ਕਾਂਗਰਸ ਦਾ ਮੋਦੀ ਸਰਕਾਰ ’ਤੇ ਤਿੱਖਾ ਵਾਰ, ਕਿਹਾ- BJP ਨੇ ਖੋਹੀਆਂ ਦੇਸ਼ ਵਾਸੀਆਂ ਦੀਆਂ ਖੁਸ਼ੀਆਂ

Sunday, Mar 20, 2022 - 05:05 PM (IST)

ਕਾਂਗਰਸ ਦਾ ਮੋਦੀ ਸਰਕਾਰ ’ਤੇ ਤਿੱਖਾ ਵਾਰ, ਕਿਹਾ- BJP ਨੇ ਖੋਹੀਆਂ ਦੇਸ਼ ਵਾਸੀਆਂ ਦੀਆਂ ਖੁਸ਼ੀਆਂ

ਨਵੀਂ ਦਿੱਲੀ- ਕਾਂਗਰਸ ਪਾਰਟੀ ਨੇ ਕਿਹਾ ਕਿ ਭਾਜਪਾ ਸਰਕਾਰ ਦੀਆਂ ਨੀਤੀਆਂ ਨੇ ਦੇਸ਼ ਦੇ ਲੋਕਾਂ ਦੀਆਂ ਖੁਸ਼ੀਆਂ ਖੋਹਣ ਦਾ ਕੰਮ ਕੀਤਾ ਹੈ। ਇਸ ਦਾ ਨਤੀਜਾ ਹੈ ਕਿ ਦੁਨੀਆ ਦੇ 146 ਦੇਸ਼ਾਂ ਦੀ ਹੈੱਪੀਨੈਸ ਸੂਚੀ ’ਚ ਭਾਰਤ 136ਵੇਂ ਸਥਾਨ ’ਤੇ ਹੈ। ਕਾਂਗਰਸ ਨੇ ਐਤਵਾਰ ਨੂੰ ਆਪਣੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਟਵੀਟ ਕਰ ਕੇ ਕਿਹਾ, ‘‘ਭਾਜਪਾ ਸਰਕਾਰ ਦੀਆਂ ਨੀਤੀਆਂ ਨੇ ਦੇਸ਼ ਵਾਸੀਆਂ ਦੀਆਂ ਖੁਸ਼ੀਆਂ ਨੂੰ ਖੋਹਣ ਦਾ ਕੰਮ ਕੀਤਾ ਹੈ। ਇਸ ਦਾ ਅਸਰ ਵਰਲਡ ਹੈਪੀਨੈੱਸ ਰਿਪੋਰਟ ’ਚ ਵੇਖਣ ਨੂੰ ਮਿਲ ਰਿਹਾ ਹੈ।’’

PunjabKesari

ਕਾਂਗਰਸ ਪਾਰਟੀ ਨੇ ਕਿਹਾ, ‘‘ਦੇਸ਼ ਵਾਸੀਆਂ ਨੇ ਅਜਿਹੇ ‘ਅੱਛੇ ਦਿਨ’ ਦੀ ਤਾਂ ਕਲਪਾਨਾ ਵੀ ਨਹੀਂ ਕੀਤੀ ਸੀ। ਭਾਰਤ ਨੂੰ ਵਰਲਡ ਹੈਪੀਨੈੱਸ ਰਿਪੋਰਟ ’ਚ 146 ਦੇਸ਼ਾਂ ’ਚ 136ਵਾਂ ਸਥਾਨ ਦਿਵਾਉਣ ਵਾਲੇ ਇਵੈਂਟਬਾਜ਼ ਸਰਕਾਰ ਇਸ ਉਪਲੱਬਧੀ ’ਤੇ ਵੱਡੇ ਇਵੈਂਟ ਕਦੋਂ ਆਯੋਜਿਤ ਕਰ ਰਹੀ ਹੈ।’’ ਕਾਂਗਰਸ ਨੇ ਕਿਹਾ ਕਿ ਭਾਜਪਾ ਸਰਕਾਰ ਨੂੰ ਸਮਝਣਾ ਹੋਵੇਗਾ ਕਿ ਦੇਸ਼ ਇਵੈਂਟਬਾਜ਼ੀ ਨਾਲ ਨਹੀਂ, ਨੀਤੀਆਂ ਤੈਅ ਕਰਨ ਨਾਲ ਚੱਲਦਾ ਹੈ। ਪਾਰਟੀ ਨੇ ਤੰਜ਼ ਕੱਸਦੇ ਹੋਏ ਕਿਹਾ ਕਿ ਭਾਜਪਾ ਸਰਕਾਰ ਦੀਆਂ ਉਪਲੱਬਧੀਆਂ ’ਚ ਇਕ ਉਪਲੱਬਧੀ, ਭਾਰਤ ਨੂੰ ਦੁਨੀਆ ਦੇ 11 ਸਭ ਤੋਂ ਨਾਖੁਸ਼ ਦੇਸ਼ਾਂ ’ਚ ਸ਼ਾਮਲ ਕਰਾਉਣਾ ਵੀ ਜੁੜ ਚੁੱਕਾ ਹੈ। ਦੇਸ਼ ਵਾਸੀਆਂ ਦੇ ਸਾਹਮਣੇ ਭਾਜਪਾ ਦੀ ਪੋਲ ਖੁੱਲ੍ਹ ਚੁੱਕੀ ਹੈ- ਸਿਰਫ਼ ਭਾਜਪਾ ਦੇ ‘ਅੱਛੇ ਦਿਨ’ ਆਏ ਹਨ ਅਤੇ ਦੇਸ਼ ਵਾਸੀਆਂ ਦੇ ਬੁਰੇ ਦਿਨ।


author

Tanu

Content Editor

Related News