ਮਹਾਰਾਸ਼ਟਰ ''ਚ ਕਾਂਗਰਸ ਨੇ ਉਤਾਰੇ ਕੁੱਲ 145 ਉਮੀਦਵਾਰ, ਕਈ ਸੀਨੀਅਰ ਨੇਤਾਵਾਂ ਨੂੰ ਟਿਕਟ

Friday, Oct 04, 2019 - 04:45 PM (IST)

ਮਹਾਰਾਸ਼ਟਰ ''ਚ ਕਾਂਗਰਸ ਨੇ ਉਤਾਰੇ ਕੁੱਲ 145 ਉਮੀਦਵਾਰ, ਕਈ ਸੀਨੀਅਰ ਨੇਤਾਵਾਂ ਨੂੰ ਟਿਕਟ

ਨਵੀਂ ਦਿੱਲੀ/ਮੁੰਬਈ—ਕਾਂਗਰਸ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਅੱਜ ਭਾਵ ਸ਼ੁੱਕਰਵਾਰ ਨੂੰ 5 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਇਸ ਦੇ ਨਾਲ ਹੀ ਪਾਰਟੀ ਕੁੱਲ 145 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ, ਜਿਨ੍ਹਾਂ 'ਚ ਸਾਬਕਾ ਮੁੱਖ ਮੰਤਰੀ ਪ੍ਰਿਥਵੀ ਰਾਜ ਚਵਾਨ ਅਤੇ ਅਸ਼ੋਕ ਚਵਾਨ ਸਮੇਤ ਕਈ ਸੀਨੀਅਰ ਨੇਤਾਵਾਂ ਦੇ ਨਾਂ ਸ਼ਾਮਲ ਹਨ। ਪਾਰਟੀ ਦੀ ਪੰਜਵੀਂ ਲਿਸਟ 'ਚ ਕੁਡਾਲ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਬਦਲਿਆ ਗਿਆ ਹੈ। ਕਾਂਗਰਸ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਨਾਲ ਗਠਜੋੜ ਤਹਿਤ 125 ਸੀਟਾਂ 'ਤੇ ਚੋਣ ਲੜਨ ਵਾਲੀ ਸੀ ਪਰ ਛੋਟੀਆਂ ਪਾਰਟੀਆਂ ਲਈ ਛੱਡੀਆਂ ਗਈਆਂ ਸੀਟਾਂ 'ਤੇ ਗੱਲ ਨਾ ਬਣ ਸਕਣ ਤੋਂ ਬਾਅਦ ਉਸ ਨੇ 140 ਤੋਂ ਜ਼ਿਆਦਾ ਸੀਟਾਂ 'ਤੇ ਲੜਨ ਦਾ ਫੈਸਲਾ ਕੀਤਾ। ਕਾਂਗਰਸ ਨੇ ਸੂਬਾ ਵਿਧਾਨ ਸਭਾ ਚੋਣਾਂ 'ਚ ਆਪਣੇ ਲਗਭਗ ਸਾਰੇ ਮਹਾਰਥੀਆਂ 'ਤੇ ਦਾਅ ਲਾਇਆ ਹੈ।


author

Iqbalkaur

Content Editor

Related News