ਮੰਤਰੀ ਦਾ ਪੁੱਤਰ ਲੋਕਾਂ ਨੂੰ ਕੁਚਲੇ ਤਾਂ ਯਕੀਨੀ ਰੂਪ ਨਾਲ ਦੇਸ਼ ਦਾ ਸੰਵਿਧਾਨ ਖ਼ਤਰੇ ’ਚ ਹੈ : ਰਾਹੁਲ ਗਾਂਧੀ

Tuesday, Oct 05, 2021 - 01:26 PM (IST)

ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਲਖੀਮਪੁਰ ਦੀ ਘਟਨਾ ’ਤੇ ਕਿਹਾ ਕਿ ਜੇਕਰ ਕਿਸੇ ਜਨਾਨੀ ਨੂੰ ਬਿਨਾਂ ਐੱਫ.ਆਈ.ਆਰ. ਦੇ ਹਿਰਾਸਤ ’ਚ ਰੱਖਿਆ ਜਾਂਦਾ ਹੈ ਅਤੇ ਕਿਸੇ ਮੰਤਰੀ ਦਾ ਬੇਟਾ ਸੱਤਿਆਗ੍ਰਹੀਆਂ ਨੂੰ ਆਪਣੀ ਗੱਡੀ ਨਾਲ ਕੁਚਲਦਾ ਹੈ ਤਾਂ ਯਕੀਨੀ ਰੂਪ ਨਾਲ ਦੇਸ਼ ਦਾ ਸੰਵਿਧਾਨ ਖ਼ਤਰੇ ’ਚ ਹੈ। ਰਾਹੁਲ ਨੇ ਮੰਗਲਵਾਰ ਨੂੰ ਇੱਥੇ ਜਾਰੀ ਇਕ ਬਿਆਨ ’ਚ ਕਿਹਾ,‘‘ਸਰਕਾਰ ਲਗਾਤਾਰ ਗਲਤ ਕਦਮ ਚੁੱਕ ਰਹੀ ਹੈ ਅਤੇ ਉਸ ਦੇ ਹਰ ਕਦਮ ਨਾਲ ਦੇਸ਼ ਦਾ ਸੰਵਿਧਾਨ ਖ਼ਤਰੇ ’ਚ ਆ ਰਿਹਾ ਹੈ।’’

ਇਹ ਵੀ ਪੜ੍ਹੋ : ਹਿਰਾਸਤ ’ਚ ਲਈ ਗਈ ਪ੍ਰਿਯੰਕਾ ਹਾਰ ਮੰਨਣ ਵਾਲਿਆਂ ’ਚ ਨਹੀਂ : ਰਾਹੁਲ ਗਾਂਧੀ

ਉਨ੍ਹਾਂ ਕਿਹਾ,‘‘ਇਕ ਮੰਤਰੀ ਦਾ ਪੁੱਤਰ ਜੇਕਰ ਆਪਣੀ ਗੱਡੀ ਦੇ ਹੇਠਾਂ ਸੱਤਿਆਗ੍ਰਹੀ ਕਿਸਾਨਾਂ ਨੂੰ ਕੁਚਲ ਦੇਵੇ ਤਾਂ ਦੇਸ਼ ਦਾ ਸੰਵਿਧਾਨ ਖ਼ਤਰੇ ’ਚ ਹੈ। ਜੇਕਰ ਵੀਡੀਓ ਦੇ ਸਾਹਮਣੇ ਆਉਣਤੋਂ ਬਾਅਦ ਵੀ ਉਸ ਨੂੰ ਹਿਰਾਸਤ ’ਚ ਨਾ ਲਿਆ ਜਾਵੇ ਤਾਂ ਦੇਸ਼ ਦਾ ਸੰਵਿਧਾਨ ਖ਼ਤਰੇ ’ਚ ਹੈ।’’ ਉਨ੍ਹਾਂ ਨੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਹਿਰਾਸਤ ਨੂੰ ਵੀ ਸੰਵਿਧਾਨ ’ਤੇ ਖ਼ਤਰਾ ਦੱਸਿਆ ਅਤੇ ਕਿਹਾ,‘‘ਜੇਕਰ ਇਕ ਮਹਿਲਾ ਨੇਤਾ ਨੂੰ 30 ਘੰਟਿਆਂ ਤੱਕ ਬਿਨਾਂ ਐੱਫ.ਆਈ.ਆਰ. ਦੇ ਹਿਰਾਸਤ ’ਚ ਰੱਖਿਆ ਜਾਵੇ ਤਾਂ ਦੇਸ਼ ਦਾ ਸੰਵਿਧਾਨ ਖ਼ਤਰੇ ’ਚ ਹੈ। ਜੇਕਰ ਕਤਲ ਹੋਏ ਪੀੜਤਾਂ ਦੇ ਪਰਿਵਾਰਾਂ ਨਾਲ ਕਿਸੇ ਨੂੰ ਨਾ ਮਿਲਣ ਦਿੱਤਾ ਜਾਵੇ ਤਾਂ ਦੇਸ਼ ਦਾ ਸੰਵਿਧਾਨ ਖ਼ਤਰੇ ’ਚ ਹੈ। ਜੇਕਰ ਇਹ ਵੀਡੀਓ ਕਿਸੇ ਨੂੰ ਦੁਖ਼ੀ ਨਹੀਂ ਕਰਦਾ ਤਾਂ ਮਨੁੱਖਤਾ ਵੀ ਖ਼ਤਰੇ ’ਚ ਹੈ।’’

ਇਹ ਵੀ ਪੜ੍ਹੋ : ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ 28 ਘੰਟਿਆਂ ਬਾਅਦ ਵੀ ਹਿਰਾਸਤ ’ਚ , PM ਮੋਦੀ ਨੂੰ ਟਵੀਟ ਕਰ ਪੁੱਛਿਆ ਸਵਾਲ

ਨੋਟ :  ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News