇ, ਜਿਨ੍ਹਾਂ ’ਚੋਂ 92 ਯਾਤਰੀਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੀ ਖਬਰ ਸਾਹਮਣੇ ਆਈ ਹੈ। ਨੈਗੇਟਿਵ ਕੋਰੋਨਾ ਰਿਪੋਰਟ ਜਾਂ ਫਿਰ ਮੌਕੇ ’ਤੇ ਹੀ ਕੋਰੋਨਾ ਜਾਂਚ ਕਰਵਾਏ ਬਿਨਾਂ ਕਿਸੇ ਵੀ ਸ਼ਰਧਾਲੂ ਨੂੰ ਯਾਤਰਾ ’ਚ ਸ਼ਾਮਲ ਨਹੀਂ ਕੀਤਾ ਜਾ ਰਿਹਾ। 

PunjabKesari

ਪਹਿਲੇ ਦਿਨ 14,000 ਤੋਂ ਜ਼ਿਆਦਾ ਸ਼ਰਧਾਲੂ ਪਹੁੰਚੇ ਕਟੜਾ
ਯਾਤਰਾ ਨਾਲ ਜੁੜੇ ਇਕ ਅਧਿਕਾਰੀ ਨੇ ਕਿਹਾ ਕਿ ਕੋਰੋਨਾ ਦੇ ਮਾਮਲਿਆਂ ’ਚ ਤੇਜ਼ੀ ਨਾਲ ਵਾਧੇ ਵਿਚਕਾਰ 14,281 ਯਾਤਰੀ ਵੈਸ਼ਨੋ ਦੇਵੀ ਦੀ ਯਾਤਰਾ ’ਚ ਸ਼ਾਮਲ ਹੋਣ ਕਟੜਾ ਪਹੁੰਚੇ। ਇਨ੍ਹਾਂ ’ਚੋਂ 92 ਸ਼ਰਧਾਲੂ ਕੋਰੋਨਾ ਪਾਜ਼ੇਟਿਵ ਪਾਏ ਗਏ ਜਿਨ੍ਹਾਂ ਨੂੰ ਆਸੀਓਲੇਟ ਕਰ ਦਿੱਤਾ ਗਿਆ ਹੈ। ਇਸ ਵਿਚਕਾਰ ਰਿਆਸੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਨੇ ਕੋਵਿਡ ਨਾਲ ਸੰਬੰਧਿਤ ਦਿਸ਼ਾ-ਨਿਰਦੇਸ਼ਾਂ ਨੂੰ ਸਖਤੀ ਨਾਲ ਲਾਗੂ ਕਰਨ ਦਾ ਆਦੇਸ਼ ਦਿੱਤਾ ਹੈ। 

PunjabKesari

ਸ਼੍ਰਾਈਨ ਬੋਰਡ ਨੇ ਤੈਅ ਕੀਤੀ ਮਿਆਦ
ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਨੇ ਪਹਿਲਾਂ ਹੀ ਹਰੇਕ ਦਿਨ 25,000 ਸ਼ਰਧਾਲੂਆਂ ਦੀ ਮਿਆਦ ਤੈਅ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 16 ਮਾਰਚ ਨੂੰ ਮਹਾਮਾਰੀ ਦੇ ਕਹਿਰ ਤੋਂ ਬਾਅਦ ਯਾਤਰਾ ਬੰਦ ਕਰ ਦਿੱਤੀ ਗਈ ਸੀ ਅਤੇ 5 ਮਹੀਨਿਆਂ ਬਾਅਦ ਇਹ 16 ਅਗਸਤ ਨੂੰ ਮੁੜ ਸ਼ੁਰੂ ਹੋਈ ਪਰ ਇਕ ਤੈਅ ਤਰੀਕੇ ਨਾਲ। ਦੱਸ ਦੇਈਏ ਕਿ ਮਹਾਕੁੰਭ ’ਚ ਸ਼ਾਮਲ 100 ਤੀਰਥ ਯਾਤਰੀਆਂ ਅਤੇ 20 ਸੰਤਾਂ ’ਚ ਕੋਰੋਨਾ ਵਾਇਰਸ ਦੇ ਲੱਛਣਾਂ ਦੀ ਪੁਸ਼ਟੀ ਹੋਈ ਸੀ। 


author

Rakesh

Content Editor

Related News