ਛੱਤੀਸਗੜ੍ਹ ''ਚ ਦੁੱਖਦ ਘਟਨਾ : ਕੂਲਰ ਤੋਂ ਕਰੰਟ ਲੱਗਣ ਕਾਰਨ ਦੋ ਬੱਚਿਆਂ ਦੀ ਮੌਤ
Friday, May 23, 2025 - 03:01 PM (IST)

ਬਿਲਾਸਪੁਰ : ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਕੂਲਰ ਦੇ ਕਰੰਟ ਦੇ ਸੰਪਰਕ ਵਿੱਚ ਆਉਣ ਨਾਲ ਦੋ ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਵਾਰਧਾ ਦੇ ਸ਼ਿੰਗਾਰਪੁਰ ਦੇ ਰਹਿਣ ਵਾਲੇ ਗੀਤੂ ਜੈਸਵਾਲ (14) ਅਤੇ ਰਾਜੂ ਜੈਸਵਾਲ (13) ਆਪਣੇ ਪਰਿਵਾਰ ਨਾਲ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਲਈ ਬਿਲਹਾ ਇਲਾਕੇ ਦੇ ਬਰਟੋਰੀ ਵਿੱਚ ਆਪਣੀ ਵੱਡੀ ਮਾਂ ਦੇ ਘਰ ਆਏ ਸਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਜਗਦੀਸ਼ ਸਿੰਘ ਝੀਂਡਾ ਬਣੇ HSGMC ਦੇ ਨਵੇਂ ਪ੍ਰਧਾਨ
ਜਦੋਂ ਬੱਚਿਆਂ ਨੇ ਗਰਮੀ ਲੱਗਣ ਦੌਰਾਨ ਕੂਲਰ ਚਾਲੂ ਕੀਤਾ ਤਾਂ ਉਹ ਕਰੰਟ ਦੇ ਸੰਪਰਕ ਵਿੱਚ ਆ ਗਏ। ਕਰੰਟ ਲੱਗਣ ਕਾਰਨ ਦੋਵਾਂ ਬੱਚਿਆਂ ਦੀ ਮੌਤ ਹੋ ਗਈ। ਸੂਚਨਾ ਮਿਲਣ 'ਤੇ ਪੁਲਸ ਟੀਮ ਜਾਂਚ ਲਈ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਦੋਵੇ ਬੱਚਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ, ਜਿਸ ਤੋਂ ਬਾਅਦ ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Covid Alert: ਲੱਗ ਸਕਦੈ ਲਾਕਡਾਊਨ! ਪਹਿਲਾਂ ਨਾਲੋਂ ਵੀ ਖ਼ਤਰਨਾਕ ਹੈ ਕੋਰੋਨਾ ਦਾ JN.1 ਵੇਰੀਐਂਟ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।