ਵਿਰੋਧੀ ਧਿਰ ਦਾ ਖੋਖਲਾਪਨ ਉਜਾਗਰ ਕਰਨ ਲਈ ਕਾਂਗਰਸ ਦਾ ਧੰਨਵਾਦ : ਮੋਦੀ

Wednesday, Aug 01, 2018 - 10:14 AM (IST)

ਨਵੀਂ ਦਿੱਲੀ— ਲੋਕ ਸਭਾ 'ਚ ਬੀਤੇ ਦਿਨੀਂ ਆਪਣੀ ਸਰਕਾਰ ਵਿਰੁੱਧ ਵਿਰੋਧੀ ਧਿਰ ਵਲੋਂ ਪੇਸ਼ ਕੀਤੇ ਬੇਭਰੋਸਗੀ ਮਤੇ ਨੂੰ ਲੈ ਕੇ ਕਾਂਗਰਸ 'ਤੇ ਟਿੱਪਣੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਕਿਹਾ ਕਿ ਉਹ ਕਾਂਗਰਸ ਦੇ ਧੰਨਵਾਦੀ ਹਨ ਕਿ ਉਸਨੇ ਵਿਰੋਧੀ ਧਿਰ ਦੇ ਖੋਖਲੇਪਨ ਨੂੰ ਉਜਾਗਰ ਕਰਨ ਦਾ ਮੌਕਾ ਦਿੱਤਾ।
ਜਾਣਕਾਰੀ ਮੁਤਾਬਕ ਸੰਸਦ ਦੇ ਵਰਖਾ ਰੁੱਤ ਸਮਾਗਮ ਦੌਰਾਨ ਭਾਜਪਾ ਸੰਸਦੀ ਬੋਰਡ ਦੀ ਪਹਿਲੀ ਬੈਠਕ ਪਿੱਛੋਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਅਨੰਤ ਕੁਮਾਰ ਨੇ ਕਿਹਾ ਕਿ ਬੈਠਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਵਲੋਂ ਪੇਸ਼ ਪ੍ਰਸਤਾਵ ਉਨ੍ਹਾਂ ਦੀ ਸਿਆਸੀ ਗੈਰ-ਪ੍ਰਪਕਤਾ ਅਤੇ ਸਮਝ ਦੀ ਕਮੀ ਨੂੰ ਦਰਸਾਉਂਦਾ ਹੈ। ਸਰਕਾਰ ਵਿਰੁੱਧ ਪੇਸ਼ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ 'ਚ ਜਿੱਤ ਪਿੱਛੋਂ ਭਾਜਪਾ ਸੰਸਦੀ ਪਾਰਟੀ ਦੀ ਬੈਠਕ 'ਚ ਪਾਰਟੀ ਆਗੂਆਂ ਅਤੇ ਸੰਸਦ ਮੈਂਬਰਾਂ ਨੇ ਮੋਦੀ ਨੂੰ ਵਧਾਈ ਦਿੱਤੀ। ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਨੂੰ ਲੱਡੂ ਖੁਆਇਆ। ਪਾਰਟੀ ਸੂਤਰਾਂ ਮੁਤਾਬਕ ਸ਼ਾਹ ਨੇ ਬੈਠਕ ਦੌਰਾਨ ਵਿਰੋਧੀ ਧਿਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ  ਅਜਿਹਾ  ਪ੍ਰਸਤਾਵ  ਉਦੋਂ ਲਿਆਂਦਾ ਜਾਂਦਾ ਹੈ, ਜਦੋਂ ਸਰਕਾਰ ਘੱਟ ਗਿਣਤੀ ਵਿਚ ਹੋਵੇ ਜਾਂ ਦੇਸ਼ ਵਿਚ ਅਸ਼ਾਂਤੀ ਵਾਲੇ ਹਾਲਾਤ ਹੋਣ। ਮੌਜੂਦਾ ਸਮੇਂ ਵਿਚ ਅਜਿਹੇ ਪ੍ਰਸਤਾਵ ਨੂੰ ਲਿਆਉਣ ਦਾ ਕੋਈ ਕਾਰਨ ਨਹੀਂ ਸੀ।


Related News