ਕਾਂਗਰਸ ਸੰਸਦ ਵਸੰਤਕੁਮਾਰ ਦਾ ਕੋਵਿਡ-19 ਨਾਲ ਦਿਹਾਂਤ

Friday, Aug 28, 2020 - 08:56 PM (IST)

ਕਾਂਗਰਸ ਸੰਸਦ ਵਸੰਤਕੁਮਾਰ ਦਾ ਕੋਵਿਡ-19 ਨਾਲ ਦਿਹਾਂਤ

ਚੇਨਈ- ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਲੋਕ ਸਭਾ ਮੈਂਬਰ ਐੱਚ ਵਸੰਤਕੁਮਾਰ ਦਾ ਸ਼ੁੱਕਰਵਾਰ ਨੂੰ ਇੱਥੇ ਇਕ ਹਸਪਤਾਲ 'ਚ ਕੋਵਿਡ-19 ਨਾਲ ਦਿਹਾਂਤ ਹੋ ਗਿਆ ਹੈ। ਪਾਰਟੀ ਨੇ ਇਹ ਜਾਣਕਾਰੀ ਦਿੱਤੀ। ਕਾਂਗਰਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਪਹਿਲੀ ਵਾਰ ਸੰਸਦ ਬਣੇ 70 ਸਾਲਾ ਵਸੰਤਕੁਮਾਰ ਨੂੰ ਕੋਰੋਨਾ ਵਾਇਰਸ ਨਾਲ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ 10 ਅਗਸਤ ਨੂੰ ਅਪੋਲੋ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਅਤੇ ਪਾਜ਼ੇਟਿਵ ਹੋਣ ਨਾਲ ਦਿਹਾਂਤ ਹੋ ਗਿਆ। 


ਇਸ ਤੋਂ ਪਹਿਲਾਂ ਅਪੋਲੋ ਹਸਪਤਾਲ ਨੇ ਇਕ ਬਿਆਨ 'ਚ ਦੱਸਿਆ ਸੀ ਕਿ ਸੰਸਦੀ ਮੈਂਬਰ ਦੀ ਹਾਲਤ ਨਾਜ਼ੁਕ ਹੈ ਅਤੇ ਉਨ੍ਹਾਂ ਨੂੰ ਕੋਵਿਡ ਨਿਮੋਨੀਆ ਹੋ ਗਿਆ ਹੈ ਜਿਨ੍ਹਾਂ ਦਾ ਇਲਾਜ ਡਾਕਟਰਾਂ ਦੀ ਟੀਮ ਕਰ ਰਹੀ ਹੈ। ਵਸੰਤਕੁਮਾਰ ਦੋ ਵਾਰ ਵਿਧਾਇਕ ਵੀ ਰਹੇ ਹਨ ਅਤੇ 2019 ਦੇ ਲੋਕ ਸਭਾ ਚੋਣ 'ਚ ਸੰਸਦ ਚੁਣੇ ਗਏ ਸਨ। ਐੱਚ ਵਸੰਤਕੁਮਾਰ ਦੇ ਦਿਹਾਂਤ 'ਤੇ ਪੀ. ਐੱਮ. ਮੋਦੀ ਤੇ ਕਾਂਗਰਸ ਮੰਤਰੀ ਰਾਹੁਲ ਗਾਂਧੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।


author

Gurdeep Singh

Content Editor

Related News