ਫਿਰ 4 ਹਜ਼ਾਰ ਪਾਰ ਪਹੁੰਚਿਆ ਕੋਰੋਨਾ ਦਾ ਅੰਕੜਾ, 35 ਦਿਨ ਬਾਅਦ 24 ਘੰਟੇ ''ਚ ਇਨ੍ਹੇ ਕੇਸ
Friday, Oct 23, 2020 - 10:35 PM (IST)
ਨਵੀਂ ਦਿੱਲੀ : ਰਾਜਧਾਨੀ ਦਿੱਲੀ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਗਿਣਤੀ ਇੱਕ ਵਾਰ ਫਿਰ 4 ਹਜ਼ਾਰ ਦੇ ਪਾਰ ਪਹੁੰਚ ਗਈ ਹੈ। ਪਿਛਲੇ 35 ਦਿਨ ਬਾਅਦ ਇਨ੍ਹੇ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ 19 ਸਤੰਬਰ ਨੂੰ 4071 ਮਾਮਲੇ ਆਏ ਸਨ। ਦਿੱਲੀ 'ਚ ਪਿਛਲੇ 24 ਘੰਟੇ 'ਚ ਕੋਰੋਨਾ ਦੇ 4086 ਮਾਮਲੇ ਸਾਹਮਣੇ ਆਏ ਇਸਦੇ ਨਾਲ ਹੀ ਰਾਜਧਾਨੀ 'ਚ ਕੁਲ ਮਾਮਲੇ 3,48,404 ਹੋ ਗਏ ਹਨ।
ਪਿਛਲੇ 24 ਘੰਟੇ 'ਚ ਹੋਈ 26 ਮਰੀਜ਼ਾਂ ਦੀ ਮੌਤ ਅਤੇ ਦਿੱਲੀ 'ਚ ਹੁਣ ਤੱਕ ਕੋਰੋਨਾ ਨਾਲ ਕੁਲ 6189 ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਪਿਛਲੇ 24 ਘੰਟੇ 'ਚ 3296 ਲੋਕ ਠੀਕ ਹੋਏ ਅਤੇ ਹੁਣ ਤੱਕ ਕੁਲ 3,16,214 ਲੋਕ ਠੀਕ ਹੋ ਚੁੱਕੇ ਹਨ। ਬੀਤੇ 24 ਘੰਟੇ ਦੌਰਾਨ 58,568 ਟੈਸਟ ਹੋਏ ਜਿਨ੍ਹਾਂ 'ਚ RT-PCR- 16,874 ਅਤੇ ਐਂਟੀਜਨ- 41,694 ਸਨ।
ਇਨਫੈਕਸ਼ਨ ਦਰ ਦੀ ਗੱਲ ਕਰੀਏ ਤਾਂ ਇਹ 6.98 ਫੀਸਦੀ ਰਿਹਾ। ਪਿਛਲੇ 24 ਘੰਟੇ ਦੇ ਅੰਕੜੇ ਦੇ ਆਧਾਰ 'ਤੇ ਰਾਜਧਾਨੀ 'ਚ ਰਿਕਵਰੀ ਰੇਟ- 90.76 ਫੀਸਦੀ ਪਹੁੰਚ ਗਿਆ ਹੈ। ਸਰਗਰਮ ਮਰੀਜ਼ਾਂ ਦੀ ਦਰ 7.46 ਫੀਸਦੀ। ਕੋਰੋਨਾ ਡੇਥ ਰੇਟ- 1.78 ਫੀਸਦੀ, ਸਰਗਰਮ ਮਰੀਜ਼ਾਂ ਦੀ ਗਿਣਤੀ- 26,001 ਹੈ। ਦਿੱਲੀ 'ਚ ਹੋਮ ਆਇਸੋਲੇਸ਼ਨ 'ਚ ਮਰੀਜ- 15,483 ਅਤੇ ਕੰਟੇਂਮੈਂਟ ਜ਼ੋਨ ਦੀ ਗਿਣਤੀ- 2777 ਹੈ। ਉਥੇ ਹੀ ਸ਼ਹਿਰ 'ਚ ਹੁਣ ਤੱਕ ਕੁਲ 42,59,878 ਟੈਸਟ ਹੋਏ ਹਨ।