ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ, ਕਿਉਂ ਸੈਂਟਰਲ ਵਿਸਟਾ ਪ੍ਰਾਜੈਕਟ ਦਾ ਵਿਰੋਧ ਕਰ ਰਹੀ ਹੈ ਕਾਂਗਰਸ

Saturday, Jun 05, 2021 - 10:12 AM (IST)

ਹਿਮਾਚਲ/ਨਵੀਂ ਦਿੱਲੀ- ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਅਨੁਰਾਗ ਠਾਕੁਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੈਂਟਰਲ ਵਿਸਟਾ ਪ੍ਰਾਜੈਕਟ ਗਾਂਧੀ ਪਰਿਵਾਰ ਦੇ ਨਾਮ 'ਤੇ ਨਹੀਂ ਹੋਣ ਕਾਰਨ ਕਾਂਗਰਸ ਪਰੇਸ਼ਾਨ ਹੈ। ਨਾਲ ਹੀ ਉਨ੍ਹਾਂ ਨੇ ਵਿਰੋਧੀ ਦਲ 'ਤੇ ਇਹ ਕਹਿੰਦੇ ਹੋਏ ਢੋਂਗ ਕਰਨ ਦਾ ਦੋਸ਼ ਲਗਾਇਆ ਕਿ ਅਜਿਹੇ ਹੀ ਪ੍ਰਾਜੈਕਟ ਉਸ ਦੇ ਸ਼ਾਸਿਤ ਸੂਬਿਆਂ 'ਚ ਜਾਰੀ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸੈਂਟਰਲ ਵਿਸਟਾ ਪ੍ਰਾਜੈਕਟ ਦੇਸ਼ ਦੀ ਜਨਤਾ ਦਾ ਹੈ ਅਤੇ ਇਹ ਉਨ੍ਹਾਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਆਕਾਰ ਦੇਵੇਗਾ, ਜੋ ਨਾ ਸਿਰਫ਼ ਦੇਸ਼ ਦੇ ਗਰੀਬਾਂ ਦੇ ਜੀਵਨ 'ਚ ਤਬਦੀਲੀ ਲਿਆਏਗਾ ਸਗੋਂ ਭਾਰਤ ਨੂੰ ਆਰਥਿਕ 'ਮਹਾਸ਼ਕਤੀ' ਵੀ ਬਣਾਏਗਾ। ਠਾਕੁਰ ਨੇ ਕਿਹਾ,''ਕਾਂਗਰਸ ਦੀ ਤਰ੍ਹਾਂ ਇਸ ਪ੍ਰਾਜੈਕਟ ਦਾ ਨਾਮ ਇਕ ਪਰਿਵਾਰ ਦੇ ਨਾਮ 'ਤੇ ਨਹੀਂ ਹੈ। ਮੈਂ ਕਾਂਗਰਸ ਦੀ ਪਰੇਸ਼ਾਨੀ ਸਮਝ ਸਕਦਾ ਹਾਂ ਕਿਉਂਕਿ ਉਸ ਨੇ ਇਸ ਪ੍ਰਾਜੈਕਟ ਨੂੰ ਗਾਂਧੀ ਪਰਿਵਾਰ ਦੇ ਨਾਮ 'ਤੇ ਰੱਖਣ ਦਾ ਇਕ ਮੌਕਾ ਗੁਆ ਦਿੱਤਾ। ਕਾਂਗਰਸ ਦੀ ਅਗਵਾਈ ਨੂੰ ਨਾਗਰਿਕ ਸ਼ਾਸਤਰ ਦਾ ਪਾਠ ਸਮਝ ਆਉਣਾ ਚਾਹੀਦਾ। ਅਧਿਕਾਰਤ ਨਿਵਾਸ ਅਤੇ ਦਫ਼ਤਰ ਦੇਸ਼ ਦੇ ਹੁੰਦੇ ਹਨ, ਵਿਅਕਤੀਗੱਤ ਨਹੀਂ ਹੁੰਦੇ।''

ਇਹ ਵੀ ਪੜ੍ਹੋ : ਕਾਂਗਰਸ ਸ਼ਾਸਿਤ ਸੂਬਿਆਂ 'ਚ ਹੋ ਰਹੀ ਹੈ ਵੈਕਸੀਨ ਦੀ ਕਾਲਾਬਾਜ਼ਾਰੀ ਅਤੇ ਬਰਬਾਦੀ : ਅਨੁਰਾਗ ਠਾਕੁਰ

ਸੈਂਟਰਲ ਵਿਸਟਾ ਪ੍ਰਾਜੈਕਟ ਦਾ ਵਿਰੋਧ ਕਰਨ ਲਈ ਕਾਂਗਰਸ ਨੂੰ ਲੰਮੇਂ ਹੱਥੀਂ ਲੈਂਦੇ ਹੋਏ ਕੇਂਦਰੀ ਵਿੱਤ ਰਾਜ ਮੰਤਰੀ ਠਾਕੁਰ ਨੇ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਰਾਜਸਥਾਨ, ਛੱਤੀਸਗੜ੍ਹ ਅਤੇ ਕਾਂਗਰਸ ਸਮਰਥਿਤ ਮਹਾਰਾਸ਼ਟਰ ਦੇ ਮੁੱਖ ਮੰਤਰੀਆਂ ਤੋਂ ਕਿਉਂ ਨਹੀਂ ਪੁੱਛਿਆ, ਜਦੋਂ ਉਨ੍ਹਾਂ ਦੇ ਸੂਬਿਆਂ 'ਚ ਅਜਿਹੇ ਹੀ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ। ਇਕ ਬਿਆਨ 'ਚ ਉਨ੍ਹਾਂ ਨੇ ਦਾਅਵਾ ਕੀਤਾ ਕਿ ਕਾਂਗਰਸ ਸ਼ਾਸਿਤ ਰਾਜਸਥਾਨ ਨੇ 125 ਕਰੋੜ ਰੁਪਏ ਤੱਕ ਦੀ ਮੁੜ ਨਿਰਮਾਣ ਅਤੇ ਬੁਨਿਆਦੀ ਢਾਂਚਾ ਪ੍ਰਾਜੈਕਟ ਦੀ ਮਨਜ਼ੂਰੀ ਦਿੱਤੀ ਹੈ, ਜਦੋਂ ਕਿ ਮਹਾਰਾਸ਼ਟਰ ਸਰਕਾਰ ਨਰੀਮਨ ਪੁਆਇੰਟ ਖੇਤਰ 'ਚ ਵਿਧਾਇਕਾਂ ਲਈ 900 ਕਰੋੜ ਰੁਪਏ ਦੇ ਰਿਹਾਇਸ਼ ਪ੍ਰਾਜੈਕਟ ਦਾ ਨਿਰਮਾਣ ਕਰ ਰਹੀ ਹੈ। ਉਨ੍ਹਾਂ ਕਿਹਾ,''ਕਾਂਗਰਸ ਦੀ ਆਦਤ ਹੈ ਕਿ ਗਲਤ ਧਾਰਨਾ ਬਣਾਉਣ ਦੀ ਪਰ ਸੱਚਾਈ ਸਾਹਮਣੇ ਆਉਂਦੇ ਹੀ ਉਹ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਬਿਖਰ ਜਾਂਦੀ ਹੈ। ਨਵੇਂ ਸੰਸਦ ਭਵਨ ਦੇ ਨਿਰਮਾਣ ਦੀ ਮੰਗ ਦਹਾਕਿਆਂ ਪਹਿਲਾਂ ਉੱਠੀ ਸੀ। ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ 2012 'ਚ ਇਸ ਬਾਰੇ ਇਕ ਚਿੱਠੀ ਵੀ ਲਿਖੀ ਸੀ। ਇਸ ਨਾਲ ਕਾਂਗਰਸ ਦਾ ਢੋਂਗ ਬੇਨਕਾਬ ਹੁੰਦਾ ਹੈ।''


DIsha

Content Editor

Related News