ਬਿਨਾਂ ਦੱਸੇ ਘਰੋਂ ਚਲੇ ਗਏ ਮਾਂ-ਪੁੱਤ, ਹਾਲੇ ਤੱਕ ਨਹੀਂ ਮੁੜੇ, ਅਗਵਾ ਹੋਣ ਦਾ ਜਤਾਇਆ ਜਾ ਰਿਹੈ ਸ਼ੱਕ
Saturday, Dec 14, 2024 - 10:16 PM (IST)
ਲੁਧਿਆਣਾ (ਅਨਿਲ)- ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਇਕ ਔਰਤ ਅਤੇ ਉਸ ਦੇ ਬੇਟੇ ਦੇ ਸ਼ੱਕੀ ਹਾਲਤ ਵਿਚ ਲਾਪਤਾ ਹੋਣ ਦਾ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਥਾਣੇਦਾਰ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸ਼ਿਕਾਇਤਕਰਤਾ ਦੇਵ ਬਹਾਦਰ ਵਾਸੀ ਅਮਨ ਨਗਰ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ 11 ਦਸੰਬਰ ਦੀ ਰਾਤ ਨੂੰ ਉਸ ਦੀ ਪਤਨੀ ਮਮਤਾ ਅਤੇ ਉਸ ਦਾ ਬੇਟਾ ਕਮਲ ਬਹਾਦਰ ਘਰੋਂ ਅਚਾਨਕ ਬਿਨਾਂ ਕਿਸੇ ਨੂੰ ਕੁਝ ਦੱਸੇ ਕਿਤੇ ਚਲੇ ਗਏ।
ਇਹ ਵੀ ਪੜ੍ਹੋ- 'ਲਾਲ ਕਿਲਾ ਸਾਡਾ ਐ, ਸਾਨੂੰ ਕਬਜ਼ਾ ਦਿਵਾਓ ਜਾਂ ਮੁਆਵਜ਼ਾ...'
ਇਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਅਤੇ ਬੇਟੇ ਦੀ ਕਾਫੀ ਭਾਲ ਕੀਤੀ ਪਰ ਉਸ ਨੂੰ ਨਾ ਤਾਂ ਪਤਨੀ ਮਿਲੀ ਅਤੇ ਨਾ ਹੀ ਉਸ ਦਾ ਬੇਟਾ, ਜਿਸ ਤੋਂ ਬਾਅਦ ਉਸ ਨੇ ਥਾਣਾ ਸਲੇਮ ਟਾਬਰੀ ਨੂੰ ਸ਼ਿਕਾਇਤ ਦਰਜ ਕਰਵਾਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੂੰ ਸ਼ੱਕ ਹੈ ਕਿ ਉਸ ਦੀ ਪਤਨੀ ਅਤੇ ਉਸ ਦੇ ਬੇਟੇ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਆਪਣੇ ਸਵਾਰਥ ਲਈ ਕਿਤੇ ਲੁਕੋ ਕੇ ਰੱਖਿਆ ਹੋਇਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਬਿਕਰਮ ਮਜੀਠੀਆ ਦਾ PM ਮੋਦੀ ਦੇ ਨਾਂ ਸੰਦੇਸ਼ ; ''ਅੰਨਦਾਤਾ ਨੂੰ ਮਰਨ ਵਰਤ 'ਤੇ ਬੈਠਣ ਲਈ ਹੋਣਾ ਪਿਆ ਮਜਬੂਰ...''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e