ਰਸੋਈ ਗੈਸ ਦੀ ਕੀਮਤ ਵਧਣ 'ਤੇ ਬੋਲੇ ਰਣਦੀਪ ਸੁਰਜੇਵਾਲਾ- ਭਾਜਪਾ ਮਾਲੋਮਾਲ, ਜਨਤਾ ਬੇਹਾਲ
Saturday, May 07, 2022 - 01:37 PM (IST)
ਨਵੀਂ ਦਿੱਲੀ (ਵਾਰਤਾ)- ਕਾਂਗਰਸ ਨੇ ਰਸੋਈ ਗੈਸ ਸਿਲੰਡਰ ਦੀ ਕੀਮਤ ਵਧਾਉਣ 'ਤੇ ਸਰਕਾਰ ਦੀ ਤਿੱਖੀ ਆਲੋਚਨਾ ਕਰਦੇ ਹੋਏ ਇਸ ਦੀ ਵੱਡੀ ਕੀਮਤ ਤੁਰੰਤ ਵਾਪਸ ਲੈਣ ਅਤੇ ਲੋਕਾਂ ਨੂੰ ਰਾਹਤ ਦੇਣ ਦੀ ਮੰਗ ਕੀਤੀ ਹੈ। ਕਾਂਗਰਸ ਦੇ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਮੋਦੀ ਸਰਕਾਰ ਆਮ ਆਦਮੀ ਨਾਲ ਬੇਇਨਸਾਫ਼ੀ ਕਰ ਰਹੀ ਹੈ ਅਤੇ ਉਸ ਨੂੰ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਸਾਲ 2014 ਦੇ ਬਰਾਬਰ ਲਿਆਉਣੀ ਚਾਹੀਦੀ ਹੈ। ਪਾਰਟੀ ਦੇ ਬੁਲਾਰੇ ਪਵਨ ਖੇੜਾ ਨੇ ਵੀ ਪਾਰਟੀ ਹੈੱਡਕੁਆਰਟਰ 'ਚ ਵਿਸ਼ੇਸ਼ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ 50 ਰੁਪਏ ਦਾ ਵਾਧਾ ਕੀਤਾ ਗਿਆ ਹੈ ਅਤੇ ਦਿੱਲੀ 'ਚ ਇਸ ਦੀ ਕੀਮਤ 1000 ਰੁਪਏ ਤੋਂ ਘੱਟ ਕੇ ਸਿਰਫ਼ 50 ਪੈਸੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਸਿਲੰਡਰ ਨੂੰ ਸਰੰਡਰ ਕਰਨ ਦਾ ਸਮਾਂ ਆ ਗਿਆ ਹੈ ਕਿਉਂਕਿ ਇਸ ਦੀਆਂ ਕੀਮਤਾਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹਨ। ਉਨ੍ਹਾਂ ਪਾਰਟੀ ਹੈੱਡਕੁਆਰਟਰ 'ਚ ਹੋਈ ਪ੍ਰੈੱਸ ਕਾਨਫਰੰਸ 'ਚ ਰੋਸਈ ਗੈਸ ਦੇ ਦੋ ਸਿਲੰਡਰ ਵੀ ਸਜਾ ਕੇ ਰੱਖੇ ਸਨ।
ਸੁਰਜੇਵਾਲਾ ਨੇ ਇਸ ਤੋਂ ਪਹਿਲਾਂ,''ਭਾਜਪਾ ਮਾਲਾਮਾਲ, ਜਨਤਾ ਬੇਹਾਲ। ਭਾਜਪਾ ਰਾਜ 'ਚ ਸਬਸਿਡੀ ਵਾਲਾ ਰਸੋਈ ਗੈਸ ਸਿਲੰਡਰ ਢਾਈ ਗੁਣਾ ਹੋ ਚੁਕਿਆ ਹੈ, ਰਸੋਈ ਗੈਸ ਦੀ ਮੱਧਮ ਅਤੇ ਗਰੀਬ ਦੀ ਪਹੁੰਚ ਤੋਂ ਬਾਹਰ ਹੋ ਚੁਕੀ ਹੈ। ਐੱਲ.ਪੀ.ਜੀ. ਦੀ ਦਰ ਮਈ 2014 'ਚ 414 ਰੁਪਏ, ਅੱਜ 999.50 ਰੁਪਏ, ਵਾਧਾ 585.5 ਰੁਪਏ ਕੀਤੀ ਗਈ।'' ਬੁਲਾਰੇ ਨੇ ਕਿਹਾ,''ਸਾਡੀ ਮੰਗ ਹੈ ਕਿ ਸਬਸਿਡੀ ਵਾਲੇ ਰਸੋਈ ਗੈਸ ਦੀਆਂ ਕੀਮਤਾਂ ਨੂੰ ਸਾਲ 2014 ਦੇ ਪੱਧਰ 'ਤੇ ਲਿਆਂਦਾ ਜਾਵੇ। ਮੋਦੀ ਸਰਕਾਰ ਨੇ ਗੈਸ ਸਬਸਿਡੀ ਖ਼ਤਮ ਕਰ ਕੇ ਗਰੀਬ ਅਤੇ ਮੱਧਮ ਵਰਗ 'ਤੇ ਵਾਰ ਕੀਤਾ ਹੈ। ਸਾਲ 2012-13 'ਚ ਕਾਂਗਰਸ ਸਰਕਾਰ 'ਚ ਐੱਲ.ਪੀ.ਜੀ. ਸਬਸਿਡੀ 39,558 ਕਰੋੜ ਰੁਪਏ ਸੀ, 2013-14 'ਚ ਕਾਂਗਰਸ ਸਰਕਾਰ ਨੇ 46,458 ਕਰੋੜ ਰੁਪਏ ਗੈਸ ਸਬਸਿਡੀ ਦਿੱਤੀ, ਜਿਸ ਨੂੰ ਮੋਦੀ ਸਰਕਾਰ ਨੇ 2015-16 'ਚ 18 ਕਰੋੜ ਰੁਪਏ ਅਤੇ 2016-17 ਤੋਂ ਜ਼ੀਰੋ ਕਰ ਦਿੱਤਾ।'' ਉਨ੍ਹਾਂ ਕਿਹਾ,''ਮੋਦੀ ਸਰਕਾਰ 'ਚ ਰਸੋਈ ਗੈਸ ਦਾ ਚੁੱਲ੍ਹਾ, ਮਹਿੰਗਾਈ ਦੀ ਅੱਗ ਨਾਲ ਸੜ ਰਿਹਾ ਹੈ। ਅੱਜ ਸਵੇਰੇ ਮਹਿੰਗਾਈ ਦੀ ਇਕ ਹੋਰ ਕਿਸ਼ਤ-ਘਰੇਲੂ ਗੈਸ ਸਿਲੰਡਰ ਐੱਲ.ਪੀ.ਸੀ. ਦੀ ਕੀਮਤ ਵੀ 50 ਰੁਪਏ ਵਧ ਗਈ। ਪਹਿਲੇ 22 ਮਾਰਚ ਨੂੰ ਵੀ 50 ਰੁਪਏ ਵਧਾਏ ਸਨ, 45 ਦਿਨਾਂ 'ਚ ਐੱਲ.ਪੀ.ਜੀ. ਸਿਲੰਡਰ ਦੀ ਕੀਮਤ 100 ਰੁਪਏ ਹੋ ਗਈ। ਕਮਰਸ਼ੀਅਲ ਸਿਲੰਡਰ ਦੀ ਕੀਮਤ ਵੀ 60 ਦਿਨਾਂ 'ਚ 457.50 ਰੁਪਏ ਵਧ ਗਈ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ