400 ਰੁਪਏ ਤੋਂ ਘੱਟ ''ਚ ਹੋਵੇਗਾ ਕੋਰੋਨਾ ਦਾ ਰੈਪਿਡ ਟੈਸਟ!

04/07/2020 8:07:05 PM

ਨਵੀਂ ਦਿੱਲੀ— ਦੇਸ਼ 'ਚ ਕੋਰੋਨਾ ਦੀ ਜਾਂਚ 'ਚ ਤੇਜ਼ੀ ਲਿਆਉਣ ਦੀ ਸਰਕਾਰ ਪੂਰੀ ਤਿਆਰੀ ਕਰ ਰਹੀ ਹੈ। ਪਬਲਿਕ ਖੇਤਰ ਦੀ ਕੰਪਨੀ ਐੱਚ. ਐੱਲ. ਐੱਲ. ਲਾਈਫਕੇਅਰ ਤੇ ਰਾਜੀਵ ਗਾਂਧੀ ਸੈਂਟਰ ਫਾਰ ਬਾਯੋਟੈਕਨੋਲੋਜੀ (ਆਰ. ਜੀ. ਸੀ. ਬੀ.) ਨੇ ਅਜਿਹੀ ਰੈਪਿਡ ਟੈਸਟ ਕਿਟ ਦਾ ਵਿਕਾਸ ਕੀਤਾ ਹੈ, ਜਿਸ ਨਾਲ 350 ਤੋਂ 400 ਰੁਪਏ 'ਚ ਹੀ ਇਕ ਟੈਸਟ ਕੀਤਾ ਜਾ ਸਕੇਗਾ। ਐੱਚ. ਐੱਲ. ਐੱਲ. ਲਾਈਫਕੇਅਰ ਲਿਮੀਟੇਡ ਤ੍ਰਿਣਨੰਤਪੁਰਮ ਮੁਖੀਆ ਵਾਲੀ ਕੰਪਨੀ ਹੈ ਜੋ ਕੇਂਦਰੀ ਸਿਹਤ ਤੇ ਪਰਿਵਾਰ ਮੰਤਰਾਲੇ ਦੇ ਤਹਿਤ ਨਿਯੰਤਰਿਤ ਹੈ। ਦੂਜੇ ਪਾਸੇ ਰਾਜੀਵ ਗਾਂਧੀ ਸੈਂਟਰ ਫਾਰ ਬਾਯੋਟੈਕਨੋਲੋਜੀ (ਆਰ. ਜੀ. ਸੀ. ਬੀ.) ਕੇਂਦਰੀ ਵਿਗਿਆਨ ਤੇ ਤਕਨਾਲੋਜੀ ਮੰਤਰਾਲੇ ਦੇ ਤਹਿਤ ਸੰਚਾਲਿਤ ਰਾਸ਼ਟਰੀ ਸੰਸਥਾ ਹੈ। ਦੋਵਾਂ ਨੇ ਕੋਰੋਨਾ ਪੀੜਤ ਦੀ ਪਹਿਚਾਣ ਦੇ ਲਈ ਅਲੱਗ-ਅਲੱਗ ਰੈਪਿਡ ਡਾਇਗਨੋਸੈਟਿਕ ਐਟੀਬਾਡੀ ਕਿਟ ਦਾ ਵਿਕਾਸ ਕੀਤਾ ਹੈ।

PunjabKesari
ਕਿਵੇਂ ਹੁੰਦਾ ਹੈ ਟੈਸਟ
ਐੱਚ. ਐੱਲ. ਐੱਲ. ਨੇ 'ਮੇਕਸ਼ਯੋਰ' ਨਾਮ ਤੋਂ ਇਕ ਕਿਟ ਬਣਾਈ ਹੈ ਜੋ ਮਰੀਜ਼ ਦੇ ਸੀਰਮ, ਪਲਾਜ਼ਮਾ ਜਾਂ ਖੂਨ ਲੈ ਕੇ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) IgM/IgG ਐਟੀਬਾਡੀ ਦੀ ਪਹਿਚਾਣ ਕਰ ਸਕਦਾ ਹੈ। ਐੱਚ. ਐੱਲ. ਐੱਲ. ਦਾ ਇਹ ਕਿਟ ਉਸ ਦੇ ਮਾਨੇਸਰ, ਹਰਿਆਣਾ ਸਥਿਤ ਕਾਰਖਾਨੇ 'ਚ ਤਿਆਰ ਕੀਤਾ ਗਿਆ ਹੈ ਤੇ ਇਸ ਨੂੰ ਐੱਨ. ਆਈ. ਵੀ. ਪੁਣੇ ਤੇ ਇੰਡੀਅਨ ਕਾਉਂਸਿਲ ਆਫ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਦੇ ਵਲੋਂ ਭਾਰਤ 'ਚ ਇਸਤੇਮਾਲ ਲਈ ਮਨਜੂਰ ਕੀਤਾ ਗਿਆ ਹੈ।


Gurdeep Singh

Content Editor

Related News