ਮਹਿੰਗਾਈ ਖ਼ਿਲਾਫ਼ ਰਾਹੁਲ ਨੇ ਸ਼ੁਰੂ ਕੀਤੀ ਸੋਸ਼ਲ ਮੀਡੀਆ ਮੁਹਿੰਮ, ਲੋਕਾਂ ਨੂੰ ਕੀਤੀ ਇਹ ਅਪੀਲ

Friday, Mar 05, 2021 - 11:41 AM (IST)

ਮਹਿੰਗਾਈ ਖ਼ਿਲਾਫ਼ ਰਾਹੁਲ ਨੇ ਸ਼ੁਰੂ ਕੀਤੀ ਸੋਸ਼ਲ ਮੀਡੀਆ ਮੁਹਿੰਮ, ਲੋਕਾਂ ਨੂੰ ਕੀਤੀ ਇਹ ਅਪੀਲ

ਨਵੀਂ ਦਿੱਲੀ- ਕਾਂਗਰਸ ਨੇ ਪੈਟਰੋਲ-ਡੀਜ਼ਲ, ਰਸੋਈ ਗੈਸ ਅਤੇ ਕੁਝ ਹੋਰ ਖਾਧ ਵਸਤੂਆਂ ਦੀਆਂ ਕੀਮਤਾਂ 'ਚ ਵਾਧੇ ਵਿਰੁੱਧ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਮੁਹਿੰਮ ਸ਼ੁਰੂ ਕੀਤੀ। ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲੋਕਾਂ ਨੂੰ 'ਸਪੀਕਅਪ ਅੰਗੇਸਟ ਪ੍ਰਾਈਜ ਰਾਈਜ' ਮੁਹਿੰਮ ਨਾਲ ਜੁੜ ਕੇ ਮਹਿੰਗਾਈ ਵਿਰੁੱਧ ਆਵਾਜ਼ ਚੁੱਕਣ ਦੀ ਅਪੀਲ ਕੀਤੀ। 

ਇਹ ਵੀ ਪੜ੍ਹੋ : ਕਿਸਾਨ ਸਮਰਥਕਾਂ ਖ਼ਿਲਾਫ਼ ਛਾਪੇਮਾਰੀ ਕਰਵਾ ਰਹੀ ਹੈ ਕੇਂਦਰ ਸਰਕਾਰ: ਰਾਹੁਲ ਗਾਂਧੀ

 

ਉਨ੍ਹਾਂ ਨੇ ਟਵੀਟ ਕੀਤਾ,''ਮਹਿੰਗਾਈ ਇਕ ਸ਼ਰਾਪ ਹੈ। ਕੇਂਦਰ ਸਰਕਾਰ ਸਿਰਫ਼ ਟੈਕਸ ਕਮਾਉਣ ਲਈ ਜਨਤਾ ਨੂੰ ਮਹਿੰਗਾਈ ਦੇ ਦਲਦਲ 'ਚ ਧੱਸਦੀ ਜਾ ਰਹੀ ਹੈ। ਦੇਸ਼ ਦੇ ਵਿਨਾਸ਼ ਵਿਰੁੱਧ ਆਪਣੀ ਆਵਾਜ਼ ਚੁਕੀਏ।'' ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਦੋਸ਼ ਲਗਾਇਆ,''ਮੋਦੀ ਸਰਕਾਰ ਵਲੋਂ ਚੁੱਕੇ ਗਏ ਹਰ ਕਦਮ ਨਾਲ ਆਮ ਲੋਕਾਂ ਦੀ ਜੇਬ ਖਾਲੀ ਹੋਈ ਹੈ। ਦੇਸ਼ ਦੇ ਲੋਕ ਇਸ ਨੂੰ ਸਹਿਨ ਨਹੀਂ ਕਰਨਗੇ ਅਤੇ ਆਪਣੀ ਆਵਾਜ਼ ਚੁੱਕਣਗੇ।'' ਕਾਂਗਰਸ ਦੇ ਕਈ ਹੋਰ ਨੇਤਾਵਾਂ ਨੇ ਵੀ ਇਸ ਮੁਹਿੰਮ ਦੇ ਅਧੀਨ ਸਰਕਾਰ 'ਤੇ ਨਿਸ਼ਾਨਾ ਸਾਧਿਆ।

ਇਹ ਵੀ ਪੜ੍ਹੋ : ਚੀਨ ਨਾਲ ਲੱਦਾਖ ਮੁੱਦੇ 'ਤੇ ਮੁੜ ਬੋਲੇ ਰਾਹੁਲ, ਕਿਹਾ- ਦੁਖਦਾਈ ਹੋਣਗੇ ਕੇਂਦਰ ਸਰਕਾਰ ਦੀ ਕਾਇਰਤਾ ਦੇ ਨਤੀਜੇ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News