ਅਯੁੁੱਧਿਆ: ਮਕਰ ਸੰਕ੍ਰਾਂਤੀ ਤੋਂ ਸ਼ੁਰੂ ਹੋਵੇਗਾ ‘ਰਾਮ ਮੰਦਰ’ ਦਾ ਨਿਰਮਾਣ ਕੰਮ

01/09/2021 5:47:38 PM

ਅਯੁੱਧਿਆ— ਸ਼੍ਰੀਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਸੀਨੀਅਰ ਮੈਂਬਰ ਅਨਿਲ ਮਿਸ਼ਰਾ ਨੇ ਅੱਜ ਯਾਨੀ ਕਿ ਸ਼ਨੀਵਾਰ ਨੂੰ ਕਿਹਾ ਕਿ ਮਕਰ ਸੰਕ੍ਰਾਂਤੀ ਤੋਂ ਸ਼੍ਰੀਰਾਮ ਜਨਮ ਭੂਮੀ ’ਤੇ ਬਿਰਾਜਮਾਨ ਰਾਮ ਲੱਲਾ ਦੇ ਮੰਦਰ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ। ਮਿਸ਼ਰਾ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੀਰਾਮ ਜਨਮ ਭੂਮੀ ਮੰਦਰ ਨਿਰਮਾਣ ਲਈ ਤਰਾਸ਼ੇ ਗਏ ਪੱਥਰਾਂ ਦੀ ਸਫਾਈ ਦਾ ਕੰਮ ਤੇਜ਼ੀ ਨਾਲ ਸ਼ੁਰੂ ਹੋ ਗਿਆ ਹੈ। ਮੰਦਰ ਨਿਰਮਾਣ ਤੱਕ ਵਿਗਿਆਨਕ ਤਕਨੀਕੀ ਗਤੀਵਿਧੀਆਂ ਦਾ ਕੰਮ ਚੱਲਦਾ ਰਹੇਗਾ, ਤਾਂ ਕਿ ਮੰਦਰ ਨੂੰ ਕਈ ਹਜ਼ਾਰਾਂ ਸਾਲ ਤੱਕ ਸੁਰੱਖਿਅਤ ਰੱਖਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਅਜੇ ਹਾਲ ਹੀ ਵਿਚ ਵਿਗਿਆਨਕ ਗਤੀਵਿਧੀਆਂ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਹੀ ਕਾਰਨ ਹੈ ਕਿ ਜ਼ਮੀਨ ਦੀ ਅੰਦਰੂਨੀ ਸਥਿਤੀ ਦਾ ਅਧਿਐਨ ਵੀ ਕੀਤਾ ਜਾ ਰਿਹਾ ਹੈ।

ਮਿਸ਼ਰਾ ਨੇ ਇਸ ਦੇ ਨਾਲ ਹੀ ਕਿਹਾ ਕਿ ਮੰਦਰ ਨਿਰਮਾਣ ’ਚ ਧਨ ਦੀ ਕਮੀ ਆਉਣ ਦਾ ਕੋਈ ਸਵਾਲ ਹੀ ਨਹੀਂ ਉਠਦਾ, ਕਿਉਂਕਿ ਪੂਰੇ ਦੇਸ਼ ਦੇ ਸਹਿਯੋਗ ਨਾਲ ਮੰਦਰ ਦਾ ਨਿਰਮਾਣ ਸੰਭਵ ਹੈ। ਉਨ੍ਹਾਂ ਕਿਹਾ ਕਿ ਰਾਮ ਲੱਲਾ ਦਾ ਸ਼ਾਮ ਦੀ ਆਰਤੀ ਦੇ ਦਰਸ਼ਨ ਕਰਨਾ ਸ਼ਰਧਾਲੂਆਂ ਲਈ ਆਸਾਨ ਹੋ ਜਾਵੇਗਾ, ਕਿਉਂਕਿ ਸ਼੍ਰੀਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਸ਼ਰਧਾਲੂਆਂ ਨੂੰ ਪਾਸ ਦੇਣ ਦਾ ਫ਼ੈਸਲਾ ਲਿਆ ਹੈ। ਇਸ ਸਹੂਲਤ ਦਾ ਲਾਭ ਹੁਣ ਆਮ ਦਰਸ਼ਨ ਕਰਨ ਵਾਲੇ ਸ਼ਰਧਾਲੂ ਵੀ ਲੈਣ ਸਕਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਸ਼੍ਰੀਰਾਮ ਜਨਮ ਭੂਮੀ ਕੰਪਲੈਕਸ ਵਿਚ ਕੋਈ ਵੀ ਸ਼ਰਧਾਲੂ ਮੋਬਾਇਲ, ਕੈਮਰਾ ਜਾਂ ਕੋਈ ਵੀ ਪਾਬੰਦੀਸ਼ੁਦਾ ਸਮੱਗਰੀ ਨਹੀਂ ਲੈ ਜਾ ਸਕੇਗਾ। ਸਾਰੇ ਸ਼ਰਧਾਲੂਆਂ ਨੂੰ ਸੁਰੱਖਿਆ ਨਿਰਦੇਸ਼ਾਂ ਦਾ ਪਾਲਣ ਕਰਨਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਮੰਦਰ ਨਿਰਮਾਣ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ, ਜੋ ਕਿ ਮਕਰ ਸੰ¬ਕ੍ਰਾਂਤੀ ਤੋਂ ਸ਼ੁਰੂ ਹੋ ਜਾਣਗੀਆਂ। ਰਾਮ ਮੰਦਰ ਨਿਰਮਾਣ ਦਾ ਕੰਮ 4-5 ਸਾਲਾਂ ’ਚ ਪੂਰਾ ਕਰ ਲਿਆ ਜਾਵੇਗਾ। 


Tanu

Content Editor

Related News