ਕਾਂਗਰਸ, NCP ਆਪਣੇ ਪਰਿਵਾਰ ਲਈ ਕੰਮ ਕਰਦੀ ਹੈ, ਅਸੀਂ ਦੇਸ਼ ਲਈ : ਸ਼ਾਹ

10/11/2019 2:11:28 PM

ਮੁੰਬਈ— ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਕਾਰਨ ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਿਛਲੇ 2 ਦਿਨਾਂ ਤੋਂ ਮਹਾਰਾਸ਼ਟਰ ਦੌਰੇ 'ਤੇ ਹਨ। ਪਹਿਲੇ ਦਿਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਐੱਨ.ਸੀ.ਸੀ. 'ਤੇ ਕਰਾਰਾ ਵਾਰ ਕਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਵੀ ਅਮਿਤ ਸ਼ਾਹ ਉਸੇ ਅੰਦਾਜ 'ਚ ਦਿੱਸੇ। ਉਨ੍ਹਾਂ ਨੇ ਇਸ ਦੌਰਾਨ ਕਿਹਾ ਕਿ ਐੱਨ.ਸੀ.ਪੀ. (ਰਾਸ਼ਟਰਵਾਦੀ ਕਾਂਗਰਸ ਪਾਰਟੀ ) ਅਤੇ ਕਾਂਗਰਸ ਅਜਿਹੀਆਂ ਪਾਰਟੀਆਂ ਹਨ ਜੋ ਆਪਣੇ ਪਰਿਵਾਰ ਲਈ ਹਨ, ਉੱਥੇ ਹੀ ਭਾਜਪਾ ਇਕ ਅਜਿਹੀ ਪਾਰਟੀ ਹੈ, ਜੋ ਆਪਣੇ ਦੇਸ਼ ਲਈ ਹੈ। ਇਸ ਦੌਰਾਨ ਉਨ੍ਹਾਂ ਨੇ ਕਮਲ ਧਾਲੀਵਾਲ ਅਤੇ ਭ੍ਰਿਸ਼ਟਾਚਾਰ ਵਰਗੇ ਮੁੱਦਿਆਂ ਨੂੰ ਵੀ ਚੁੱਕਿਆ।

ਅੰਗਰੇਜ਼ਾਂ ਸਾਹਮਣੇ ਦੇਸ਼ ਦੀ ਕੀ ਹਾਲਤ ਦੱਸਣਾ ਚਾਹੁੰਦੀ ਹੈ ਕਾਂਗਰਸ
ਅਮਿਤ ਸ਼ਾਹ ਨੇ ਇਸ ਦੌਰਾਨ ਕਿਹਾ ਕਿ ਕਾਂਗਰਸ ਦੇ ਵਿਦੇਸ਼ 'ਚ ਪ੍ਰਧਾਨ ਅਤੇ ਰਾਹੁਲ ਗਾਂਧੀ ਦੇ ਕਰੀਬੀ ਕਮਲ ਧਾਲੀਵਾਲ ਹਾਲ ਹੀ 'ਚ ਅੰਗਰੇਜ਼ ਨੇਤਾ ਜਰਮੀ ਕੋਰਬਿਨ ਨੂੰ ਮਿਲੇ। ਇਸ ਦੌਰਾਨ ਉਨ੍ਹਾਂ ਲੋਕਾਂ ਨੇ ਕਸ਼ਮੀਰ ਦੇ ਹਾਲਾਤ 'ਤੇ ਚਰਚਾ ਕੀਤੀ। ਸ਼ਾਹ ਨੇ ਕਿਹਾ ਕਿ ਮੈਂ ਰਾਹੁਲ ਗਾਂਧੀ ਤੋਂ ਸਵਾਲ ਕਰਦਾ ਹਾਂ ਕਿ ਉਨ੍ਹਾਂ ਦੇ ਲੋਕ ਅਜਿਹਾ ਕਰ ਕੇ ਅੰਗਰੇਜ਼ਾਂ ਦੇ ਸਾਹਮਣੇ ਦੇਸ਼ ਦੀ ਕੀ ਹਾਲਤ ਦੱਸਣਾ ਚਾਹੁੰਦੇ ਹਨ।

15 ਸਾਲ ਤੱਕ ਕਾਂਗਰਸ ਤੇ ਐੱਨ.ਸੀ.ਪੀ. ਸੂਬੇ ਨੂੰ ਲੁੱਟਦੇ ਰਹੇ
ਇਸ ਦੌਰਾਨ ਸ਼ਾਹ ਨੇ ਸਾਬਕਾ ਸਰਕਾਰਾਂ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਸੂਬੇ ਨੂੰ 15 ਸਾਲ ਤੱਕ ਕਾਂਗਰਸ ਅਤੇ ਐੱਨ.ਸੀ.ਪੀ. ਲੁੱਟਦੇ ਰਹੇ। ਪਿਛਲੀ ਸਰਕਾਰ ਦੇ ਸ਼ਾਸਨ ਕਾਲ 'ਚ ਵਿਧਵਾਵਾਂ ਅਤੇ ਫੌਜੀਆਂ ਲਈ ਆਦਰਸ਼ ਹਾਊਸਿੰਗ ਯੋਜਨਾ ਚਲਾਈ ਗਈ ਪਰ ਉਨ੍ਹਾਂ ਨੂੰ ਵੀ ਨਹੀਂ ਛੱਡਿਆ ਗਿਆ ਅਤੇ ਉਹ ਘਰ ਵੀ ਉਨ੍ਹਾਂ ਤੋਂ ਲੈ ਲਏ ਗਏ। ਸ਼ਾਹ ਨੇ ਕਿਹਾ ਕਿ ਇਹ ਕਹਿੰਦੇ ਹੋਏ ਮੈਨੂੰ ਮਾਣ ਹੋ ਰਿਹਾ ਹੈ ਕਿ ਪਿਛਲੇ 5 ਸਾਲਾਂ 'ਚ ਫੜਨਵੀਸ ਸਰਕਾਰ ਅਤੇ ਕੇਂਦਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ 'ਚ ਕੋਈ ਵੀ ਘਪਲਾ ਜਾਂ ਭ੍ਰਿਸ਼ਟਾਚਾਰ ਦਾ ਦੋਸ਼ ਨਹੀਂ ਲੱਗਾ ਹੈ।

ਕਾਂਗਰਸ ਸਿਰਫ਼ ਵਾਅਦਿਆਂ ਦੇ ਸਹਾਰੇ ਜਿੱਤਦੀ ਹੈ ਚੋਣਾਂ
ਸ਼ਾਹ ਨੇ ਇਸ ਦੌਰਾਨ ਕਿਹਾ ਕਿ ਕਾਂਗਰਸ ਸਿਰਫ਼ ਵਾਅਦਿਆਂ ਦੇ ਸਹਾਰੇ ਚੋਣਾਂ ਜਿੱਤਦੀ ਹੈ ਪਰ ਉਸ ਤੋਂ ਬਾਅਦ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਜਾਂਦਾ ਹੈ। ਭਾਵੇਂ ਫਿਰ ਉਹ ਰਾਖਵਾਂਕਰਨ ਦੀ ਗੱਲ ਹੋਵੇ ਜਾਂ ਫਿਰ ਕਿਸਾਨਾਂ ਦਾ ਕਰਜ਼ ਮੁਆਫ਼ੀ ਦਾ ਵਾਅਦਾ ਪਰ ਅਜਿਹਾ ਕਿਤੇ ਵੀ ਨਹੀਂ ਹੋਇਆ ਹੈ।


DIsha

Content Editor

Related News