CM ਸੁੱਖੂ ਵੱਲੋਂ ਚੰਬਾ ''ਚ ਬਹੁਮੰਜ਼ਿਲਾ ਪਾਰਕਿੰਗ, ਮਿੰਨੀ ਸਕੱਤਰੇਤ ਬਣਾਉਣ ਦਾ ਐਲਾਨ

Tuesday, Mar 12, 2024 - 09:19 PM (IST)

CM ਸੁੱਖੂ ਵੱਲੋਂ ਚੰਬਾ ''ਚ ਬਹੁਮੰਜ਼ਿਲਾ ਪਾਰਕਿੰਗ, ਮਿੰਨੀ ਸਕੱਤਰੇਤ ਬਣਾਉਣ ਦਾ ਐਲਾਨ

ਚੰਬਾ — ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਮੰਗਲਵਾਰ ਨੂੰ ਚੰਬਾ ਦੇ ਚੌਗਾਨ 'ਚ ਇਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਚੰਬਾ 'ਚ ਬਹੁਮੰਜ਼ਿਲਾ ਪਾਰਕਿੰਗ, ਮਿੰਨੀ ਸਕੱਤਰੇਤ, ਇਨਡੋਰ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ। ਸੁੱਖੂ ਨੇ ਗ੍ਰਾਮ ਪੰਚਾਇਤ ਉਦੈਪੁਰ ਵਿੱਚ ਰਾਜੀਵ ਗਾਂਧੀ ਮਾਡਲ ਡੇਅ-ਬੋਰਡਿੰਗ ਸਕੂਲ, ਚੰਬਾ ਚੌਗਾਨ ਦੇ ਸੁੰਦਰੀਕਰਨ ਲਈ 20 ਲੱਖ ਰੁਪਏ, ਚੰਬਾ ਹੈਲੀਪੋਰਟ ਲਈ 13 ਕਰੋੜ ਰੁਪਏ, ਸਾਹੋ ਵਿੱਚ ਸਬ-ਤਹਿਸੀਲ ਅਤੇ ਜਲ ਸ਼ਕਤੀ ਵਿਭਾਗ ਦੀ ਸਬ-ਡਵੀਜ਼ਨ ਖੋਲ੍ਹਣ, ਸਾਹੋ ਵਿੱਚ ਖੇਡ ਮੈਦਾਨ ਦੀ ਉਸਾਰੀ ਲਈ ਮਨਜ਼ੂਰੀ ਦਿੱਤੀ। 

ਉਦੈਪੁਰ ਵਿੱਚ ਆਯੁਰਵੈਦਿਕ ਡਿਸਪੈਂਸਰੀ, ਚੂਲੀਹਾਰਾ ਵਿੱਚ ਪੀਐਚਸੀ ਅਤੇ ਆਈਟੀਆਈ ਚੰਬਾ ਵਿੱਚ ਪਲੰਬਿੰਗ ਅਤੇ ਫਿਟਰ ਕੋਰਸ ਸ਼ੁਰੂ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਸਾਰਿਆਂ ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ, ਜਿਨ੍ਹਾਂ ਦੀ ਸੂਚੀ ਉਨ੍ਹਾਂ ਨੂੰ ਵਿਧਾਇਕ ਵੱਲੋਂ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਚੰਬਾ ਵਿੱਚ 275 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ।


author

Inder Prajapati

Content Editor

Related News