ਕਾਂਗਰਸ ਨੇ ਕਿਹਾ- ਜੀ.ਐੱਸ.ਟੀ. ਮਤਲਬ ''ਗਈ ਸੇਵਿੰਗ ਤੁਹਾਡੀ''

Tuesday, Jul 04, 2017 - 03:31 PM (IST)

ਨਵੀਂ ਦਿੱਲੀ— ਜੀ.ਐੱਸ.ਟੀ. ਮੁੱਦੇ ਨੂੰ ਲੈ ਕੇ ਕਾਂਗਰਸ ਨੇ ਇਕ ਵਾਰ ਫਿਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ। ਕਾਂਗਰਸ ਬੁਲਾਰੇ ਅਜੇ ਮਾਕਨ ਨੇ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਜੀ.ਐੱਸ.ਟੀ. ਤੋਂ ਸਰਕਾਰ ਜ਼ਿਆਦਾ ਟੈਕਸ ਕਮਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇਕ ਪਾਸੇ ਐੱਲ.ਪੀ.ਜੀ. 'ਤੇ ਮੁਨਾਫਾ ਕਮਾ ਰਹੀ ਹੈ ਅਤੇ ਦੂਜੇ ਪਾਸੇ ਘਰੇਲੂ ਔਰਤਾਂ 'ਤੇ ਜੀ.ਐੱਸ.ਟੀ. ਦਾ ਬੋਝ ਪਾ ਦਿੱਤਾ ਹੈ। ਮਾਕਨ ਨੇ ਕਿਹਾ ਕਿ ਜੀ.ਐੱਸ.ਟੀ. ਦਾ ਮਤਲਬ ਹੈ 'ਗਈ ਸੇਵਿੰਗ ਤੁਹਾਡੀ'। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਦਿੰਰ ਮੋਦੀ ਦੇ ਵਿਦੇਸ਼ੀ ਦੌਰਿਆਂ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਦੁਨੀਆ ਭਰ ਦਾ ਦੌਰਾ ਕਰ ਰਹੇ ਹਨ, ਇਸ ਦਾ ਕੋਈ ਫਾਇਦਾ ਤਾਂ ਨਹੀਂ ਹੋ ਰਿਹਾ ਹੈ ਸਗੋਂ ਸਾਡੇ ਗੁਆਂਢੀ ਦੇਸ਼ਾਂ ਨਾਲ ਹੀ ਸੰਬੰਧ ਵਿਗੜ ਰਹੇ ਹਨ।
ਜ਼ਿਕਰਯੋਗ ਹੈ ਕਿ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਛੁੱਟੀਆਂ ਮਨਾਉਣ ਲਈ ਵਿਦੇਸ਼ ਗਏ ਸਨ, ਉਨ੍ਹਾਂ ਦੇ ਭਾਰਤ ਵਾਪਸ ਆਉਂਦੇ ਹੀ ਕਾਂਗਰਸ ਨੇ ਜੀ.ਐੱਸ.ਟੀ. ਨੂੰ ਲੈ ਕੇ ਸਰਕਾਰ 'ਤੇ ਹਮਲਾ ਬੋਲ ਦਿੱਤਾ। ਕਾਂਗਰਸ ਨੇ ਜੀ.ਐੱਸ.ਟੀ. ਲਾਗੂ ਕਰਨ ਦਾ ਐਲਾਨ ਕਰਨ ਲਈ 30 ਜੂਨ ਦੀ ਅੱਧੀ ਰਾਤ ਨੂੰ ਬੁਲਾਈ ਗਈ ਸੰਸਦ ਦੀ ਵਿਸ਼ੇਸ਼ ਬੈਠਕ ਦਾ ਵੀ ਬਾਈਕਾਟ ਕੀਤਾ ਸੀ।


Related News