ਕਾਂਗਰਸ ਵਿਰੋਧ ਮਾਰਚ : ਰਾਹੁਲ ਅਤੇ ਪ੍ਰਿਯੰਕਾ ਸਮੇਤ ਕਈ ਕਾਂਗਰਸ ਨੇਤਾ ਹਿਰਾਸਤ 'ਚ ਲਏ ਗਏ

08/05/2022 12:58:59 PM

ਨਵੀਂ ਦਿੱਲੀ (ਵਾਰਤਾ)- ਰਾਸ਼ਟਰੀ ਰਾਜਧਾਨੀ 'ਚ ਸੰਸਦ ਭਵਨ ਅਤੇ ਰਾਸ਼ਟਰਪਤੀ ਭਵਨ ਦਰਮਿਆਨ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਖ਼ਿਲਾਫ਼ ਵਿਰੋਧ ਮਾਰਚ ਕੱਢਣ ਤੋਂ ਬਾਅਦ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਸਮੇਤ ਕਈ ਕਾਂਗਰਸ ਸੰਸਦ ਮੈਂਬਰਾਂ ਨੂੰ ਦਿੱਲੀ ਪੁਲਸ ਨੇ ਹਿਰਾਸਤ 'ਚ ਲੈ ਲਿਆ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਹਿਰਾਸਤ 'ਚ ਲੈਣ ਤੋਂ ਪਹਿਲਾਂ ਮੀਡੀਆ ਕਰਮੀਆਂ ਨਾਲ ਗੱਲ ਕਰਦੇ ਹੋਏ ਦਿੱਲੀ ਪੁਲਸ 'ਤੇ ਪਾਰਟੀ ਵਰਕਰਾਂ ਨਾਲ ਕੁੱਟਮਾਰ ਕਰਨ ਦਾ ਦੋਸ਼ ਲਗਾਇਆ। ਰਾਹੁਲ ਗਾਂਧੀ ਨੇ ਕਿਹਾ,''ਅਸੀਂ ਇੱਥੇ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮੁੱਦਿਆਂ 'ਤੇ ਖੜ੍ਹੇ ਹਨ। ਅਸੀਂ ਅੱਗੇ ਵਧਣਾ ਚਾਹੁੰਦੇ ਸਨ ਪਰ ਪੁਲਸ ਨੇ ਸਾਨੂੰ ਮਨਜ਼ੂਰੀ ਨਹੀਂ ਦਿੱਤੀ।''

ਇਹ ਵੀ ਪੜ੍ਹੋ : ਦੇਸ਼ 'ਚ ਲੋਕਤੰਤਰ ਦੀ ਮੌਤ ਹੋ ਰਹੀ ਹੈ, 4 ਲੋਕਾਂ ਦੀ ਤਾਨਾਸ਼ਾਹੀ ਹੈ : ਰਾਹੁਲ ਗਾਂਧੀ

ਸੰਸਦ ਮੈਂਬਰਾਂ ਨਾਲ ਬਦਸਲੂਕੀ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ,''ਇਹ ਠੀਕ ਹੈ। ਮੈਨੂੰ ਹੱਥੋਪਾਈ ਨਾਲ ਖੁਸ਼ੀ ਹੋ ਰਹੀ ਹੈ। ਸਾਡਾ ਕੰਮ ਇਨ੍ਹਾਂ ਤਾਕਤਾਂ ਦਾ ਵਿਰੋਧ ਕਰਨਾ ਹੈ, ਸਾਡਾ ਕੰਮ ਇਹ ਯਕੀਨੀ ਕਰਨਾ ਹੈ ਕਿ ਭਾਰਤੀ ਲੋਕਤੰਤਰ ਦੀ ਰੱਖਿਆ ਹੋਵੇ। ਸਾਡਾ ਕੰਮ ਮੁੱਦਿਆਂ ਨੂੰ ਉਠਾਉਣਾ ਹੈ। ਲੋਕਾਂ ਨੂੰ ਮਹਿੰਗਾਈ ਅਤੇ ਬੇਰੁਜ਼ਗਾਰੀ ਪਸੰਦ ਹੈ ਅਤੇ ਅਸੀਂ ਅਜਿਹਾ ਕਰ ਰਹੇ ਹਾਂ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News