ਯੋਗੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਕਾਂਗਰਸੀਆਂ ਦੀ ਪੁਲਸ ਨਾਲ ਝੜਪ

08/14/2017 5:27:58 PM

ਗੋਰਖਪੁਰ—ਗੋਰਖਪੁਰ ਦੇ ਬੀ.ਆਰ.ਡੀ. ਮੈਡੀਕਲ ਕਾਲਜ ਦੀ ਘਟਨਾ ਨੂੰ ਲੈ ਕੇ ਰਾਜਨੀਤੀ ਗਰਮ ਹੋ ਗਈ ਹੈ। ਸੋਮਵਾਰ ਨੂੰ ਕਾਂਗਰਸ ਪ੍ਰਦੇਸ਼ ਪ੍ਰਧਾਨ ਰਾਜ ਬੱਬਰ ਦੇ ਅਗਵਾਈ 'ਚ ਕਾਂਗਰਸੀ ਕਾਰਜਕਰਤਾ ਜੀ.ਪੀ.ਓ. 'ਤੇ ਇਕੱਠੇ ਹੋਏ, ਜਿੱਥੇ ਪ੍ਰਦੇਸ਼ ਪ੍ਰਧਾਨ ਨੇ ਮ੍ਰਿਤਕ ਬੱਚਿਆਂ ਨੂੰ ਸ਼ਰਧਾਂਜ਼ਲੀ ਦਿੱਤੀ। ਇਸ ਦੇ ਬਾਅਦ ਰਾਜ ਬੱਬਰ ਆਪਣੇ ਕਾਫਲੇ ਦੇ ਨਾਲ ਵਿਧਾ ਸਭਾ ਦੇ ਵੱਲ ਕੂਚ ਕਰਨ ਚਲੇ ਗਏ। ਵਿਧਾਨ ਸਭਾ ਪਹੁੰਚਣ ਤੋਂ ਪਹਿਲਾਂ ਪੁਲਸ ਨੇ ਕਾਂਗਰਸੀ ਕਾਰਜਕਰਤਾਵਾਂ ਨੂੰ ਰੋਕ ਲਿਆ, ਜਿਸ ਦੇ ਚਲਦੇ ਦੋਵਾਂ 'ਚ ਝੜਪ ਹੋ ਗਈ। ਝੜਪ ਦੇ ਚਲਦੇ ਨੌਬਤ ਲਾਠੀਚਾਰਜ ਤੱਕ ਆ ਪਹੁੰਚੀ। ਕਿਸੇ ਤਰ੍ਹਾਂ ਨਾਲ ਪੁਲਸ ਨੇ ਮਾਮਲਾ ਸ਼ਾਂਤ ਕਰਵਾਇਆ।
ਪ੍ਰਦਰਸ਼ਨ ਦੌਰਾਨ ਪ੍ਰਦੇਸ਼ ਪ੍ਰਧਾਨ ਨੇ ਕਿਹਾ ਕਿ ਬੀ.ਆਰ.ਡੀ. 'ਚ ਬੱਚਿਆਂ ਦੀ ਮੌਤ ਆਕਸੀਜਨ ਦੀ ਕਮੀ ਨਾਲ ਹੋਈ ਹੈ, ਪਰ ਸਰਕਾਰ ਇਸ ਨੂੰ ਲੁਕਾਉਣ ਦੇ ਲਈ ਲੇਪਾਪੋਥੀ ਕਰ ਰਹੀ ਹੈ। ਰਾਜ ਬੱਬਰ ਨ ਕਿਹਾ ਕਿ ਆਕਸੀਜਨ ਕੰਪਨੀ ਵੱਲੋਂ ਹਸਪਤਾਲ ਨੂੰ ਪੇਮੇਂਟ ਦੇ ਲਈ ਕਈ ਯਾਦ ਪੱਤਰ ਲਿਖੇ ਗਏ, ਪਰ ਹਸਪਤਾਲ ਦੇ ਵੱਲੋਂ ਤੋਂ ਭੁਗਤਾਨ ਨਹੀਂ ਕੀਤਾ ਗਿਆ। 5 ਅਗਸਤ ਨੂੰ ਲਖਨਊ ਤੋਂ ਗੋਰਖਪੁਰ ਹਸਪਤਾਲ ਦੇ ਲਈ ਪੈਸਾ ਪਹੁੰਚਿਆ, ਪਰ 6 ਅਤੇ 7 ਦੀ ਛੁੱਟੀ ਅਤੇ 9 ਤਾਰੀਖ ਨੂੰ ਮੁੱਖ ਮੰਤਰੀ ਦੇ ਗੋਰਖਪੁਰ ਦੌਰੇ ਨੂੰ ਲੈ ਕੇ ਹਸਪਤਾਲ ਪ੍ਰਸ਼ਾਸਨ ਉਨ੍ਹਾਂ ਦੀ ਪ੍ਰਾਹੁਣਚਾਰੀ 'ਚ ਲੱਗਿਆ ਰਿਹਾ। 
ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹਸਪਤਾਲ 'ਚ ਹੋਈ ਬੱਚਿਆਂ ਦੀ ਮੌਤ ਦੀ ਜ਼ਿੰਮੇਦਾਰ ਯੋਗੀ ਸਰਕਾਰ ਅਤੇ ਉਸ ਦੇ ਮੰਤਰੀ ਹਨ। ਉੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਰਾਜ ਬੱਬਰ ਨੇ ਆਪਣੇ ਕਾਰਜਕਰਤਾਵਾਂ ਨੂੰ ਨਸੀਅਤ ਵੀ ਦਿੱਤੀ। ਕਾਰਜਕਰਤਾਵਾਂ ਨੇ ਜਦੋਂ ਉਗਰਤਾ ਦਿਖਾਈ ਤਾਂ ਰਾਜ ਬੱਬਰ ਨੇ ਉਨ੍ਹਾਂ ਨੂੰ ਪਿੱਛੇ ਹਟਾਇਆ।


Related News