ਆਤਮਨਿਰਭਰ ਭਾਰਤ ਬਣਾਏ ਬਿਨਾਂ, ਵਿਕਸਿਤ ਭਾਰਤ ਬਣਾਉਣਾ ਸੰਭਵ ਨਹੀਂ: PM ਮੋਦੀ

Saturday, Feb 24, 2024 - 01:45 PM (IST)

ਆਤਮਨਿਰਭਰ ਭਾਰਤ ਬਣਾਏ ਬਿਨਾਂ, ਵਿਕਸਿਤ ਭਾਰਤ ਬਣਾਉਣਾ ਸੰਭਵ ਨਹੀਂ: PM ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਯਾਨੀ ਕਿ ਅੱਜ 11 ਸੂਬਿਆਂ 'ਚ ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੋਸਾਇਟੀਆਂ (PACS) ਵਿਚ ਅਨਾਜ ਸਟੋਰ ਕਰਨ ਲਈ 11 ਗੋਦਾਮਾਂ ਦਾ ਉਦਘਾਟਨ ਕੀਤਾ। ਇਹ ਗੋਦਾਮ ਸਹਿਕਾਰੀ ਖੇਤਰ 'ਚ ਸਰਕਾਰ ਦੀ ਦੁਨੀਆ ਦੀ ਸਭ ਤੋਂ ਵੱਡੀ ਅਨਾਜ ਭੰਡਾਰਨ ਯੋਜਨਾ ਦਾ ਹਿੱਸਾ ਹਨ। ਪ੍ਰਧਾਨ ਮੰਤਰੀ ਨੇ ਗੋਦਾਮ ਅਤੇ ਹੋਰ ਖੇਤੀਬਾੜੀ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਦੇਸ਼ ਭਰ 'ਚ ਵਾਧੂ 500 PACS ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਨੇ ਦੇਸ਼ ਭਰ ਵਿਚ 18,000 PACS ਦੇ ਕੰਪਿਊਟਰੀਕਰਨ ਲਈ ਇਕ ਪ੍ਰੋਜੈਕਟ ਦਾ ਉਦਘਾਟਨ ਵੀ ਕੀਤਾ।

ਇਹ ਵੀ ਪੜ੍ਹੋ- ਸ਼ੁਭਕਰਨ ਦੀ ਭੈਣ ਤੇ ਦਾਦੀ ਨੇ ਮਾਂ ਨੂੰ ਲੈ ਕੇ ਦੱਸੀ ਪੂਰੀ ਕਹਾਣੀ, ਕੀਤੇ ਹੈਰਾਨ ਕਰਦੇ ਖ਼ੁਲਾਸੇ (ਵੀਡੀਓ)

 

ਇਹ ਵੀ ਪੜ੍ਹੋ- ਕਿਸਾਨਾਂ ਨਾਲ ਝੜਪ 'ਚ ਦੋ DSP ਸਣੇ ਕਈ ਪੁਲਸ ਮੁਲਾਜ਼ਮ ਜ਼ਖ਼ਮੀ, ਵੀਡੀਓ 'ਚ ਵੇਖੋ ਤਣਾਅਪੂਰਨ ਮਾਹੌਲ

ਇੱਥੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਹਿਕਾਰੀ ਖੇਤਰ ਇਕ ਲਚਕੀਲਾ ਅਰਥਚਾਰਾ ਬਣਾਉਣ ਅਤੇ ਪੇਂਡੂ ਖੇਤਰਾਂ ਦੇ ਵਿਕਾਸ ਨੂੰ ਤੇਜ਼ ਕਰਨ 'ਚ ਮਦਦਗਾਰ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਆਪਣੇ ਕਿਸਾਨਾਂ ਲਈ ਦੁਨੀਆ ਦੀ ਸਭ ਤੋਂ ਵੱਡੀ ਸਟੋਰੇਜ ਸਕੀਮ ਲਾਂਚ ਕੀਤੀ ਹੈ। ਉਨ੍ਹਾਂ ਕਿਹਾ ਕਿ ਆਤਮਨਿਰਭਰ ਭਾਰਤ ਬਣਾਏ ਬਿਨਾਂ, ਵਿਕਸਿਤ ਭਾਰਤ ਬਣਾਉਣਾ ਸੰਭਵ ਨਹੀਂ। ਅੱਜ ਦੇਸ਼ 'ਚ ਵੀ ਡੇਅਰੀ ਅਤੇ ਖੇਤੀ 'ਚ ਸਹਿਕਾਰਤਾ ਨਾਲ ਕਿਸਾਨ ਜੁੜੇ ਹਨ, ਜਿਨ੍ਹਾਂ 'ਚ ਕਰੋੜਾਂ ਔਰਤਾਂ ਵੀ ਸ਼ਾਮਲ ਹਨ। ਖੇਤੀ ਅਤੇ ਕਿਸਾਨੀ ਦੀ ਨੀਂਹ ਨੂੰ ਮਜ਼ਬੂਤ ਕਰਨ 'ਚ ਸਹਿਕਾਰਿਤਾ ਦੀ ਸ਼ਕਤੀ ਦੀ ਵੱਡੀ ਭੂਮਿਕਾ ਹੈ। ਇਸੇ ਸੋਚ ਨਾਲ ਅਸੀਂ ਵੱਖਰਾ ਸਹਿਕਾਰਤਾ ਮੰਤਰਾਲੇ ਦਾ ਗਠਨ ਕੀਤਾ ਹੈ। 

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ ਨੂੰ ਲੈ ਕੇ 'AAP'-ਕਾਂਗਰਸ ਨੇ ਖਿੱਚੀ ਤਿਆਰੀ, ਸੀਟਾਂ ਨੂੰ ਲੈ ਕੇ ਹੋਇਆ ਗਠਜੋੜ

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਅਸੀਂ ਆਪਣੇ ਕਿਸਾਨਾਂ ਲਈ ਦੁਨੀਆ ਦੀ ਸਭ ਤੋਂ ਵੱਡੀ ਸਟੋਰੇਜ਼ ਸਕੀਮ ਯਾਨੀ ਕਿ ਭੰਡਾਰਣ ਸਕੀਮ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਦੇਸ਼ ਦੇ ਕੋਨੇ-ਕੋਨੇ ਵਿਚ ਹਜ਼ਾਰਾਂ ਵੇਅਰ-ਹਾਊਸੈੱਸ ਬਣਾਏ ਜਾਣਗੇ, ਹਜ਼ਾਰਾਂ ਗੋਦਾਮ ਬਣਾਏ ਜਾਣਗੇ। ਅੱਜ 18 ਹਜ਼ਾਰ PACS ਦੇ ਕੰਪਿਊਟਰੀਕਰਨ ਦਾ ਵੱਡਾ ਕੰਮ ਵੀ ਪੂਰਾ ਹੋਇਆ ਹੈ। ਸ਼ਹਿਦ ਖੇਤਰ ਤੋਂ ਸਾਡਾ ਕਿਸਾਨ ਵੱਡਾ ਮੁਨਾਫ਼ਾ ਕਮਾ ਰਿਹਾ ਹੈ। ਸਾਨੂੰ ਆਪਣੇ ਸ਼੍ਰੀ ਅੰਨ ਬਰਾਂਡ ਨੂੰ ਦੁਨੀਆ ਦੇ ਡਾਈਨਿੰਗ ਟੇਬਲ ਤੱਕ ਪਹੁੰਚਾਉਣਾ ਹੈ। ਇਸ ਲਈ ਕੋ-ਆਪਰੇਟਿਵਸ ਨੂੰ ਇਕ ਵਿਆਪਕ ਐਕਸ਼ਨ ਪਲਾਨ ਬਣਾ ਕੇ ਅੱਗੇ ਆਉਣਾ ਹੋਵੇਗਾ। ਪਿੰਡਾਂ ਦੀ ਆਮਦਨ ਵਧਾਉਣ ਲਈ ਸਹਿਕਾਰਤਾ ਖੇਤਰ ਦਾ ਬਹੁਤ ਵੱਡਾ ਯੋਗਦਾਨ ਹੈ। ਸਹਿਕਾਰਤਾ ਨੂੰ ਲੈ ਕੇ ਨੌਜਵਾਨਾਂ ਦੀ ਹਿੱਸੇਦਾਰੀ ਕਿਵੇਂ ਵਧੇ, ਇਸ ਨੂੰ ਲੈ ਕੇ ਵੀ ਕੰਮ ਕਰਨਾ ਚਾਹੀਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Tanu

Content Editor

Related News