BPSC ਪ੍ਰੀਖਿਆ ਦੇ ਪ੍ਰਸ਼ਨ ''ਤੇ ਵਿਵਾਦ, ਪੁੱਛਿਆ-ਕਿ ਕਠਪੁਤਲੀ ਹੈ ਬਿਹਾਰ ਦੇ ਰਾਜਪਾਲ?
Monday, Jul 15, 2019 - 06:08 PM (IST)

ਨਵੀਂ ਦਿੱਲੀ— ਬਿਹਾਰ ਲੋਕ ਸੇਵਾ ਆਯੋਗ (ਬੀ.ਪੀ.ਐੱਸ.ਸੀ) ਦੀ ਮੁੱਖ ਪ੍ਰੀਖਿਆ 'ਚ ਪੁੱਛੇ ਗਏ ਇਕ ਪ੍ਰਸ਼ਨ 'ਤੇ ਹੁਣ ਵਿਵਾਦ ਹੋ ਰਿਹਾ ਹੈ। ਬਿਹਾਰ 'ਚ ਰਾਜਪਾਲ ਦੀ ਭੂਮਿਕਾ 'ਤੇ ਸਵਾਲ ਚੁੱਕਦੇ ਹੋਏ ਇਕ ਪ੍ਰਸ਼ਨ ਪੁੱਛਿਆ ਗਿਆ ਹੈ।
ਬਿਹਾਰ ਲੋਕ ਸਭਾ ਆਯੋਗ ਨੇ ਪ੍ਰਸ਼ਨ ਪੁੱਛਿਆ, ਕਿ ਰਾਜਪਾਲ, ਵਿਸ਼ੇਸ਼ ਰੂਪ ਤੋਂ ਬਿਹਾਰ 'ਚ ਸਿਰਫ ਇਕ ਕਠਪੁਤਲੀ ਹੈ? ਲੋਕ ਸਭਾ ਆਯੋਗ 'ਚ ਪ੍ਰਸ਼ਨ ਪੁੱਛਿਆ ਗਿਆ ਹੈ, ਭਾਰਤ 'ਚ ਸੂਬੇ ਦੀ ਰਾਜਨੀਤੀ ਦੀ ਭੂਮਿਕਾ ਦਾ ਆਲੋਚਨਾਤਮਕ ਪਰੀਖਣ ਕਰੀਏ, ਵਿਸ਼ੇਸ਼ ਰੂਪ ਤੋਂ ਬਿਹਾਰ ਦੇ ਹਵਾਲੇ 'ਚ ਸਿਰਫ ਇਕ ਕਠਪੁਤਲੀ ਹੈ.
A question was asked in the Bihar Public Service Commission (BPSC) Examination (Mains) yesterday, that reads,"Critically examine the role of Governor in the state politics in India, particularly in Bihar. Is he a mere puppet?" pic.twitter.com/Q1fabkqNEj
— ANI (@ANI) July 15, 2019
ਇਸ ਪ੍ਰਸ਼ਨ ਤੋਂ ਬਾਅਦ ਹੀ ਸੋਸ਼ਲ ਮੀਡੀਆ 'ਤੇ ਵੀ ਲੋਕ ਰਾਜਪਾਲ ਦੀ ਭੂਮਿਕਾ 'ਤੇ ਸਵਾਲ ਖੜੇ ਕਰ ਰਹੇ ਹਨ। ਇਸ ਦੇ ਨਾਲ ਹੀ ਕੁਝ ਲੋਕ ਆਯੋਗ ਦੇ ਇਸ ਪ੍ਰਸ਼ਨ 'ਤੇ ਵੀ ਸਵਾਲ ਚੁੱਕ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਪ੍ਰਸ਼ਨ ਨਾਲ ਇਕਸ ਸੰਵਿਧਾਨਿਕ ਅਹੁਦੇ ਦੀ ਭੂਮਿਕਾ 'ਤੇ ਵੀ ਸਵਾਲ ਉੱਠ ਰਹੇ ਹਨ।
ਇਸ ਦੇ ਨਾਲ ਹੀ ਇਕ ਹੋਰ ਸਵਾਲ 'ਚ ਪੁੱਛਿਆ ਗਿਆ ਹੈ ਕਿ ਭਾਰਤੀ ਸੰਵਿਧਾਨ ਆਪਣੀ ਪ੍ਰਸਤਾਵਨਾ 'ਚ ਭਾਰਤ ਨੂੰ ਇਕ ਸਮਾਜਵਾਦੀ, ਧਰਮਨਿਰਪੱਖ, ਲੋਕਤੰਤਰ ਗਣਰਾਜ, ਐਲਾਨ ਕਰਦਾ ਹੈ। ਇਸ ਦੇ ਨਾਲ ਹੀ ਇਸ ਐਲਾਨ ਨੂੰ ਲਾਗੂ ਕਰਨ ਲਈ ਕਿਹੜੇ-ਕਿਹੜੇ ਸੰਵਿਧਾਨਿਕ ਉਪਬੰਧ ਦਿੱਤੇ ਗਏ ਹਨ।
ਲੋਕ ਸੇਵਾ ਆਯੋਗ ਦੇ ਪ੍ਰਸ਼ਨ ਤੁਲਨਾਤਮਕ ਰੂਪ ਤੋਂ ਅਲੱਗ ਤਰ੍ਹਾਂ ਤੋਂ ਪੁੱਛੇ ਜਾਂਦੇ ਹਨ। ਇਸ ਦੇ ਪਿੱਛੇ ਮੰਸ਼ਾ ਹੁੰਦੀ ਹੈ ਕਿ ਵਿਦਿਆਰਥੀ ਅਵਧਾਰਣਤਮਕ ਰੂਪ ਤੋਂ ਸਹੀ ਜਵਾਬ ਦੇ ਸਕੇ। ਪ੍ਰਸ਼ਨ ਪੁੱਛਣ ਦੇ ਪਿੱਛੇ ਇਹ ਵੀ ਮੰਸ਼ ਹੋ ਸਕਦੀ ਹੈ ਕਿ ਵਿਦਿਆਰਥੀ ਅਜਿਹੇ ਪ੍ਰਸ਼ਨਾਂ ਦਾ ਉੱਤਰ ਕਿਸ ਦ੍ਰਿਸ਼ਟੀਕੋਣ ਦੇ ਨਾਲ ਦਿੰਦਾ ਹੈ।