ਕਾਂਗਰਸ ਨੇਤਾ ਨੇ ਜਬਰ ਜ਼ਿਨਾਹ ਨੂੰ ਲੈ ਕੇ ਕੀਤੀ ਵਿਵਾਦਿਤ ਟਿੱਪਣੀ ’ਤੇ ਮੰਗੀ ਮੁਆਫ਼ੀ
Friday, Dec 17, 2021 - 02:39 PM (IST)
ਨੈਸ਼ਨਲ ਡੈਸਕ– ਕਰਨਾਟਕ ਵਿਧਾਨ ਸਭਾ ’ਚ ‘ਜਦੋਂ ਬਲਾਤਕਾਰ ਹੋਣਾ ਹੀ ਹੈ ਤਾਂ ਇਸਦਾ ਮਜ਼ਾ ਲਓ, ਕਹਿ ਕੇ ਵਿਵਾਦ ਪੈਦਾ ਕਰਨ ਵਾਲੇ ਕਾਂਗਰਸ ਦੇ ਸੀਨੀਅਰ ਵਿਧਾਇਕ ਅਤੇ ਵਿਧਾਨ ਸਭਾ ਦੇ ਸਾਬਕਾ ਪ੍ਰਧਾਨ ਕੇ.ਆਰ. ਰਮੇਸ਼ ਕੁਮਾਰ ਨੇ ਇਸ ਟਿੱਪਣੀ ਲਈ ਮੁਆਫ਼ੀ ਮੰਗੀ ਹੈ। ਰਮੇਸ਼ ਕੁਮਾਰ ਨੇ ਟਵੀਟ ਕੀਤਾ, ‘ਮੈਂ ਵਿਧਾਨ ਸਭਾ ’ਚ ‘ਬਲਾਤਕਾਰ’ ਨੂੰ ਲੈ ਕੇ ਕੀਤੀ ਗਈ ਆਪਣੀ ਅਸੰਵੇਦਨਸ਼ੀਲ ਅਤੇ ਲਾਪਰਵਾਹੀਪੂਰਨ ਟਿੱਪਣੀ ਲਈ ਸਾਰਿਆਂ ਕੋਲੋਂ ਇਮਾਨਦਾਰੀ ਨਾਲ ਮੁਆਫ਼ੀ ਮੰਗਣਾ ਚਾਹੁੰਦਾ ਹੈ। ਮੇਰਾ ਇਰਾਦਾ ਇਸ ਘਿਨਾਉਣੇ ਅਪਰਾਧ ਨੂੰ ਮਾਮੂਲੀ ਜਾਂ ਹਲਕਾ ਬਣਾਉਣਾ ਨਹੀਂ ਸੀ, ਸਗੋਂ ਬਿਨਾਂ ਸੋਚੇ ਸਮਝੇ ਕੀਤੀ ਗਈ ਟਿੱਪਣੀ ਸੀ। ਮੈਂ ਹੁਣ ਤੋਂ ਆਪਣੇ ਸ਼ਬਦਾਂ ਨੂੰ ਸਾਵਧਾਨੀ ਨਾਲ ਚੁਣਾਂਗਾ।’
ਕਰਨਾਟਕ ਵਿਧਾਨ ਸਭਾ ’ਚ ਵੀਰਵਾਰ ਨੂੰ ਬਾਰਿਸ਼ ਅਤੇ ਹੜ੍ਹ ਕਾਰਨ ਹੋਏ ਨੁਕਸਾਨ ’ਤੇ ਚਰਚਾ ਦੌਰਾਨ ਕਈ ਵਿਧਾਇਕ ਆਪਣੇ ਚੋਣ ਖੇਤਰ ’ਚ ਲੋਕਾਂ ਦੀ ਮਾੜੀ ਹਾਲਤ ਨੂੰ ਉਜਾਗਰ ਕਰਨ ਲਈ ਬੋਲਣ ਦਾ ਮੌਕਾ ਚਾਹੁੰਦੇ ਸਨ। ਵਿਧਾਨ ਸਭਾ ਪ੍ਰਧਾਨ ਵਿਸ਼ਵੇਸ਼ਵਰ ਹੇਗੜੇ ਕਾਗੇਰੀ ਨੇ ਖੁਦ ਨੂੰ ਮੁਸ਼ਕਿਲ ’ਚ ਪਾਇਆ ਕਿਉਂਕਿ ਉਹ ਛੇਤੀ ਤੋਂ ਛੇਤੀ ਚਰਚਾ ਨੂੰ ਖਤਮ ਕਰਨਾ ਚਾਹੁੰਦੇ ਸਨ ਜਦਕਿ ਵਿਧਾਨ ਸਮਾਂ ਵਧਾਉਣ ’ਤੇ ਜ਼ੋਰ ਦੇ ਰਹੇ ਸਨ। ਕਾਗੇਰੀ ਨੇ ਹਸਦੇ ਹੋਏ ਕਿਹਾ, ‘ਮੈਂ ਅਜਿਹੀ ਸਥਿਤੀ ’ਚ ਹਾਂ ਜਿਥੇ ਮੈਨੂੰ ਆਨੰਦ ਲੈਣਾ ਹੈ ਅਤੇ ਮੈਨੂੰ ‘ਹਾਂ, ਹਾਂ’ ਕਹਿਣਾ ਹੈ। ਇਸ ਸਮੇਂ ਮੈਨੂੰ ਅਜਿਹਾ ਲਗਦਾ ਹੈ ਕਿ ਮੈਨੂੰ ਸਥਿਤੀ ਨੂੰ ਕੰਟਰੋਲ ਕਰਨਾ ਛੱਡ ਦੇਣਾ ਚਾਹੀਦਾ ਹੈ ਅਤੇ ਕਾਰਵਾਈ ਨੂੰ ਯੋਜਨਾਬੱਧ ਢੰਗ ਨਾਲ ਚੱਲਣ ਦੇਣਾ ਚਾਹੀਦਾ ਹੈ ਅਤੇ ਸਾਰਿਆਂ ਨੂੰ ਆਪਣੀ ਗੱਲ ਜਾਰੀ ਰੱਖਣ ਲਈ ਕਹਿਣਾ ਚਾਹੀਦਾ ਹੈ।’
ਵਿਧਾਨ ਸਭਾ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦੀ ਇਕ ਹੀ ਸ਼ਿਕਾਇਤ ਹੈ ਕਿ ਸਦਨ ਦਾ ਕੰਮਕਾਜ ਨਹੀਂ ਹੋ ਰਿਹਾ। ਇਸ ’ਤੇ ਰਮੇਸ਼ ਕੁਮਾਰ ਨੇ ਦਖਲ ਦਿੰਦੇ ਹੋਏ ਕਿਹਾ, ‘ਇਕ ਕਹਾਵਤ ਹੈ- ਜਦੋਂ ਬਲਾਤਕਾਰ ਹੋਣਾ ਤੈਅ ਹੋਵੇ ਤਾਂ ਵਿਰੋਧ ਨਾ ਕਰੋ ਅਤੇ ਮਜ਼ਾ ਲਓ। ਠੀਕ ਇਸੇ ਸਥਿਤੀ ’ਚ ਤੁਸੀਂ ਹੋ।’ ਸਾਬਕਾ ਮੰਤਰੀ ਆਪਣੇ ਇਸ ਬਿਆਨ ਲਈ ਆਪਣੀ ਹੀ ਪਾਰਟੀ ਦੇ ਵਿਧਾਇਕਾਂ ਸਮੇਤ ਵੱਖ-ਵੱਖ ਵਰਗਾਂ ਦੇ ਨਿਸ਼ਾਨੇ ’ਤੇ ਆ ਗਏ। ਖਾਨਪੁਰ ਤੋਂ ਕਾਂਗਰਸ ਦੀ ਵਿਧਾਇਕ ਅੰਜਲੀ ਨਿੰਬਾਲਕਰ ਨੇ ਇਸ ’ਤੇ ਸਖਤ ਨਾਰਾਜ਼ਗੀ ਜਤਾਈ। ਉਨ੍ਹਾਂ ਟਵੀਟ ਕੀਤਾ, ‘ਸਦਨ ਨੂੰ ਇਸ ਤਰ੍ਹਾਂ ਦੇ ਸ਼ਰਮਨਾਕ ਵਿਵਹਾਰ ਲਈ ਪੂਰੀ ਨਾਰੀ ਜਾਤੀ, ਇਸ ਦੇਸ਼ ਦੀ ਹਰ ਮਾਂ, ਭੈਣ ਅਤੇ ਬੇਟੀ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।