ਪ੍ਰਧਾਨ ਮੰਤਰੀ ਜੀ ਬੋਲਣ ਕਿ ਚੀਨ ਨੇ ਸਾਡੀ ਜ਼ਮੀਨ ਹਥਿਆਈ, ਪੂਰਾ ਦੇਸ਼ ਤੁਹਾਡੇ ਨਾਲ ਹੈ : ਰਾਹੁਲ ਗਾਂਧੀ

06/26/2020 4:45:06 PM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲੱਦਾਖ 'ਚ ਚੀਨੀ ਫੌਜੀਆਂ ਦੀ ਘੁਸਪੈਠ ਨੂੰ ਲੈ ਕੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਬਾਰੇ ਸੱਚ ਬੋਲਣ ਅਤੇ ਆਪਣੀ ਜ਼ਮੀਨ ਵਾਪਸ ਲੈਣ ਲਈ ਕਾਰਵਾਈ ਕਰਨ ਤਾਂ ਪੂਰਾ ਦੇਸ਼ ਉਨ੍ਹਾਂ ਨਾਲ ਖੜ੍ਹਾ ਹੋਵੇਗਾ। ਉਨ੍ਹਾਂ ਨੇ ਇਹ ਦਾਅਵਾ ਵੀ ਕੀਤਾ ਕਿ ਜੇਕਰ ਪ੍ਰਧਾਨ ਮੰਤਰੀ ਕਹਿਣਗੇ ਕਿ ਸਾਡੀ ਜ਼ਮੀਨ ਨਹੀਂ ਖੋਹੀ ਗਈ ਅਤੇ ਜ਼ਮੀਨ ਖੋਹੀ ਗਈ ਹੋਵੇਗੀ ਤਾਂ ਇਸ ਨਾਲ ਚੀਨ ਨੂੰ ਫਾਇਦਾ ਹੋਵੇਗਾ। ਰਾਹੁਲ ਨੇ ਗਲਵਾਨ ਘਾਟੀ 'ਚ ਸ਼ਹੀਦ ਹੋਏ 20 ਜਵਾਨਾਂ ਦੇ ਸਨਮਾਨ 'ਚ ਕਾਂਗਰਸ ਵਲੋਂ ਸ਼ਹੀਦਾਂ ਨੂੰ ਸਲਾਮ ਦਿਵਸ ਮਨਾਏ ਜਾਣ ਮੌਕੇ ਇਕ ਵੀਡੀਓ ਸੰਦੇਸ਼ 'ਚ ਕਿਹਾ,''ਹਿੰਦੁਸਤਾਨ ਦੇ ਵੀਰ ਸ਼ਹੀਦਾਂ ਨੂੰ ਮੇਰਾ ਨਮਨ। ਪੂਰਾ ਦੇਸ਼ ਇਕ ਹੋ ਕੇ ਫੌਜ ਅਤੇ ਸਰਕਾਰ ਨਾਲ ਖੜ੍ਹਾ ਹੈ।''

ਉਨ੍ਹਾਂ ਨੇ ਕਿਹਾ,''ਇਕ ਜ਼ਰੂਰੀ ਸਵਾਲ ਉੱਠਦਾ ਹੈ। ਕੁਝ ਦਿਨ ਪਹਿਲਾਂ ਸਾਡੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਿੰਦੁਸਤਾਨ ਦੀ ਇਕ ਇੰਚ ਜ਼ਮੀਨ ਕਿਸੇ ਨੇ ਨਹੀਂ ਲਈ, ਕੋਈ ਹਿੰਦੁਸਤਾਨ ਦੇ ਅੰਦਰ ਨਹੀਂ ਆਇਆ। ਸੈਟੇਲਾਈਟ ਤੋਂ ਲਈਆਂ ਗਈਆਂ ਤਸਵੀਰਾਂ ਤੋਂ ਪਤਾ ਲੱਗ ਰਿਹਾ ਹੈ, ਲੱਦਾਖ ਦੇ ਲੋਕ ਕਹਿ ਰਹੇ ਹਨ ਅਤੇ ਰਿਟਾਇਰਡ ਫੌਜ ਅਧਿਕਾਰੀ ਕਹਿ ਰਹੇ ਹਨ ਕਿ ਚੀਨ ਨੇ ਤਿੰਨ ਜਗ੍ਹਾ ਸਾਡੀ ਜ਼ਮੀਨ ਖੋਹੀ ਹੈ।'' ਉਨ੍ਹਾਂ ਨੇ ਕਿਹਾ,''ਪ੍ਰਧਾਨ ਮੰਤਰੀ ਜੀ, ਤੁਹਾਨੂੰ ਸੱਚ ਬੋਲਣਾ ਹੀ ਪਵੇਗਾ, ਦੇਸ਼ ਨੂੰ ਦੱਸਣਾ ਪਵੇਗਾ। ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਜੇਕਰ ਤੁਸੀਂ ਕਹੋਗੇ ਕਿ ਜ਼ਮੀਨ ਨਹੀਂ ਗਈ ਹੈ ਪਰ ਜ਼ਮੀਨ ਗਈ ਹੋਵੇਗੀ ਤਾਂ ਚੀਨ ਨੂੰ ਇਸ ਤੋਂ ਫਾਇਦਾ ਹੋਵੇਗਾ। ਸਾਨੂੰ ਮਿਲ ਕੇ ਇਸ ਨਾਲ ਲੜਨਾ ਪਵੇਗਾ। ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਜੇਕਰ ਤੁਸੀਂ ਕਹੋਗੇ ਕਿ ਜ਼ਮੀਨ ਨਹੀਂ ਗਈ ਹੈ ਪਰ ਜ਼ਮੀਨ ਗਈ ਹੋਵੇਗੀ ਤਾਂ ਚੀਨ ਨੂੰ ਇਸ ਨਾਲ ਫਾਇਦਾ ਹੋਵੇਗਾ। ਸਾਨੂੰ ਮਿਲ ਕੇ ਇਨ੍ਹਾਂ ਨਾਲ ਲੜਨਾ ਹੈ। ਇਨ੍ਹਾਂ ਨੂੰ ਚੁੱਕ ਕੇ ਵਾਪਸ ਸੁੱਟਣਾ ਹੈ, ਕੱਢਣਾ ਹੈ।''

ਕਾਂਗਰਸ ਨੇਤਾ ਨੇ ਕਿਹਾ,''ਤੁਸੀਂ ਬੋਲੋ ਕਿ ਚੀਨ ਨੇ ਸਾਡੀ ਜ਼ਮੀਨ ਲਈ ਹੈ ਅਤੇ ਅਸੀਂ ਕਾਰਵਾਈ ਕਰਨ ਜਾ ਰਹੇ ਹਾਂ। ਪੂਰਾ ਦੇਸ਼ ਤੁਹਾਡੇ ਨਾਲ ਖੜ੍ਹਾ ਹੈ।'' ਉਨ੍ਹਾਂ ਨੇ ਫਿਰ ਤੋਂ ਇਹ ਸਵਾਲ ਦੋਹਰਾਇਆ ਕਿ ਸਾਡੇ ਜਵਾਨਾਂ ਨੂੰ ਹਿੰਸਕ ਝੜਪ ਵਾਲੀ ਰਾਤ ਬਿਨਾਂ ਹਥਿਆਰ ਦੇ ਕਿਸ ਨੇ ਭੇਜਿਆ ਅਤੇ ਕਿਉਂ ਭੇਜਿਆ?


DIsha

Content Editor

Related News