ਲੋਕ ਸਭਾ ਚੋਣਾਂ 2024: ਚੋਣ ਪ੍ਰਚਾਰ ਦੇ ਅਖ਼ੀਰਲੇ ਦਿਨ ਪੰਜਾਬ ਆਉਣਗੇ ਯੋਗੀ ਅਦਿੱਤਿਆਨਾਥ, 2 ਜਗ੍ਹਾ ਕਰਨਗੇ ਰੈਲੀਆਂ
Thursday, May 30, 2024 - 08:51 AM (IST)
ਲੁਧਿਆਣਾ (ਵੈੱਬ ਡੈਸਕ): ਪੰਜਾਬ ਸਮੇਤ ਬਾਕੀ ਹਲਕਿਆਂ ਵਿਚ ਅੱਜ ਲੋਕ ਸਭਾ ਚੋਣਾਂ 2024 ਲਈ ਚੋਣ ਪ੍ਰਚਾਰ ਰੁੱਕ ਜਾਵੇਗਾ। ਚੋਣ ਪ੍ਰਚਾਰ ਅਖ਼ੀਰਲੇ ਦਿਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਅੱਜ ਪੰਜਾਬ ਆਉਣਗੇ। ਇਸ ਦੌਰਾਨ ਉਹ 2 ਰੈਲੀਆਂ ਕਰਨਗੇ। ਉਹ ਅੱਜ ਸ੍ਰੀ ਅਨੰਦਪੁਰ ਸਾਹਿਬ ਅਤੇ ਲੁਧਿਆਣਾ ਵਿਚ ਚੋਣ ਪ੍ਰਚਾਰ ਕਰਨਗੇ। ਦੂਜੇ ਪਾਸੇ ਕਿਸਾਨਾਂ ਦੇ ਵਿਰੋਧ ਨੂੰ ਧਿਆਨ ਵਿਚ ਰੱਖਦਿਆਂ ਸੁਰੱਖਿਆ ਦੇ ਵੀ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ 'ਚ ਬੋਲੇ ਰਾਹੁਲ ਗਾਂਧੀ: PM ਮੋਦੀ ਨੇ ਅੰਬਾਨੀ-ਅਡਾਨੀ ਦੇ ਫਾਇਦੇ ਲਈ ਖ਼ਤਮ ਕੀਤੇ ਪੰਜਾਬ ਦੇ ਛੋਟੇ ਉਦਯੋਗਪਤੀ
ਸ੍ਰੀ ਅਨੰਦਪੁਰ ਸਾਹਿਬ ਹਲਕੇ ਲਈ ਉਹ ਮੋਹਾਲੀ ਵਿਚ ਰੈਲੀ ਕਰਨਗੇ। ਉਹ ਤਕਰੀਬਨ ਡੇਢ ਵਜੇ ਇੱਥੇ ਪਹੁੰਚਣਗੇ। ਇਸ ਦੌਰਾਨ ਉਹ ਸ੍ਰੀ ਅਨੰਦਪੁਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਸੁਭਾਸ਼ ਸ਼ਰਮਾ ਲਈ ਵੋਟ ਮੰਗਣਗੇ। ਇਸ ਮਗਰੋਂ ਉਹ ਲੁਧਿਆਣਾ ਜਾਣਗੇ ਅਤੇ ਉੱਥੋਂ ਪਾਰਟੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨਗੇ। ਲੁਧਿਆਣਾ ਵਿਚ ਉਨ੍ਹਾਂ ਦੀ ਰੈਲੀ ਤਕਰੀਬਨ ਢਾਈ ਵਜੇ ਹੋਵੇਗੀ। ਇਸ ਤੋਂ ਪਹਿਲਾਂ ਯੋਗੀ ਅਦਿੱਤਿਆਨਾਥ ਚੰਡੀਗੜ੍ਹ ਵਿਚ ਵੀ ਰੈਲੀ ਕਰ ਚੁੱਕੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8