ਮਨਮੋਹਨ ਬੋਲੇ, ''''ਮੋਦੀ ਸਰਕਾਰ ਨੇ ਬਰਬਾਦ ਕੀਤੀ ਅਰਥਵਿਵਸਥਾ, ਕਸ਼ਮੀਰ ''ਚ ਵੀ ਵਿਗੜੇ ਹਾਲਾਤ

03/18/2018 1:09:54 PM

ਨਵੀ ਦਿੱਲੀ— ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਹੱਲਾ ਬੋਲਦੇ ਹੋਏ ਦੇਸ਼ ਦੀ ਅਰਥਵਿਵਸਥਾ ਨੂੰ ਬਰਬਾਦ ਕਰਨ ਦਾ ਦੋਸ਼ ਲਗਾਇਆ ਹੈ। ਕਾਂਗਰਸ ਦੇ 84ਵੇਂ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਮਨਮੋਹਨ ਨੇ ਕਿਹਾ ਕਿ ਕਸ਼ਮੀਰ ਦੇ ਹਾਲਾਤ ਦਿਨ-ਬ-ਦਿਨ ਵਿਗੜਦੇ ਜਾ ਰਹੇ ਹਨ। ਇਹ ਹੀ ਨਹੀਂ ਸਰਹੱਦ ਪਾਰ ਅੱਤਵਾਦ ਨਾਲ ਨਿਪਟਣ 'ਚ ਵੀ ਲੱਚਰ ਰਵੱਈਆ ਅਪਣਾਉਣ ਦਾ ਵੀ ਦੋਸ਼ ਲਗਾਉਂਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ, ''ਜੰਮੂ-ਕਸ਼ਮੀਰ 'ਚ ਹਾਲਾਤ ਵਿਗੜਦੇ ਜਾ ਰਹੇ ਹਨ। ਸਰਹੱਦ ਪਾਰ ਅੱਤਵਾਦ ਵਧਿਆ ਹੈ ਅਤੇ ਇਸ ਨਾਲ ਹੀ ਅੱਤਵਾਦ ਨੂੰ ਵੀ ਫਾਇਦਾ ਹੋਇਆ ਹੈ। ਇਹ ਸਾਡੇ ਸਾਰਿਆਂ ਨਾਗਰਿਕਾਂ ਲਈ ਚਿੰਤਾ ਵਾਲੀ ਗੱਲ ਹੈ। ਮੋਦੀ ਸਰਕਾਰ ਹੁਣ ਤੱਕ ਇਨ੍ਹਾਂ ਮੁਸ਼ਕਿਲਾਂ ਨਾਲ ਨਿਪਟਣ ਦਾ ਕੋਈ ਹੱਲ ਨਹੀਂ ਲੱਭ ਸਕੀ।''

 


ਜੰਮੂ-ਕਸ਼ਮੀਰ ਨਾਲ ਸੰੰਬੰਧਿਤ ਧਿਰਾਂ ਨਾਲ ਸੰਪਰਕ ਕਰਨ ਦੀ ਵਕਾਲਤ ਕਰਦੇ ਹੋਏ ਸਾਬਕਾ ਪੀ.ਐੈੱਮ. ਨੇ ਕਿਹਾ ਕਿ ਜੰਮੂ-ਕਸ਼ਮੀਰ ਭਾਰਤ ਦਾ ਵੱਖਰਾ ਹਿੱਸਾ ਹੈ ਪਰ ਸਾਨੂੰ ਉਥੇ ਦੀਆਂ ਕੁਝ ਮੁਸ਼ਕਿਲਾਂ ਨੂੰ ਸਮਝਣਾ ਹੋਵੇਗਾ ਅਤੇ ਉਨ੍ਹਾਂ ਨਾਲ ਗੰਭੀਰਤਾ ਨਾਲ ਨਿਪਟਣਾ ਹੋਵੇਗਾ। ਵਿਦੇਸ਼ ਨੀਤੀ ਨੂੰ ਵੀ ਲੈ ਕੇ ਮੋਦੀ ਸਰਕਾਰ 'ਤੇ ਹਮਲਾ ਕਰਦੇ ਮਨਮੋਹਨ ਸਿੰਘ ਨੇ ਕਿਹਾ, ''ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਚੀਨ ਜਾਂ ਨੇਪਾਲ ਨਾਲ ਸਾਡੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਪਰ ਇਨ੍ਹਾਂ ਨਾਲ ਗੱਲਬਾਤ ਕਰਨ 'ਤੇ ਹੱਲ ਨਿਕਲ ਸਕਦਾ ਹੈ। ਪਾਕਿਸਤਾਨ ਦੀ ਗੱਲ ਕਰੀਏ ਤਾਂ ਸਾਨੂੰ ਮੰਨਣਾ ਹੋਵੇਗਾ ਕਿ ਉਹ ਸਾਡਾ ਗੁਆਂਢੀ ਦੇਸ਼ ਹੈ ਅਤੇ ਇਸ ਨਾਲ ਹੀ ਸਾਨੂੰ ਇਹ ਸਮਝਾਉਣਾ ਹੋਵੇਗਾ ਕਿ ਅੱਤਵਾਦ ਦਾ ਰਸਤਾ ਉਸ ਲਈ ਠੀਕ ਨਹੀਂ ਹੈ।''


Related News