ਕਾਂਗਰਸ ਨੇ ਪ੍ਰਸ਼ਾਂਤ ਕਿਸ਼ੋਰ ’ਤੇ ਵਿੰਨ੍ਹਿਆ ਨਿਸ਼ਾਨਾ, ‘ਕੰਸਲਟੈਂਟ’ ਦੀ ਕੋਈ ਵਿਚਾਰਧਾਰਾ ਨਹੀਂ ਹੁੰਦੀ
Saturday, Oct 30, 2021 - 03:53 PM (IST)
ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਇਕ ਤਾਜ਼ਾ ਟਿੱਪਣੀ ਨੂੰ ਲੈ ਕੇ ਸ਼ੁੱਕਰਵਾਰ ਉਨ੍ਹਾਂ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕੰਸਲਟੈਂਟ (ਸਲਾਹਕਾਰ) ਦੀ ਕੋਈ ਵਿਚਾਰਧਾਰਾ ਨਹੀਂ ਹੁੰਦੀ ਅਤੇ ਕਿਸ਼ੋਰ ਨੂੰ ਦੂਜਿਆਂ ਨੂੰ ਭਾਸ਼ਣ ਦੇਣ ਤੋਂ ਪਹਿਲਾਂ ਖੁਦ ਇਹ ਤੈਅ ਕਰ ਲੈਣਾ ਚਾਹੀਦਾ ਹੈ ਕਿ ਉਹ ਖੁਦ ਕੀ ਹਨ। ਪਾਰਟੀ ਦੇ ਬੁਲਾਰੇ ਪਵਨ ਖੇੜਾ ਨੇ ਸ਼ੁੱਕਰਵਾਰ ਕਿਹਾ ਕਿ ਕੰਸਲਟੈਂਟ ਆਪਣੇ ਆਪ ਨੂੰ ਜਿੰਨਾ ਅਹਿਮ ਸਮਝਦੇ ਹਨ, ਜੇ ਮੈਂ ਅਤੇ ਉਹ ਵੀ ਉਨ੍ਹਾਂ ਨੂੰ ਇੰਨਾ ਅਹਿਮ ਮੰਨਣ ਲੱਗ ਪੈਣ ਤਾਂ ਫਿਰ ਦੇਸ਼ ਨੂੰ ਇਹ ਕੰਸਲਟੈਂਟਸ ਹੀ ਚਲਾਉਣਗੇ। ਉਨ੍ਹਾਂ ਪ੍ਰਸ਼ਾਂਤ ਕਿਸ਼ੋਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕੀ ਅਸੀਂ ਕਦੀ ਕਿਹਾ ਹੈ ਕਿ ਦੇਸ਼ ਨੂੰ ਭਾਜਪਾ ਤੋਂ ਮੁਕਤ ਹੋਣਾ ਚਾਹੀਦਾ ਹੈ? ਕੰਸਲਟੈਂਟ ਦੀ ਕੋਈ ਵਿਚਾਰਧਾਰਾ ਨਹੀਂ ਹੁੰਦੀ। ਤੁਸੀਂ ਕੰਸਲਟੈਂਟ ਹੋ, ਟੈਕਨੀਸ਼ੀਅਨ ਹੋ, ਰਣਨੀਤੀਕਾਰ ਹੋ, ਕਦੇ ਟੇਬਲ ਦੇ ਇਸ ਪਾਸੇ, ਕਦੇ ਟੇਬਲ ਦੇ ਉਸ ਪਾਸੇ, ਪਹਿਲਾਂ ਆਪਣੇ ਦਿਮਾਗ ਨਾਲ ਸਪੱਸ਼ਟ ਕਰੋ ਕਿ ਤੁਸੀਂ ਕੀ ਹੋ? ਫਿਰ ਭਾਸ਼ਣ ਦਿਓ।
ਦੱਸਣਯੋਗ ਹੈ ਕਿ ਪ੍ਰਸ਼ਾਂਤ ਕਿਸ਼ੋਰ ਨੇ ਆਪਣੀ ਇਕ ਤਾਜ਼ਾ ਟਿੱਪਣੀ ’ਚ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਭਾਰਤੀ ਸਿਆਸਤ ਦੇ ਕੇਂਦਰ ’ਚ ਰਹੇਗੀ ਅਤੇ ਅਗਲੇ ਕਈ ਦਹਾਕਿਆਂ ਤੱਕ ਉਹ ਕਿਤੇ ਜਾਣ ਵਾਲੀ ਨਹੀਂ ਹੈ। ਭਾਰਤੀ ਰਾਜਨੀਤੀ ’ਚ ਅੱਜ ਉਸ ਦਾ ਰੁਤਬਾ ਉਹੀ ਹੈ ਜੋ ਆਜ਼ਾਦੀ ਦੇ ਬਾਅਦ ਤੋਂ ਸ਼ੁਰੂਆਤੀ 40 ਸਾਲਾਂ ਤੱਕ ਕਾਂਗਰਸ ਦਾ ਸੀ। ਪੀ.ਕੇ. ਨੇ ਕਿਹਾ ਕਿ ਜੋ ਲੋਕ ਇਹ ਸੋਚਦੇ ਹਨ ਕਿ ਲੋਕਾਂ ’ਚ ਨਾਰਾਜ਼ਗੀ ਹੈ ਅਤੇ ਜਨਤਾ ਪੀ.ਐੱਮ. ਮੋਦੀ ਨੂੰ ਉਖਾੜ ਸੁੱਟੇਗੀ ਤਾਂ ਅਜਿਹਾ ਬਿਲਕੁੱਲ ਵੀ ਨਹੀਂ ਹੋਣ ਵਾਲਾ ਹੈ। ਹੋ ਸਕਦਾ ਹੈ ਕਿ ਲੋਕ ਮੋਦੀ ਨੂੰ ਉਖਾੜ ਸੁੱਟਣ ਵੀ ਪਰ ਭਾਜਪਾ ਕਿਤੇ ਵੀ ਨਹੀਂ ਜਾਣ ਵਾਲੀ ਹੈ।
ਇਹ ਵੀ ਪੜ੍ਹੋ : ਸਿੰਘੂ ਸਰਹੱਦ ਲਾਠੀਚਾਰਜ: ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਅਤੇ ਸੰਘ ’ਤੇ ਲਾਏ ਗੰਭੀਰ ਇਲਜ਼ਾਮ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ